ਕੋਰੋਨਾ : BSNL ਤੋਂ ਬਾਅਦ ਹੁਣ ਇਹ ਟੈਲੀਕਾਮ ਕੰਪਨੀ ਦੇਵੇਗੀ ਯੂਜ਼ਰਸ ਨੂੰ ਫ੍ਰੀ ''ਚ ਇਹ ਸੁਵਿਧਾਵਾਂ

03/30/2020 10:16:40 PM

ਗੈਜੇਟ ਡੈਸਕ—ਦੁਨੀਆਭਰ 'ਚ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਏਅਰਟੈੱਲ ਨੇ ਇਕ ਵੱਡਾ ਐਲਾਨ ਕੀਤਾ ਹੈ। ਏਅਰਟੈੱਲ ਨੇ ਆਪਣੇ 8 ਕਰੋੜ ਤੋਂ ਜ਼ਿਆਦਾ ਘੱਟ ਤਨਖਾਹ ਵਾਲੇ ਪ੍ਰੀਪੇਡ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰਟੈੱਲ ਨੇ ਆਪਣੇ ਇਨ੍ਹਾਂ ਗਾਹਕਾਂ ਨੂੰ ਫ੍ਰੀ 'ਚ ਅਨਕਮਿੰਗ ਕਾਲ ਦੀ ਸੁਵਿਧਾ ਉਪਲੱਬਧ ਕਰਵਾਉਣ ਦੇ ਨਾਲ ਬਿਨਾਂ ਕਿਸੇ ਪੈਸੇ ਦੇ 10 ਰੁਪਏ ਦਾ ਟਾਕ ਟਾਈਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਸੋਮਵਾਰ ਨੂੰ ਆਪਣੇ ਪ੍ਰੀਪੇਡ ਗਾਹਕਾਂ ਲਈ ਅਜਿਹਾ ਐਲਾਨ ਕੀਤਾ ਹੈ। ਏਅਰਟੈੱਲ ਨੇ ਕਿਹਾ ਕਿ ਉਹ 17 ਅਪ੍ਰੈਲ ਤਕ ਬਿਨਾਂ ਕਿਸੇ ਅੜਿਕੇ ਦੇ ਇਨਕਮਿੰਗ ਸਰਵਿਸੇਜ਼ ਉਪਲੱਬਧ ਕਰਵਾਉਂਦੀ ਰਹੇਗੀ। ਇਸ ਤੋਂ ਇਲਾਵਾ, ਲੋਅ-ਇਨਕਮ ਪ੍ਰੀਪੇਡ ਯੂਜ਼ਰਸ ਨੂੰ ਫ੍ਰੀ 'ਚ 10 ਰੁਪਏ ਦਾ ਟਾਕ ਟਾਈਮ ਵੀ ਮਿਲੇਗਾ।

PunjabKesari

ਅਗਲੇ 48 ਘੰਟਿਆਂ 'ਚ ਯੂਜ਼ਰਸ ਨੂੰ ਮਿਲ ਜਾਣਗੇ ਫਾਇਦੇ
ਏਅਰਟੈੱਲ ਮੁਤਾਬਕ ਉਸ ਨੇ 8 ਕਰੋੜ ਤੋਂ ਜ਼ਿਆਦਾ ਗਾਹਕਾਂ ਲਈ ਪ੍ਰੀਪੇਡ ਪੈਕ ਦੀ ਮਿਆਦ ਨੂੰ 17 ਅਪ੍ਰੈਲ ਤਕ 2020 ਤਕ ਵਧੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਜੇਕਰ ਇਨ੍ਹਾਂ ਗਾਹਕਾਂ ਦੇ ਪਲਾਨ ਦੀ ਮਿਆਦ ਖਤਮ ਵੀ ਹੋ ਜਾਂਦੀ ਹੈ ਤਾਂ ਵੀ ਉਨ੍ਹਾਂ ਨੂੰ ਆਪਣੇ ਏਅਰਟੈੱਲ ਮੋਬਾਇਲ 'ਤੇ ਇਨਕਮਿੰਗ ਕਾਲਸ ਦੀ ਸੁਵਿਧਾ ਮਿਲਦੀ ਰਹੇਗੀ। ਇਸ ਤੋਂ ਇਲਾਲਾ ਏਅਰਟੈੱਲ 8 ਕਰੋੜ ਗਾਹਕਾਂ ਦੇ ਪ੍ਰੀਪੇਡ ਅਕਾਊਂਟਸ 'ਚ 10 ਰੁਪਏ ਦਾ ਐਡੀਸ਼ਨਲ ਟਾਕ ਟਾਈਮ ਪਾਵੇਗਾ, ਜਿਸ ਨਾਲ ਉਹ ਕਾਲ ਕਰ ਸਕਣਗੇ ਜਾਂ ਐੱਸ.ਐੱਮ.ਐੱਸ. ਭੇਜ ਸਕਣਗੇ। ਏਅਰਟੈੱਲ ਨੇ ਕਨਫਰਮ ਕੀਤਾ ਹੈ ਕਿ ਇਹ ਸਾਰੇ ਫਾਇਦੇ ਅਗਲੇ 48 ਘੰਟਿਆਂ 'ਚ ਗਾਹਕਾਂ ਨੂੰ ਉਪਲੱਬਧ ਹੋ ਜਾਣਗੇ।

PunjabKesari

ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ। ਏਅਰਟੈੱਲ ਦਾ ਕਹਿਣਾ ਹੈ ਕਿ ਇਹ 2 ਕਦਮ ਲਾਕਡਾਊਨ ਕਾਰਣ ਪ੍ਰਭਾਵਿਤ ਮਜ਼ਦੂਰਾਂ ਅਤੇ ਵਰਕਰਸ ਨੂੰ ਰਾਹਤ ਪਹੁੰਚਾਵੇਗਾ। ਇਸ ਤੋਂ ਇਲਾਵਾ ਏਅਰਟੈੱਲ ਨੇ ਇਹ ਵੀ ਕਨਫਰਮ ਕੀਤਾ ਹੈ ਕਿ ਉਨ੍ਹਾਂ ਦੀ ਨੈੱਟਵਰਕ ਟੀਮ ਲਗਾਤਾਰ ਕੰਮ ਕਰ ਰਹੀ ਹੈ ਜਿਸ ਨਾਲ ਕੁਨੈਕਟੀਵਿਟੀ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਦੱਸਣਯੋਗ ਹੈ ਕਿ ਏਅਰਟੈੱਲ ਨੇ ਮਿਨੀਮਮ ਰਿਚਾਰਜ ਪਾਲਿਸੀ ਲਾਗੂ ਕਰ ਰੱਖੀ ਹੈ ਜਿਸ ਦੇ ਤਹਿਤ ਜੇਕਰ ਗਾਹਕ ਆਪਣਾ ਮੌਜੂਦਾ ਰਿਚਾਰਜ ਪੈਕ ਖਤਮ ਹੋਣ ਦੇ 7 ਦਿਨ ਬਾਅਦ ਨਵਾਂ ਰਿਚਾਰਜ ਨਹੀਂ ਕਰਵਾਉਂਦਾ ਹੈ ਤਾਂ ਉਸ ਦੀ ਇਨਕਮਿੰਗ ਕਾਲ ਬੰਦ ਹੋ ਜਾਂਦੀ ਹੈ। ਇਹ ਕਾਰਣ ਹੈ ਕਿ ਏਅਰਟੈੱਲ ਗਾਹਕਾਂ ਨੂੰ 49 ਰੁਪਏ ਅਤੇ 79 ਰੁਪਏ ਦੇ ਮਿਨੀਮਮ ਰਿਚਾਰਜ ਪਲਾਨ ਆਫਰ ਕਰ ਰਹੀ ਹੈ।


Karan Kumar

Content Editor

Related News