FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ

Thursday, Feb 25, 2021 - 06:29 PM (IST)

ਨਵੀਂ ਦਿੱਲੀ - ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਚਣ ਲਈ FASTag ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇ ਤੁਸੀਂ ਅਜੇ ਵੀ ਆਪਣੇ ਵਾਹਨ 'ਤੇ FASTag ਨਹੀਂ ਲਗਾਇਆ ਹੈ ਇਸ ਨੂੰ ਜਲਦੀ ਤੋਂ ਜਲਦੀ ਲਗਵਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਦੇ ਬਦਲੇ ਤੁਹਾਨੂੰ ਡਬਲ ਟੋਲ ਚਾਰਜ ਦੇਣਾ ਪੈ ਸਕਦਾ ਹੈ। ਦੇਸ਼ ਵਿਚ ਸਿਰਫ ਦੋ ਪਹੀਆ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨਾਂ 'ਤੇ FASTag ਲਗਾਉਣਾ ਲਾਜ਼ਮੀ ਹੈ। 

ਫਾਸਟੈਗ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਟੋਲ ਪਲਾਜ਼ਿਆਂ 'ਤੇ ਲੰਬੇ ਸਮੇਂ ਲਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਆਟੋਮੈਟਿਕ ਪ੍ਰਣਾਲੀਆਂ ਦੁਆਰਾ ਤੁਹਾਡੇ ਖਾਤੇ ਵਿਚੋਂ ਨਿਸ਼ਚਤ ਰਕਮ ਦੀ ਕਟੌਤੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਗਾਹਕਾਂ ਨੇ ਸ਼ਿਕਾਇਤਾਂ ਦਾਇਰ ਕੀਤੀਆਂ ਹਨ ਕਿ ਉਨ੍ਹਾਂ ਦੇ ਖਾਤੇ ਵਿੱਚੋਂ ਵਾਧੂ ਪੈਸੇ ਕੱਟ ਗਏ ਹਨ। ਇਸ ਸਥਿਤੀ ਵਿਚ ਜੇ ਤੁਹਾਡੇ ਨਾਲ ਵੀ ਅਜਿਹਾ ਕੁਝ ਹੋਇਆ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਰਾਹਤ ਲੈ ਕੇ ਆਈ ਹੈ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਦੇਸ਼ ਵਿਚ ਸਰਕਾਰ ਨੇ FASTag ਨੂੰ ਲੈ ਕੇ ਬਹੁਤ ਸਾਰੇ ਬੈਂਕਾਂ ਅਤੇ ਮੋਬਾਈਲ ਐਪਸ ਨੂੰ ਕੰਮ ਦਿੱਤਾ ਹੋਇਆ ਹੈ। ਇਸ ਲਈ ਬਹੁਤ ਸਾਰੇ ਲੋਕ ਡਿਜੀਟਲ ਭੁਗਤਾਨ ਐਪ ਪੇਟੀਐਮ ਦੁਆਰਾ ਵੀ FASTag ਖਰੀਦ ਰਹੇ ਹਨ। ਹੁਣ ਜੇ ਤੁਹਾਡੇ ਫਾਸਟੈਗ ਖਾਤੇ ਵਿਚੋਂ ਬਣਦੇ ਚਾਰਜ ਨਾਲੋਂ ਵਧੇਰੇ ਪੈਸਾ ਕਟਿਆ ਜਾਂਦਾ ਹੈ, ਤਾਂ ਪੇਟੀਐਮ ਪੇਮੈਂਟਸ ਬੈਂਕ ਤੁਹਾਡੇ ਪੈਸੇ ਵਾਪਸ ਦੇ ਸਕਦਾ ਹੈ। ਬੁੱਧਵਾਰ ਨੂੰ ਪੇਟੀਐਮ ਪੇਮੈਂਟਸ ਬੈਂਕ ਨੇ ਘੋਸ਼ਣਾ ਕੀਤੀ ਕਿ ਉਸਨੇ 2020 ਵਿਚ ਟੋਲ ਪਲਾਜ਼ਿਆਂ 'ਤੇ ਗਲਤ ਢੰਗ ਨਾਲ ਪੈਸਾ ਕਟਵਾਉਣ ਵਾਲੇ 2.6 ਲੱਖ ਫੈਸਟੈਗ ਉਪਭੋਗਤਾਵਾਂ ਨੂੰ ਰਿਫੰਡ ਦੀ ਸਹੂਲਤ ਦਿੱਤੀ ਹੈ।

ਪੇਟੀਐਮ ਪੇਮੈਂਟ ਨੇ ਇੱਕ ਫਾਸਟ ਰਿਡ੍ਰੇਸਲ ਮਕੈਨਿਜ਼ਮ ਤਿਆਰ ਕੀਤਾ ਹੈ ਜੋ ਗਲਤ ਕਟੌਤੀ ਦੀ ਪਛਾਣ ਕਰਕੇ ਵਾਧੂ ਚਾਰਜ ਨੂੰ ਜਲਦੀ ਵਾਪਸ ਕਰਨ ਲਈ ਦਾਅਵੇ ਕਰਦਾ ਹੈ। FASTags ਟੋਲ ਚਾਰਜ ਲਈ ਆਟੋਮੈਟਿਕ ਭੁਗਤਾਨ ਨੂੰ ਯਕੀਨੀ ਬਣਾਉਂਦੇ ਹਨ। ਕਈ ਵਾਰ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਦੇ ਨਾਲ ਟੋਲ ਪਲਾਜ਼ਾ ਨਿਸ਼ਚਤ ਰਕਮ ਤੋਂ ਵੱਧ ਕਟੌਤੀ ਕਰਦਾ ਹੈ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ 'ਵਾਧੂ ਚਾਰਜ ਲੱਗਣ ਵਾਲੇ ਗਾਹਕਾਂ ਦੀ ਸਮੱਸਿਆ ਦੇ ਹੱਲ ਕਰਨ ਲਈ, ਪੇਟੀਐਮ ਪੇਮੈਂਟਸ ਬੈਂਕ ਨੇ ਇੱਕ ਅਜਿਹਾ ਸਿਸਟਮ ਵਿਕਸਤ ਕੀਤਾ ਹੈ ਜੋ ਸਾਰੇ ਗਾਹਕਾਂ ਦੇ ਟੋਲ ਲੈਣ-ਦੇਣ ਅਤੇ ਟੋਲ ਪਲਾਜ਼ਾ ਨਾਲ ਜੁੜੀ ਸਮੱਸਿਆਵਾਂ ਦੀ ਪੂਰੀ ਤਰ੍ਹਾਂ ਜਾਂਚ ਕਰਦਾ ਹੈ। ਪੇਟੀਐਮ ਪੇਮੈਂਟਸ ਦਾ ਕਹਿਣਾ ਹੈ ਕਿ ਉਸਨੇ ਆਪਣੇ FASTag ਗਾਹਕਾਂ ਦੇ 82 ਪ੍ਰਤੀਸ਼ਤ ਕੇਸਾਂ ਦਾ ਨਿਪਟਾਰਾ ਕੀਤਾ ਹੈ।

ਪੇਟੀਐਮ ਪੇਮੈਂਟਸ ਬੈਂਕ ਦੇ ਸੀ.ਈ.ਓ. ਸਤੀਸ਼ ਗੁਪਤਾ ਨੇ ਕਿਹਾ, 'ਅਸੀਂ ਆਪਣੇ ਗਾਹਕਾਂ ਨੂੰ ਸੜਕ 'ਤੇ ਸਫ਼ਰ ਦੌਰਾਨ ਮੁਸ਼ਕਲ ਰਹਿਤ ਯਾਤਰਾ ਦਾ ਤਜ਼ੁਰਬਾ ਦੇਣਾ ਚਾਹੁੰਦੇ ਹਾਂ। ਇਸ ਪ੍ਰਕਿਰਿਆ ਵਿਚ ਅਸੀਂ ਆਪਣੇ ਉਪਭੋਗਤਾਵਾਂ ਦੀ ਸਹਾਇਤਾ ਕਰ ਰਹੇ ਹਾਂ। ਟੋਲ ਪਲਾਜ਼ਾ ਵਿਖੇ ਜਿਹੜੀਆਂ ਵੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ। ਸਾਡੀ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਉਪਭੋਗਤਾਵਾਂ ਕੋਲੋਂ ਉਚਿਤ ਟੋਲ ਹੀ ਲਿਆ ਜਾਵੇ।  ਇਸ ਲਈ ਸਾਡੀ ਟੀਮ ਹਰ ਤਰਾਂ ਦੇ ਨਾਜਾਇਜ਼ ਚਾਰਜਾਂ ਵਿਰੁੱਧ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਦੇਸ਼ ਵਿਚ ਡਿਜੀਟਲ ਪਲੇਟਫਾਰਮ ਨੂੰ ਤੇਜ਼ ਕਰਨ ਅਤੇ ਦੇਸ਼ ਨੂੰ ਡਿਜੀਟਲ ਬਣਾਉਣ ਲਈ ਆਪਣੀ ਸੇਵਾ ਦੇਣ ਲਈ ਹਮੇਸ਼ਾਂ ਤਿਆਰ ਹਾਂ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਵੱਡਾ ਝਟਕਾ, ਇਕ ਮਹੀਨੇ 'ਚ ਤੀਜੀ ਵਾਰ ਗੈਸ ਸਿਲੰਡਰ ਹੋਇਆ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News