ਸਾਵਧਾਨ! ਤੁਹਾਡੇ ਫੋਨ 'ਚੋਂ ਨਿੱਜੀ ਡਾਟਾ ਚੋਰੀ ਕਰ ਰਿਹੈ ਇਹ ਵਾਇਰਸ, CERT-In ਨੇ ਜਾਰੀ ਕੀਤਾ ਅਲਰਟ

05/27/2023 4:54:33 PM

ਗੈਜੇਟ ਡੈਸਕ- ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ਨੇ ਇਕ ਨਵੇਂ 'ਦਾਮ' (Daam) ਨਾਂ ਦੇ ਐਂਡਰਾਇਲ ਮਾਲਵੇਅਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਹ ਮਾਲਵੇਅਰ ਐਂਡਰਾਇਡ ਮੋਬਾਇਲ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਕਾਲ ਰਿਕਾਰਡ, ਕਾਨਟੈਕਟ, ਹਿਸਟਰੀ ਅਤੇ ਕੈਮਰਾ ਵਰਗੇ ਸੰਵੇਦਨਸ਼ੀਲ ਡਾਟਾ ਨੂੰ ਹੈਕ ਕਰ ਰਿਹਾ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਂਡਰਾਇਡ ਯੂਜ਼ਰਜ਼ ਨੂੰ ਸਾਵਧਾਨ ਰਹਿਣ ਦਾ ਸੁਝਾਅ ਦਿੱਤਾ ਹੈ। 

ਇਹ ਵੀ ਪੜ੍ਹੋ– BSNL ਗਾਹਕਾਂ ਲਈ ਅਹਿਮ ਖ਼ਬਰ, 2 ਹਫ਼ਤਿਆਂ ’ਚ ਕੰਪਨੀ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ

ਕੇਂਦਰੀ ਏਜੰਸੀ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸ ਵਾਇਰਸ 'ਚ ਫੋਨ ਦੇ ਸਕਿਓਰਿਟੀ ਚੈੱਕ ਨੂੰ ਬਾਈਪਾਸ ਕਰਨ ਦੀ ਸਮਰੱਥਾ ਵੀ ਹੈ। ਇਹ ਵਾਇਰਸ ਫੋਨ ਦੇ ਡਾਟਾ ਨੂੰ ਕਰੱਪਟ ਕਰਕੇ ਰੈਨਸਮਵੇਅਰ ਐਕਟਿਵੇਟ ਕਰ ਸਕਦਾ ਹੈ। ਅਜਿਹੇ 'ਚ ਫੋਨ ਦੇ ਡਾਟਾ ਬਦਲੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਫੋਨ 'ਚ ਇਹ ਵਾਇਰਸ ਸਭ ਤੋਂ ਪਹਿਲਾਂ ਐਂਟੀ-ਵਾਇਰਸ ਅਤੇ ਬਾਕੀ ਸਕਿਓਰਿਟੀ ਚੈੱਕ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਚ ਸਫਲ ਰਹਿਣ ਤੋਂ ਬਾਅਦ ਉਹ ਡਾਟਾ 'ਚ ਸੰਨ੍ਹ ਲਗਾਉਣਾ ਸ਼ੁਰੂ ਕਰਦਾ ਹੈ। ਇਹ ਵਾਇਰਸ ਫੋਨ ਕਾਲ ਰਿਕਾਰਡਿੰਗ ਹੈਕ ਕਰਨ, ਫੋਨ ਪਾਸਵਰਡ ਬਦਲਣ, ਸਕਰੀਨਸ਼ਾਟ ਲੈਣ, ਐੱਸ.ਐੱਮ.ਐੱਸ. ਚੋਰੀ ਅਤੇ ਫਾਈਲਾਂ ਨੂੰ ਡਾਊਨਲੋਡ ਤੇ ਅਪਲੋਡ ਕਰਨ 'ਚ ਵੀ ਸਮਰੱਥ ਹੈ। 

ਇਹ ਵੀ ਪੜ੍ਹੋ– ਹੁਣ ਇਨਸਾਨਾਂ ਦੇ ਦਿਮਾਗ 'ਚ ਚਿੱਪ ਲਗਾਉਣਗੇ ਐਲਨ ਮਸਕ, FDA ਤੋਂ ਮਿਲੀ ਹਰੀ ਝੰਡੀ

ਸਰਵਰ 'ਤੇ ਭੇਜ ਦਿੰਦਾ ਹੈ ਡਾਟਾ

ਫੋਨ 'ਚ ਸੰਨ੍ਹ ਲਗਾਉਣ ਤੋਂ ਬਾਅਦ ਇਹ ਵਾਇਰਸ ਡਾਟਾ ਨੂੰ ਆਪਣੇ ਸਰਵਰ 'ਤੇ ਭੇਜਣ 'ਚ ਸਮਰੱਥ ਹੈ। ਇਹ ਐਡਵੈਂਸਡ ਐਨਕ੍ਰਿਪਸ਼ਨ ਸਟੈਂਡਰਡ ਰਾਹੀਂ ਫੋਨ ਦਾ ਡਾਟਾ ਕਰੱਪਟ ਕਰਦਾ ਹੈ। ਸਾਰਾ ਡਾਟਾ ਫੋਨ 'ਚੋਂ ਡਿਲੀਟ ਹੋ ਜਾਂਦਾ ਹੈ।

ਬਚਣ ਦੇ ਜ਼ਰੂਰ ਕਦਮ

- ਅਣਜਾਣ ਅਤੇ ਸ਼ੱਕੀ ਵੈੱਬਸਾਈਟ 'ਤੇ ਨਾ ਜਾਓ, ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰੋ।

- ਅਣਜਾਣ ਈ-ਮੇਲ ਜਾਂ ਮੈਸੇਜ ਦੇ ਲਿੰਕ 'ਤੇ ਕਲਿੱਕ ਨਾ ਕਰੋ, ਕਿਸੇ ਅਜੀਬ ਨੰਬਰ ਤੋਂ ਆਏ ਮੈਸੇਜ ਨੂੰ ਨਾ ਖੋਲ੍ਹੋ।

- ਸ਼ਾਰਟ ਯੂ.ਆਰ.ਐੱਲ. 'ਤੇ ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨੀ ਵਰਤੋਂ।

- ਫੋਨ 'ਚ ਐਂਟੀ-ਵਾਇਰਸ ਅਤੇ ਐਂਟੀ ਸਪਾਈਵੇਰ ਸਾਫਟਵੇਅਰ ਇੰਸਟਾਲ ਕਰੋ।

ਇਹ ਵੀ ਪੜ੍ਹੋ– WhatsApp 'ਚ ਆ ਰਿਹੈ ਕਮਾਲ ਦਾ ਫੀਚਰ, ਫੇਸਬੁੱਕ ਦੀ ਤਰ੍ਹਾਂ ਬਦਲ ਸਕੋਗੇ ਪ੍ਰੋਫਾਈਲ ਦਾ ਨਾਮ


Rakesh

Content Editor

Related News