ਕੋਰੋਨਾ : TikTok ਹੈਕ ਕਰ WHO ਸਮੇਤ ਇਨ੍ਹਾਂ ਅਕਾਊਂਟਸ ''ਤੇ ਅਪਲੋਡ ਕਰ ਦਿੱਤੀਆਂ ਫੇਕ ਵੀਡੀਓਜ਼

04/14/2020 8:53:48 PM

ਗੈਜੇਟ ਡੈਸਕ—ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ਨੂੰ ਹੈਕ ਕਰਕੇ ਫੇਕ ਵੀਡੀਓਜ਼ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। Mysk ਨਾਂ ਦੇ ਇਕ ਡਿਵੈੱਲਪਰਸ ਗਰੁੱਪ ਨੇ ਵਿਸ਼ਵ ਸਿਹਤ ਸੰਗਠਨ (WHO), ਅਮਰੀਕਨ ਰੈੱਡ ਕ੍ਰਾਸ ਅਤੇ ਬ੍ਰਿਟਿਸ਼ ਰੈੱਡ ਕ੍ਰਾਸ ਦੇ ਆਫੀਸ਼ੀਅਲ ਟਿਕਟਾਕ ਅਕਾਊਂਟ 'ਤੇ ਫੇਕ ਵੀਡੀਓਜ਼ ਪੋਸਟ ਕਰ ਦਿੱਤੀਆਂ। ਇਨ੍ਹਾਂ ਡਿਵੈੱਲਪਰਸ ਦਾ ਦਾਅਵਾ ਹੈ ਕਿ ਟਿਕਟਾਕ HTTPS ਦੀ ਜਗ੍ਹਾ HTTP ਦਾ ਇਸਤੇਮਾਲ ਕਰ ਰਿਹਾ ਹੈ ਜੋ ਸੁਰੱਖਿਅਤ ਨਹੀਂ ਹੈ।


ਇੰਝ ਹੈਕ ਕੀਤਾ ਟਿਕਟਾਕ
ਹੈਕਿੰਗ ਲਈ ਉਨ੍ਹਾਂ ਨੇ ਇਕ ਫੇਕ ਸਰਵਰ ਤਿਆਰ ਕੀਤਾ ਅਤੇ ਇਸ ਨਾਲ ਟਿਕਟਾਕ ਐਪ ਨੂੰ ਕਨੈਕਟ ਕਰ ਦਿੱਤਾ। ਡਿਵੈੱਲਪਰਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੈਕਿੰਗ ਇਹ ਦਿਖਾਉਣ ਲਈ ਕੀਤੀ ਹੈ ਕਿ ਟਿਕਟਾਕ 'ਤੇ ਸਾਈਬਰ ਸਕਿਓਰਟੀ ਦਾ ਰਿਸਕ ਹੈ।

ਹੈਕ ਕਰਨ ਵਾਲੇ ਗਰੁੱਪ ਨੇ ਡਬਲਿਊ.ਐੱਚ.ਓ. ਅਤੇ ਰੈੱਡ ਕ੍ਰਾਸ ਟਿਕਟਾਕ ਅਕਾਊਂਟ 'ਤੇ ਕੋਵਿਡ-19 ਨਾਲ ਜੁੜੀਆਂ ਕੁਝ ਵੀਡੀਓਜ਼ ਪੋਸਟ ਕਰ ਦਿੱਤੀਆਂ। ਹਾਲਾਂਕਿ ਵਧੀਆ ਗੱਲ ਇਹ ਰਹੀ ਹੈ ਕਿ ਇਹ ਵੀਡੀਓਜ਼ ਸਿਰਫ ਉਹ ਲੋਕ ਦੇਖ ਸਕਦੇ ਸਨ ਜੋ ਉਨ੍ਹਾਂ ਦੇ ਫੇਕ ਸਰਵਰ ਨਾਲ ਸਿੱਧੇ ਜੁੜੇ ਸਨ। ਡਿਵੈੱਪਰਸ ਨੇ ਦਾਅਵਾ ਕੀਤਾ ਹੈ ਕਿ ਉਹ ਸਿਰਫ ਇਨਾਂ ਦੇਖਣਾ ਚਾਹੁੰਦੇ ਸਨ ਕਿ HTTP ਦਾ ਇਸਤੇਮਾਲ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ।

ਆਪਣੇ ਬਲਾਗ 'ਚ ਹੈਕ ਕਰਨ ਵਾਲੇ ਗਰੁੱਪ ਨੇ ਕਿਹਾ ਕਿ ਟਿਕਟਾਕ ਦਾ ਕਾਨਟੈਂਟ ਡਿਲਿਵਰੀ ਨੈੱਟਵਰਕ ਵੀਡੀਓਜ਼ ਅਤੇ ਦੂਜੇ ਡਾਟਾ ਨੂੰ ਟ੍ਰਾਂਸਫਰ ਕਰਨ ਲਈ HTTP ਦਾ ਇਸਤੇਮਾਲ ਕਰਦਾ ਹੈ। ਇਸ ਨਾਲ ਡਾਟਾ ਟ੍ਰਾਂਸਫਰ ਤਾਂ ਜਲਦੀ ਹੋ ਜਾਂਦਾ ਹੈ ਪਰ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਖਤਰਾ ਰਹਿੰਦਾ ਹੈ। HTTP ਟ੍ਰੈਫਿਕ ਨੂੰ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ ਅਤੇ ਬਦਲਿਆ ਜਾ ਸਕਦਾ ਹੈ।


Karan Kumar

Content Editor

Related News