WhatsApp ’ਚ ਆਉਣ ਵਾਲਾ ਹੈ Dark Mode, ਐਂਡਰਾਇਡ ਬੀਟਾ ’ਤੇ ਆਇਆ ਨਜ਼ਰ

03/27/2019 1:07:37 PM

ਗੈਜੇਟ ਡੈਸਕ– ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਨੇ ਇਸ ਦੇ ਐਂਡਰਾਇਡ ਬੀਟਾ ਵਰਜਨ ਨੂੰ ਅਪਡੇਟ ਕੀਤਾ ਹੈ ਅਤੇ ਨਵੇਂ 2.19.82 ਦੇ ਟਿਅਰ ਡਾਊਨ ਤੋਂ ਪਤਾ ਲੱਗਾ ਹੈ ਕਿ ਕੰਪਨੀ ਡਾਰਕ ਮੋਡ ਫੀਚਰ ਵਲ ਕਦਮ ਵਧਾ ਰਹੀ ਹੈ। ਇਸ ਫੀਚਰ ਨਾਲ ਜੁੜੇ ਲੀਕਸ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਹੁਣ ਲੇਟੈਸਟ ਅਪਡੇਟ ਵਟਸਐਪ ਦੇ ਡਾਰਕ ਮੋਡ ਦਾ ਫਰਸਟ ਲੁੱਕ ਲੈ ਕੇ ਆਈ ਹੈ। ਇਹ ਜਲਦੀ ਹੀ ਡਾਰਕ ਮੋਡ ਦੇ ਰੋਲ ਆਊਟ ਵਲ ਇਸ਼ਾਰਾ ਕਰ ਰਿਹਾ ਹੈ। ਹਾਲ ਹੀ ’ਚ ਰੋਲ ਆਊਟ ਬੀਟਾ ਵਰਜਨ ਤੋਂ ਪਤਾ ਲੱਗਾ ਸੀ ਕਿ ਵਟਸਐਪ ਇਕ ਨਵੇਂ ਫਾਰਵਰਡਿੰਗ ਫੀਚਰ ’ਤੇ ਵੀ ਕੰਮ ਕਰ ਰਹੀ ਹੈ।

PunjabKesari

ਵਟਸਐਪ ਬੀਟਾ ਟ੍ਰੈਕਰ WABetaInfo ਨੇ ਪਾਇਆ ਕਿ ਲੇਟੈਸਟ 2.19.82 ਬੀਟਾ ਵਰਜਨ ’ਚ ਡਾਰਕ ਮੋਡ ਨਾਲ ਜੁੜੇ ਕੋਡਸ ਸ਼ਾਮਲ ਕੀਤੇ ਗਏ ਹਨ। WABetaInfo ਵਲੋਂ ਇਸ ਨਾਲ ਜੁੜੇ ਸਕਰੀਨਸ਼ਾਟਸ ਵੀ ਸ਼ੇਅਰ ਕੀਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਵਟਸਐਪ ਨੇ ਡਾਰਕ ਮੋਡ ਅਜੇ ਸਿਰਫ ਸੈਟਿੰਗਸ ’ਚ ਲਾਗੂ ਕੀਤਾ ਹੈ। ਸਕਰੀਨਸ਼ਾਟਸ ’ਚ ਐਪ ਦੇ ਨੋਟੀਫਿਕੇਸ਼ਨ ਸੈਟਿੰਗਸ, ਡਾਟਾ ਅਤੇ ਸਟੋਰੇਜ ਸੈਟਿੰਗਸ, ਚੈਟ ਸੈਟਿੰਗ ਅਤੇ ਅਕਾਊਂਟ ’ਚ ਵੀ ਨਵਾਂ ਡਾਰਕ ਮੋਡ ਦੇਖਣ ਨੂੰ ਮਿਲ ਰਿਹਾ ਹੈ। 

 

WABetaInfo ਨੇ ਲਿਖਿਆ ਹੈ ਕਿ ਐਂਡਰਾਇਡ ’ਤੇ ਡਾਰਕ ਮੋਡ OLED ਫਰੈਂਡਲੀ ਨਹੀਂ ਹੋਵੇਗਾ ਪਰ ਇਹ ਡਾਰਕ ਗ੍ਰੇਅ ਕਲਰ ’ਤੇ ਬੇਸਡ ਹੈ। ਪਹਿਲਾਂ ਹੀ ਦੱਸ ਦੇਈਏ ਕਿ ਇਹ ਅਜੇ ਤਕ ਬਾਈ ਡਿਫਾਲਟ ਇਨੇਬਲ ਨਹੀਂ ਕੀਤਾ ਗਿਆ, ਅਜਿਹੇ ’ਚ ਲੇਟੈਸਟ ਬੀਟਾ ਵਰਜਨ 2.19.82 ’ਚ ਅਪਡੇਟ ਕਰਨ ’ਤੇ ਵੀ ਇਹ ਫੀਚਰ ਦਿਖਾਏ ਦੇਵੇ ਅਜਿਹਾ ਜ਼ਰੂਰੀ ਨਹੀਂ ਹੈ। ਵਟਸਐਪ ਪਿਛਲੇ ਸਾਲ ਤੋਂ ਹੀ ਡਾਰਕ ਮੋਡ ਫੀਚਰ ’ਤੇ ਕੰਮ ਕਰ ਰਹੀ ਹੈ।


Related News