Diawa ਨੇ ਭਾਰਤ ''ਚ ਲਾਂਚ ਕੀਤੇ ਦੋ 4ਕੇ ਸਮਾਰਟ ਟੀ.ਵੀ. ਜਾਣੋ ਕੀਮਤ
Thursday, Jun 25, 2020 - 01:57 AM (IST)
ਗੈਜੇਟ ਡੈਸਕ—ਦਾਈਵਾ ਨੇ ਭਾਰਤ 'ਚ ਆਪਣੀ ਟੀ.ਵੀ. ਦੀ ਨਵੀਂ ਰੇਂਜ ਲਾਂਚ ਕੀਤੀ ਹੈ ਜਿਸ 'ਚ 65 ਇੰਚ (D65QUHD-M10, 165cm) ਅਤੇ 55 ਇੰਚ (D55QUHD-M10, 140cm) 4K UHD ਸਮਾਰਟ ਟੀ.ਵੀ. ਸ਼ਾਮਲ ਹੈ। ਕੰਪਨੀ ਨੇ ਆਪਣੇ ਇੰਟੈਲੀਜੈਂਟ UI ਦਿ ਬਿਗ ਵਾਲ 'ਚ ਬਿਨਾਂ ਕਿਸੇ ਸਬਸਕਰਪੀਸ਼ਨ ਦੇ ਫ੍ਰੀ, ਲਾਈਵ ਨਿਊਜ਼ ਸਟਰੀਮ ਦੀ ਸੁਵਿਧਾ ਨੂੰ ਵੀ ਇਨ੍ਹਾਂ ਟੀ.ਵੀ. ਨਾਲ ਦੇਣ ਦਾ ਐਲਾਨ ਕੀਤਾ ਹੈ। ਟੀ.ਵੀ. 'ਚ ਡੁਕੇਬੇ, ਏਪਿਕ ਆਨ, ਅਲਜਜੀਰਾ ਨੈੱਟਵਰਕ, ਗੇਮਪਲੇਕਸ ਅਤੇ ਫਿਲਕਸਟਰੀ ਐਪ ਨੂੰ ਵੀ ਬਿਨਾਂ ਕੋਈ ਸ਼ੁਲਕ ਦਿੱਤੇ ਇਸਤੇਮਾਲ ਕੀਤਾ ਜਾ ਸਕੇਗਾ। ਇਨ੍ਹਾਂ ਦੋਵਾਂ ਟੀ.ਵੀ. ਨਾਲ 16 ਭਾਸ਼ਾਵਾਂ ਅਤੇ ਵੱਖ ਜੋਨਰ ਦੀਆਂ 10,000 ਤੋਂ ਵੀ ਜ਼ਿਆਦਾ ਮੂਵੀਜ਼ ਨਾਲ 17,00,000+ ਤੋਂ ਵੀ ਜ਼ਿਆਦਾ ਘੰਟਿਆਂ ਦੇ ਕੰਟੈਂਟ ਮਿਲਣਗੇ।
ਇਨ੍ਹਾਂ ਸਮਾਰਟ ਟੀ.ਵੀ. ਨਾਲ ਦੋ ਸਾਲ ਦੀ ਵਾਰੰਟੀ ਮਿਲ ਰਹੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵਾਂ ਟੀ.ਵੀ. 'ਚ ਐਂਡ੍ਰਾਇਡ 9.0 ਟੀ.ਵੀ. ਆਪਰੇਟਿੰਗ ਸਿਸਟਮ ਹੈ। ਟੀ.ਵੀ. ਦੀ ਡਿਸਪਲੇਅ ਦਾ ਸਕਰੀਨ ਰੈਲੋਲਿਉਸ਼ਨ 4K UHD (3840x2160) ਪਿਕਸਲ ਹੈ। ਟੀ.ਵੀ. 'ਚ ਸ਼ਾਨਦਾਰ ਸਾਊਂਡ ਕੁਆਲਿਟੀ ਲਈ HDR10 ਆਡੀਓ ਤਕਨਾਲੋਜੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਬਿਲਟ ਇਨ ਸਾਊਂਡਬਾਰ ਨਾਲ 20 ਵਾਟ ਦੇ ਸਪੀਕਰਸ ਵੀ ਲੱਗੇ ਹਨ।
ਸਾਊਂਡਬਾਰ ਨਾਲ ਏ.ਆਈ. ਦਾ ਵੀ ਸਪੋਰਟ ਦਿੱਤਾ ਗਿਆ ਹੈ। ਟੀ.ਵੀ. ਨਾਲ ਹਾਟਸਟਾਰ, ਜੀ5, ਸੋਨੀ ਲਿਵਸ ਵੂਟਸ ਨੈੱਟਫਲਕਿਸ, ਪ੍ਰਾਈਮ ਵੀਡੀਓ ਅਤੇ ਯੂਟਿਊਬ ਐਪਸ ਦਾ ਸਪੋਰਟ ਮਿਲੇਗਾ। ਟੀ.ਵੀ. 'ਚ ਏ55 ਕਵਾਡਕੋਰ ਪ੍ਰੋਸੈਸਰ, 2ਜੀ.ਬੀ. ਰੈਮ ਅਤੇ 16ਜੀ.ਬੀ. ਰੋਮ 3HDMI ਪੋਰਟਸ, 2USB ਫਾਈ-ਫਾਈ, 1 ਆਪਟਿਕਲ ਆਊਟਪੁੱਟ, ਬਲੂਟੁੱਥ ਕਨੈਕਟੀਵਿਟੀ ਅਤੇ ਸਕਰੀਨ ਰਿਕਾਡਿੰਗ ਲਈ ਈ-ਸ਼ੇਅਰ ਦੀ ਸੁਵਿਧਾ ਹੈ। ਇਨ੍ਹਾਂ 'ਚੋਂ 65 ਇੰਚ (D65QUHD-M10, 165cm) ਦੇ ਟੀ.ਵੀ. ਦੀ ਕੀਮਤ 51,990 ਰੁਪਏ ਅਤੇ 55 ਇੰਚ ਦੀ (D55QUHD-M10, 140cm) ਦੇ ਟੀ.ਵੀ. ਦੀ ਕੀਮਤ 34,990 ਰੁਪਏ ਹੈ।