Daiwa ਨੇ ਭਾਰਤ ’ਚ ਲਾਂਚ ਕੀਤਾ 40 ਇੰਚ ਦਾ ਨਵਾਂ Smart TV

Saturday, Mar 02, 2019 - 11:05 AM (IST)

Daiwa ਨੇ ਭਾਰਤ ’ਚ ਲਾਂਚ ਕੀਤਾ 40 ਇੰਚ ਦਾ ਨਵਾਂ Smart TV

ਗੈਜੇਟ ਡੈਸਕ– ਟੀਵੀ ਨਿਰਮਾਤਾ ਕੰਪਨੀ Daiwa ਨੇ ਭਾਰਤ ’ਚ ਆਪਣਾ ਨਵਾਂ 40 ਇੰਚ (102 ਸੈ.ਮੀ.) ਵਾਲਾ ਸਮਾਰਟ ਟੀਵੀ ਲਾਂਚ ਕੀਤਾ ਹੈ। Daiwa ਦੇ ਨਵੇਂ ‘D42E50S’ LED TV ਦੀ ਭਾਰਤੀ ਬਾਜ਼ਾਰ ’ਚ ਕੀਮਤ 18,990 ਰੁਪਏ ਹੋਵੇਗੀ। ਕੰਪਨੀ ਦਾ ਨਵਾਂ ਟੀਵੀ ਐਂਡਰਾਇਡ 5.1 ਓ.ਐੱਸ. ’ਤੇ ਚੱਲੇਗਾ। ਯੂਜ਼ਰਜ਼ ਇਸ ਟੀਵੀ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਅਮੇਜ਼ਨ ਅਤੇ ਪੇਟੀਐੱਮ ’ਤੋਂ ਖਰੀਦ ਸਕਦੇ ਹਨ। 

ਕੰਪਨੀ ਦਾ ਆਪਣੇ ਨਵੇਂ ਸਮਾਰਟ ਟੀਵੀ ’ਚ ਬੈਟਰ ਕਲੈਰਟੀ ਲਈ 700000:1 ਡਾਇਨਾਮਿਕ ਕੰਟਰਾਸਟ ਰੇਸ਼ੀਓ ਵਾਲੀ ਸਕਰੀਨ ਦਿੱਤੀ ਹੈ ਜਿਸ ਦਾ ਰੈਜ਼ੋਲਿਊਸ਼ਨ 1920X1080 ਪਿਕਸਲ ਹੈ। ਕੰਪਨੀ ਦਾ ਇਹ ਦਾਅਵਾ ਹੈ ਕਿ ਉਸ ਦੇ ਨਵੇਂ ਟੀਵੀ ’ਚ ਦਰਸ਼ਕਾਂ ਨੂੰ 1.07 ਬਿਲੀਅਨ ਕਲਰਜ਼ ਦੇਖਣ ਨੂੰ ਮਿਲਣਗੇ। 

ਕੰਪਨੀ ਨੇ ਆਪਣੇ ਨਵੇਂ ਟੀਵੀ ’ਚ 20W ਦੇ ਬਾਕਸ ਸਪੀਕਰ ਦਿੱਤੇ ਹਨ ਜੋ 5 ਅਲੱਗ ਆਡੀਓ ਮੋਡਸ ਦੇ ਨਾਲ ਆਉਂਦਾ ਹੈ, ਜਿਸ ਨੂੰ ਯੂਜ਼ਰਜ਼ ਆਪਣੀ ਪਸੰਦ ਦੇ ਹਿਸਾਬ ਨਾਲ ਸਿਲੈਕਟ ਕਰ ਸਕਦੇ ਹਨ। ਕੰਪਨੀ ਨੇ ਕਨੈਕਟੀਵਿਟੀ ਲਈ ਇਸ ਸਮਾਰਟ ਟੀਵੀ ’ਚ 3HDMI, 2USB ਪੋਰਟ, AV In, TFT ਕਾਰਡ ਸਲਾਟ ਆਦਿ ਪੋਰਟ ਦਿੱਤੇ ਗਏ ਹਨ। 

ਇਸ ਨਵੇਂ ਟੀਵੀ ’ਚ Cortex-A53 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪ੍ਰੋਸੈਸਰ ਟੀਵੀ ਨੂੰ ਹਾਈ ਆਪਰੇਟਿੰਗ ਫ੍ਰੀਕਵੈਂਸੀ ਦਿੰਦਾ ਹੈ। ਟੀਵੀ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਸਮਾਰਟ ਟੀਵੀ ’ਚ ਪਾਵਰਸੇਵਿੰਗ ਮੋਡ ਦਿੱਤਾ ਗਿਆ ਹੈ। ਸਮਾਰਟ ਟੀਵੀ ਦੀ ਬ੍ਰਾਈਟਨੈੱਸ ਕੰਟਰੋਲ ਲਈ ਆਟੋਮੈਟਿਕ ਮੋਡ ਵੀ ਹੈ ਜੋ ਇਸ ਨੂੰ ਹੋਰ ਵੀ ਸਮਾਰਟ ਬਣਾਉਂਦਾ ਹੈ। 

ਕੰਪਨੀ ਨੇ ਦੱਸਿਆ ਕਿ ਟੀਵੀ ਦੇ ਐਪ ਸਟੋਰ ਤੋਂਗਾਹਕ ਆਪਣੀ ਪਸੰਦ ਦੇ ਐਪਸ ਡਾਊਨਲੋਡ ਕਰ ਸਕਦੇ ਹਨ। ਟੀਵੀ ਨੂੰ ਵਾਈ-ਫਾਈ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਜਿਸ ਨਾਲ ਤੁਸੀਂ ਯੂਟਿਊਬ ਵਰਗੇ ਐਪ ’ਤੇ ਸਟਰੀਮਿੰਗ ਕਰ ਸਕਦੇ ਹੋ। ਟੀਵੀ ’ਚ ਐੱਮ-ਕਾਸਟ ਫੀਚਰ ਵੀ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਗਾਹਕ ਸਮਾਰਟਫੋਨ ਨਾਲ ਇਸ ਟੀਵੀ ਨੂੰ ਕਨੈਕਟ ਕਰ ਸਕਦੇ ਹਨ।


Related News