ਖੁਫੀਆ ਨੀਤੀ ਦਾ ਮਾਮਲਾ: ਫੇਸਬੁੱਕ, ਵਟਸਐਪ ਨੂੰ ਨੋਟਿਸ ਦਾ ਜਵਾਬ ਦੇਣ ਲਈ ਮਿਲਿਆ ਹੋਰ ਸਮਾਂ

Tuesday, Jan 04, 2022 - 10:39 AM (IST)

ਖੁਫੀਆ ਨੀਤੀ ਦਾ ਮਾਮਲਾ: ਫੇਸਬੁੱਕ, ਵਟਸਐਪ ਨੂੰ ਨੋਟਿਸ ਦਾ ਜਵਾਬ ਦੇਣ ਲਈ ਮਿਲਿਆ ਹੋਰ ਸਮਾਂ

ਨਵੀਂ ਦਿੱਲੀ,(ਭਾਸ਼ਾ)– ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਦੇ 2 ਨੋਟਿਸਾਂ ’ਤੇ ਫੇਸਬੁੱਕ ਅਤੇ ਵਟਸਐਪ ਨੂੰ ਜਵਾਬ ਦੇਣ ਲਈ ਹੋਰ ਸਮਾਂ ਦੇ ਦਿੱਤਾ ਹੈ। ਕਮਿਸ਼ਨ ਨੇ ਤੁਰੰਤ ਸੰਦੇਸ਼ ਐਪ ਦੀ ਨਵੀਂ ਖੁਫੀਆ ਨੀਤੀ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਟਸਐਪ ਅਤੇ ਫੇਸਬੁੱਕ ਨੇ ਸੀ. ਸੀ. ਆਈ. ਦੇ ਕ੍ਰਮਵਾਰ 4 ਅਤੇ 8 ਜੂਨ 2021 ਦੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ, ਜਿਸ ’ਚ ਉਨ੍ਹਾਂ ਨੂੰ ਜਾਂਚ ਦੇ ਮਕਸਦ ਨਾਲ ਕੁਝ ਜਾਣਕਾਰੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਸਟਿਸ ਡੀ. ਐੱਨ. ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੀ ਬੈਂਚ ਨੇ ਕਿਹਾ ਕਿ ਡਾਟਾ ਸੁਰੱਖਿਆ ਬਿੱਲ ਨੂੰ ਅਜੇ ਆਖਰੀ ਰੂਪ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਰਵਾਈ 30 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਦੋ ਮੈਂਬਰੀ ਬੈਂਚ ਸਿੰਗਲ ਜੱਜ ਦੇ ਫੈਸਲੇ ਖਿਲਾਫ ਫੇਸਬੁੱਕ ਅਤੇ ਵਟਸਐਪ ਦੀਆਂ ਅਪੀਲਾਂ ’ਤੇ ਸੁਣਵਾਈ ਕਰ ਰਹੀ ਹੈ। ਸਿੰਗਲ ਜੱਜ ਨੇ ਸੀ.ਸੀ.ਆਈ. ਦੇ ਆਦੇਸ਼ ਖਿਲਾਫ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ। ਵਟਸਐਪ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਦਲੀਲ ਦਿੱਤੀ ਸੀ ਕਿ ਡਾਟਾ ਸੁਰੱਖਿਆ ਬਿੱਲ ਸੰਸਦ ’ਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਪਹਿਲਾਂ 11 ਅਕਤੂਬਰ, 2021 ਤਕ ਨੋਟਿਲ ਦਾ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਸੀ ਪਰ ਉਸਤੋਂ ਬਾਅਦ ਇਸ ਨੂੰ ਵਧਾਇਆ ਨਹੀਂ ਜਾ ਸਕਿਆ ਕਿਉਂਕਿ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। 

ਇਸ ਵਿਚਕਾਰ ਫੇਸਬੁੱਕ ਇੰਡੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਇਕ ਅਰਜ਼ੀ ਦਾਇਰ ਕਰਕੇ ਮਾਮਲੇ ’ਚ ਧਿਰ ਬਣਾਉਣ ਦੀ ਬੇਨਤੀ ਕੀਤੀ ਹੈ। ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਇਕ ਨਵੀਂ ਪਟੀਸ਼ਨ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। 

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ


author

Rakesh

Content Editor

Related News