COVID 19: ਘਰ ’ਚ ਕੰਮ ਕਰਨ ਦੌਰਾਨ ਲੈਪਟਾਪ ਹੋ ਗਿਆ ਹੈ ਗਰਮ, ਤੁਰੰਤ ਕਰੋ ਇਹ ਕੰਮ

06/22/2020 1:48:17 PM

ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਜ਼ਿਆਦਾਤਰ ਲੋਕ ਦਫ਼ਤਰ ਦਾ ਕੰਮ ਘਰੋਂ ਹੀ ਕਰ ਰਹੇ ਹਨ। ਅਜਿਹੇ ’ਚ ਕਈ ਵਾਰ ਲੈਪਟਾਪ ਜ਼ਿਆਦਾ ਇਸਤੇਮਾਲ ਹੋਣ ਕਾਰਨ ਓਵਰ ਹੀਟ ਹੋ ਜਾਂਦਾ ਹੈ, ਜਿਸ ਕਾਰਨ ਇਸ ਦੇ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਲੈਪਟਾਪ ਨੂੰ ਓਵਰ ਹੀਟ ਹੋਣ ਤੋਂ ਬਚਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ ਵਿਸਤਾਰ ਨਾਲ ...

CPU ਫੈਨ ਖ਼ਰਾਬ ਹੋਣ ਦੀ ਹਾਲਤ ’ਚ ਲੈਪਟਾਪ ਦੀ ਵਰਤੋਂ ਨਾ ਕਰੋ
ਕਦੇ ਵੀ ਇਲੈਕਟ੍ਰੋਨਿਕ ਡਿਵਾਈਸ ਨੂੰ ਪੂੰਝਣ ਲਈ ਗਿੱਲੇ ਕੱਪੜੇ ਦੀ ਵਰਤੋਂ ਨਾ ਕਰੋ। ਜੇਕਰ ਲੈਪਟਾਪ ਦਾ ਸੀ.ਪੀ.ਯੂ. ਫੈਨ ਕੰਮ ਨਹੀਂ ਕਰ ਰਿਹਾ ਤਾਂ ਧਿਆਨ ਰੱਖੋ ਕਿ ਉਸ ਨੂੰ ਜ਼ਿਆਦਾ ਸਮੇਂ ਤਕ ਇਸਤੇਮਾਲ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਉਸ ਵਿਚ ਓਵਰ ਹੀਟਿੰਗ ਦੀ ਸਮੱਸਿਆ ਆ ਸਕਦੀ ਹੈ। 

ਕੂਲਿੰਗ ਕਿੱਟ ਹੈ ਬਿਹਤਰ ਆਪਸ਼ਨ
ਜੇਕਰ ਲੈਪਟਾਪ ਪੁਰਾਣਾ ਹੋ ਗਿਆ ਹੈ ਤਾਂ ਉਸ ਦੀ ਵਰਤੋਂ ਜ਼ਿਆਦਾ ਦੇਰ ਤਕ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਨਾਲ ਲੈਪਟਾਪ ਜਲਦੀ ਗਰਮ ਹੋ ਸਕਦਾ ਹੈ। ਅਜਿਹੇ ’ਚ ਵਾਧੂ ਕੂਲਿੰਗ ਕਿੱਟ ਬਿਹਤਰ ਆਪਸ਼ਨ ਹੈ। ਲੈਪਟਾਪ ਫੈਨ ਨੂੰ ਹਮੇਸ਼ਾ ਆਪਣੇ ਲੈਪਟਾਪ ਦੀ ਬਣਾਵਟ ਦੇ ਹਿਸਾਬ ਨਾਲ ਹੀ ਖਰੀਦੋ। ਜੇਕਰ ਕੂਲਿੰਗ ਕਿੱਟ ਤੋਂ ਬਾਅਦ ਵੀ ਬੈਟਰੀ ਗਰਮ ਹੋ ਰਹੀ ਹੈ ਤਾਂ ਬੈਟਰੀ ਬਦਲ ਦਿਓ। ਲੈਪਟਾਪ ’ਚ ਵਾਰ-ਵਾਰ ਚਾਰਜਰ ਲਗਾਉਣ ਨਾਲ ਵੀ ਓਵਰ ਹੀਟਿੰਗ ਦੀ ਸਮੱਸਿਆ ਹੋ ਜਾਂਦੀ ਹੈ। 

ਲੈਪਟਾਪ ਨੂੰ ਪੱਧਰੀ ਥਾਂ ’ਤੇ ਰੱਖੋ
ਜ਼ਿਆਦਾਤਰ ਲੈਪਟਾਪ ਕੂਲਿੰਗ ਲਈ ਹੇਠਲੇ ਹਿੱਸੇ ਤੋਂ ਹਵਾ ਲੈਂਦੇ ਹਨ। ਅਜਿਹੇ ’ਚ ਤੁਸੀਂ ਲੈਪਟਾਪ ਨੂੰ ਕਿਸੇ ਸਿਰਹਾਣੇ ਜਾਂ ਕੰਬਲ ’ਤੇ ਰੱਖਦੇ ਹੋ ਤਾਂ ਲੈਪਟਾਪ ’ਚ ਸਹੀ ਢੰਗ ਨਾਲ ਏਅਰ ਵੈਂਟਿਲੇਸ਼ਨ ਨਹੀਂ ਹੁੰਦੀ। ਲੈਪਟਾਪ ਨੂੰ ਕਿਸੇ ਪੱਧਰੀ ਥਾਂ ’ਤੇ ਰੱਖਿਆ ਜਾਵੇ ਤਾਂ ਉਸ ਦੇ ਓਵਰ ਹੀਟ ਹੋਣ ਦੀ ਸੰਭਾਵਨਾ ਥੋੜ੍ਹੀ ਘੱਟ ਹੋ ਜਾਂਦੀ ਹੈ। ਕੂਲਿੰਗ ਕਿੱਟ ਦੇ ਸਥਾਨ ’ਤੇ ਕੂਲਿੰਗ ਮੈਟ ’ਤੇ ਲੈਪਟਾਪ ਨੂੰ ਰੱਖ ਕੇ ਕੰਮ ਕਰਨ ਨਾਲ ਵੀ ਇਹ ਸਮੱਸਿਆ ਬਹੁਤ ਹੱਦ ਤਕ ਘੱਟ ਹੋ ਜਾਵੇਗੀ। ਜੇਕਰ ਤੁਸੀਂ ਕੂਲਿੰਗ ਮੈਟ ਨਹੀਂ ਲੈਣਾ ਚਾਹੁੰਦੇ ਤਾਂ ਲੈਪਟਾਪ ਨੂੰ ਕਿਸੇ ਸਖ਼ਤ ਸਤ੍ਹਾ ’ਤੇ ਰੱਖ ਕੇ ਹੀ ਇਸਤੇਮਾਲ ਕਰੋ। ਜੇਕਰ ਤੁਸੀਂ ਬੈੱਡ ’ਤੇ ਰੱਖ ਕੇ ਲੈਪਟਾਪ ਚਲਾਉਂਦੇ ਹੋ ਤਾਂ ਇਸ ਦੇ ਹੇਠਾਂ ਕੋਈ ਕਿਤਾਬ ਜਾਂ ਲਕੜੀ ਦਾ ਚੌਰਸ ਟੁਕੜਾ ਰੱਖ ਲਓ। ਇਸ ਨਾਲ ਸੀ.ਪੀ.ਯੂ. ਦੇ ਪੱਖੇ ਨੂੰ ਲੋੜੀਂਦੀ ਹਵਾ ਮਿਲਦੀ ਰਹੇਗੀ। 

ਲੈਪਟਾਪ ਦੀ ਸਫ਼ਾਈ ਰੱਖੋ
ਲੈਪਟਾਪ ਦੀ ਸਫ਼ਾਈ ਨਾ ਕਰਨ ਨਾਲ ਇਸ ਦੇ ਏਅਰ ਫਲੋਅ ਦੇ ਰਸਤੇ ’ਚ ਧੂੜ ਜੰਮ ਜਾਂਦੀ ਹੈ ਜਿਸ ਕਾਰਨ ਇਹ ਓਵਰ ਹੀਟ ਹੋ ਜਾਂਦਾ ਹੈ। ਹਰ ਦੋ ਜਾਂ ਤਿੰਨ ਦਿਨਾਂ ’ਚ ਲੈਪਟਾਪ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ। ਇਸ ਨਾਲ ਤੁਹਾਡਾ ਲੈਪਟਾਪ ਗਰਮ ਨਹੀਂ ਹੋਵੇਗਾ ਅਤੇ ਜ਼ਿਆਦਾ ਦਿਨਾਂ ਤਕ ਕੰਮ ਕਰੇਗਾ। 


Rakesh

Content Editor

Related News