Consumer reports ਦਾ ਕਹਿਣਾ ਹੈ, ਸੈਮਸੰਗ ਗਲੈਕਸੀ ਐੱਸ7 ਐਕਟਿਵ ''ਚ ਹੈ ਵੱਡੀ ਕਮੀਂ
Saturday, Jul 09, 2016 - 04:53 PM (IST)

ਜਲੰਧਰ : ਸੈਮਸੰਗ ਦਾਅਵਾ ਕਰਦੀ ਹੈ ਕਿ ਉਸ ਵੱਲੋਂ ਬਣਾਏ ਗਏ ਫੋਨ ਵਾਟਰ ਰਜ਼ਿਸਟੈਂਸ ਹਨ ਪਰ ਕੰਜ਼ਿਊਮਰ ਰਿਪੋਰਟ ਦੇ ਮੁਤਾਬਿਕ ਅਜਿਹਾ ਨਹੀਂ ਹੈ। ਇਹ ਸਮੱਸਿਆ ਸੈਮਸੰਗ ਦੇ ਗਲੈਕਸੀ ਐੱਸ7 ਐਕਟਿਵ ਨਾਲ ਆ ਰਹੀ ਹੈ। ਗਲੈਕਸੀ ਐੱਸ7 ਐਕਟਿਵ ਇਕ ਟੱਫ ਫੋਨ ਹੈ ਜੋ ਅਮਰੀਕਾ ''ਚ ਸਿਰਫ ਏ. ਟੀ. ਐਂਡ ਟੀ. ਦੇ ਨਾਲ ਹੀ ਉਪਲਬਧ ਹੈ।
ਕੰਜ਼ਿਊਮਰ ਰਿਪੋਰਟ ਇਕ ਨਾਨ ਪ੍ਰੋਫਿਟ ਆਰਗੇਨਾਈਜ਼ੇਸ਼ਨ ਹੈ ਜੋ ਪ੍ਰਾਡਕਟ ਟੈਸਟਿੰਗ ਲਈ ਕਾਫੀ ਵਧੀਆ ਰੈਪੂਟੇਸ਼ਨ ਰੱਖਦੀ ਹੈ ਤੇ ਸ਼ੁਕਰਵਾਰ ਨੂੰ ਇਨ੍ਹਾਂ ਵੱਲੋਂ ਐਕਟਿਵ ਦੀ ਟੈਸਟਿੰਗ ਕਰਦੇ ਹੋਈ ਦੱਸਿਆ ਕਿ ਸੈਮਸੰਗ ਦੀ ਇਹ ਡਿਵਾਈਜ਼ ਵਾਟਰ ਰਜ਼ਿਸਟੈਂਸ ਹੋਣ ਦੇ ਦਾਅਵੇ ''ਤੇ ਖਰੀ ਨਹੀਂ ਉੱਤਰਦੀ। ਮਰੀਆ ਰੀਰੈਚਿਜ਼ ਜੋ ਕਿ ਕੰਜ਼ਿਊਮਰ ਰਿਪੋਰਟ ''ਚ ਇਲੈਕਟ੍ਰਾਨਿਕਸ ਟੈਸਟਿੰਗ ਦੀ ਡਾਇਰੈਕਟਰ ਹੈ, ਦਾ ਕਹਿਣਾ ਹੈ ਕਿ ਉਹ ਸੈਮਸੰਗ ਦੀ ਇਸ ਡਿਵਾਈਜ਼ ''ਚ ਆਈ ਕਮੀ ਤੋਂ ਕਾਫੀ ਹੈਰਾਨ ਹੈ।
ਉਧਰ ਸੈਮਸੰਗ ਨੇ ਕੰਜ਼ਿਊਮਰ ਰਿਪੋਰਟ ਨੂੰ ਕਿਹਾ ਹੈ ਕਿ ਉਹ ਸਮੱਸਿਆ ਦਾ ਪਤਾ ਲਗਾ ਰਹੇ ਹਨ। ਇਕ ਪਾਸੇ ਗਲੈਕਸੀ ਐੱਸ7 ਐਕਟਿਵ ਸਭ ਤੋਂ ਦਮਦਾਰ ਫੋਂਸ ''ਚੋਂ ਇਕ ਹੈ ਉਥੇ ਹੋ ਸਕਦਾ ਹੈ ਕਿ ਸੈਮਸੰਗ ਗਲੈਕਸੀ ਐੱਸ7 ਐਕਟਿਵ ਦੇ ਕਿਸੇ ਇਕ ਪੀਸ ''ਚ ਅਜਿਹਾ ਡਿਫੈਕਟ ਹੋਵੇ। ਇਸ ਤੋਂ ਇਲਾਵਾ ਸੈਮਸੰਗ ਨੂੰ ਅਜਿਹੀਆਂ ਕੁਝ ਕੰਪਲੇਂਟਸ ਵੀ ਲੋਕਾਂ ਵੱਲੋਂ ਮਿਲੀਆਂ ਹਨ।