ਬਲੈਕ ਐਂਡ ਵਾਈਟ ਨੂੰ ਕਲਰ ਫੋਟੋ ’ਚ ਬਦਲ ਦੇਵੇਗੀ ਇਹ ਐਪ

03/26/2019 12:05:17 PM

ਗੈਜੇਟ ਡੈਸਕ– ਉਂਝ ਤਾਂ ਬਲੈਕ ਐਂਡ ਵਾਈਟ ਤਸਵੀਰ ਨੂੰ ਲੈ ਕੇ ਕਲਰ ਤਸਵੀਰ ’ਚ ਬਦਲਣ ਲਈ ਕਿਸੇ ਖਾਸ ਸਾਫਟਵੇਅਰ ਜਾਂ ਫਿਰ ਫੋਟੋ ਐਡੀਟਰ ਦੀ ਲੋੜ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਐਪ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹ ਕੰਮ ਕੁਝ ਹੀ ਸੈਕਿੰਡ ’ਚ ਕਰ ਲਵੋਗੇ। 

ਅਸੀਂ ਗੱਲ ਕਰ ਰਹੇ ਹਾਂ 'Colourise' ਐਪ ਦੀ, ਜਿਸ ਨਾਲ ਤੁਸੀਂ ਕਿਸੇ ਵੀ ਬਲੈਕ ਐਂਡ ਵਾਈਟ ਫੋਟੋ ਨੂੰ ਕਲਰਫੁੱਲ ਬਣਾ ਸਕਦੇ ਹੋ। ਸਿਰਫ ਕੁਝ ਹੀ ਸੈਕਿੰਡ ’ਚ ਇਹ ਐਪ ਤੁਹਾਡੀ ਤਸਵੀਰ ’ਚ ਜਾਨ ਪਾ ਦੇਵੇਗੀ। ਦਰਅਸਲ, ਇਹ ਇਕ ਨਵਾਂ ਵੈੱਬ ਟੂਲ ਹੈ ਜੋ ਮਸ਼ੀਨ ਲਰਨਿੰਗ ਟੈਕਨਾਲੋਜੀ ਦਾ ਇਸਤੇਮਾਲ ਕਰਕੇ ਬਲੈਕ ਐਂਡ ਵਾਈਟ ਤਸਵੀਰਾਂ ਨੂੰ ਪਲਕ ਝਪਕਦੇ ਹੀ ਕਲਰ ਫੋਟੋ ’ਚ ਬਦਲ ਦਿੰਦੀ ਹੈ। 

ਇਥੇ ਅਸੀਂ ਤੁਹਾਨੂੰ ਇਸ ਟੂਲ ਨਾਲ ਤਿਆਰ ਕੀਤੀਆਂ ਗਈਆਂ ਕੁਝ ਕਲਰਫੁੱਲ ਤਸਵੀਰਾਂ ਵੀ ਦਿਖਾ ਰਹੇ ਹਾਂ। ਇਥੇ ਤੁਸੀਂ ਦੇਖ ਸਕਦੇ ਹੋ ਕਿ ਖੱਬੇ ਪਾਸੇ ਬਲੈਕ ਐਂਡ ਵਾਈਟ ਤਸਵੀਰ ਹੈ ਅਤੇ ਸੱਜੇ ਪਾਸੇ ਐਪ ਦੁਆਰਾ ਤਿਆਰ ਕੀਤੀ ਗਈ ਕਲਰਫੁੱਲ ਫੋਟੋ। 

PunjabKesari

ਜੇਕਰ ਤੁਸੀਂ ਵੀ ਆਪਣੀ ਕਿਸੇ ਫੋਟੋ ਦੇ ਨਾਲ ਇਹ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਇਸ https://colourise.sg/ ਲਿੰਕ ’ਤੇ ਕਲਿੱਕ ਕਰਕੇ ਟਰਾਈ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਡਿਜੀਟਲ ਫਾਰਮ ’ਚ ਇਕ ਅਜਿਹੀ ਬਲੈਕ ਐਂਡ ਵਾਈਟ ਤਸਵੀਰ ਹੋਣੀ ਚਾਹੀਦੀ ਹੈ ਜਿਸ ਨੂੰ ਤੁਸੀੰ ਕਲਰਡ ’ਚ ਬਦਲਣਾ ਚਾਹੁੰਦੇ ਹੋ। ਇਸ ਤੋਂ ਬਾਅਦ ਵੈੱਬਸਾਈਟ ਜਾਂ ਫਿਰ ਐਪ ’ਤੇ ਜਾ ਕੇ ਤੁਹਾਨੂੰ ਆਪਣੀ ਮੰਨ-ਪਸੰਦ ਤਸਵੀਰ ਨੂੰ ਸਿਲੈਕਟ ਕਰਨਾ ਹਵੇਗਾ ਜਿਸ ਨੂੰ ਤੁਸੀਂ ਕਲਰਫੁੱਲ ਬਣਾਉਂਦਾ ਚਾਹੁੰਦੇ ਹੋ। ਕੁਝ ਹੀ ਸੈਕਿੰਡ ’ਚ ‘ਰੰਗੀਨ’ ਤਸਵੀਰ ਤੁਹਾਡੇ ਸਾਹਮਣੇ ਹੋਵੇਗੀ। 


Related News