ਚੀਨੀ ਮੂਲ ਦੀ ਕੰਪਨੀ ‘ਬਾਈਟਡਾਂਸ’ ਨੇ ਕਿਹਾ- ਅਸੀਂ ਟਿਕਟਾਕ ਨਹੀਂ ਵੇਚਾਂਗੇ
Saturday, Apr 27, 2024 - 08:44 PM (IST)
ਨਵੀਂ ਦਿੱਲੀ- ਚੀਨ ਸਥਿਤ ਇੰਟਰਨੈੱਟ ਮਹਾਰਥੀ ਕੰਪਨੀ ਬਾਈਟਡਾਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਟਿਕਟਾਕ ’ਚ ਆਪਣੀ ਹਿੱਸੇਦਾਰੀ ਨਹੀਂ ਵੇਚੇਗੀ ਜਿਵੇਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਇਸ ਹਫਤੇ ਦੇ ਸ਼ੁਰੂ ’ਚ ਸ਼ਾਰਟ-ਵੀਡੀਓ ਪਲੇਟਫਾਰਮ ’ਤੇ ਪਾਬੰਦੀ ਲਗਾਉਣ ਦੇ ਪਾਸ ਇਕ ਬਿੱਲ ਵਿਚ ਹੁਕਮ ਦਿੱਤਾ ਸੀ। ਟਿਕਟਾਕ ਨੇ ਕਿਹਾ ਕਿ ਉਹ ਅਮਰੀਕਾ ਦੇ ‘ਅਸੰਵਿਧਾਨਕ ਮਤੇ’ ਨੂੰ ਅਦਾਲਤਾਂ ’ਚ ਚੁਣੌਤੀ ਦੇਵੇਗੀ।
ਕੰਪਨੀ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਸ ਦੀ ਟਿਕਟਾਕ ਨੂੰ ਵੇਚਣ ਦੀ ਕੋਈ ਯੋਜਨਾ ਨਹੀਂ ਹੈ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਬਾਈਟਡਾਂਸ ਅਮਰੀਕਾ ਵਿਚ ਟਿਕਟਾਕ ਦੇ ਸੰਚਾਲਨ ਦੀ ਵਿਕਰੀ ਲਈ ਕਿਸੇ ਕੰਪਨੀ ਦੀ ਭਾਲ ਕਰ ਰਹੀ ਹੈ।
ਇਸ ’ਤੇ ਚੀਨੀ ਕੰਪਨੀ ਨੇ ਕਿਹਾ ਕਿ ਬਾਈਟਡਾਂਸ ਵੱਲੋਂ ਟਿਕਟਾਕ ਵੇਚਣ ਦੀਆਂ ਵਿਦੇਸ਼ੀ ਮੀਡੀਆ ਰਿਪੋਰਟਾਂ ਸੱਚ ਨਹੀਂ ਹਨ। ਟਿਕਟਾਕ ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਵੀ ਕੀਤਾ ਹੈ ਕਿ ਬਾਈਟਡਾਂਸ ’ਤੇ ਚੀਨ ਦਾ ਕੰਟਰੋਲ ਹੈ।
ਬਾਈਡੇਨ ਨੇ ਇਕ ਵਿਦੇਸ਼ੀ ਸਹਾਇਤਾ ਪੈਕੇਜ ਬਿੱਲ ’ਤੇ ਦਸਤਖਤ ਕੀਤੇ ਜੋ ਦੇਸ਼ ਵਿਚ ਟਿਕਟਾਕ ’ਤੇ ਵੀ ਪਾਬੰਦੀ ਲਗਾ ਦੇਵੇਗਾ ਜੇਕਰ ਬਾਈਟਡਾਂਸ ਇਕ ਸਾਲ ਦੇ ਅੰਦਰ ਆਪਣੀ ਹਿੱਸੇਦਾਰੀ ਨਹੀਂ ਵੇਚਦੀ ਹੈ।