ਗੂਗਲ ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਬਦਲ ਜਾਵੇਗਾ ਸਰਚ ਕਰਨ ਦਾ ਅੰਦਾਜ਼

Friday, Jan 19, 2024 - 05:41 PM (IST)

ਗੈਜੇਟ ਡੈਸਕ- ਗੂਗਲ ਨੇ ਆਪਣੇ ਸਰਚ ਇੰਜਣ ਲਈ ਦੋ ਵੱਡੇ ਫੀਚਰ ਪੇਸ਼ ਕੀਤੇ ਹਨ। ਇਨ੍ਹਾਂ 'ਚੋਂ ਇਕ ਸਰਕਿਲ ਟੂ ਸਰਚ  (Circle to Search) ਅਤੇ ਦੂਜਾ ਮਲਟੀਸਰਚ ਐਕਸਪੀਰੀਅੰਸ (Multisearch Experience) ਹੈ। ਇਨ੍ਹਾਂ ਦੋਵਾਂ ਫੀਚਰਜ਼ ਦੇ ਆਉਣ ਤੋਂ ਬਾਅਦ ਗੂਗਲ ਸਰਚ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਜਾਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਨੂੰ ਸਰਚ ਕਰਨ ਲਈ ਤੁਹਾਨੂੰ ਐਪ ਸਵਿੱਚ ਯਾਨੀ ਇਕ ਐਪ ਤੋਂ ਦੂਜੇ ਐਪ 'ਚ ਜਾਣ ਦੀ ਲੋੜ ਨਹੀਂ ਹੋਵੇਗਾ। 

ਕੀ ਹੈ Circle to Search ਫੀਚਰ

ਗੂਗਲ ਦਾ ਸਰਕਿਲ ਟੂ ਸਰਚ ਫੀਚਰ ਕਾਫੀ ਹੱਦ ਤਕ ਗੂਗਲ ਲੈੱਨਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਸਰਕਿਲ ਟੂ ਸਰਚ ਕਿਸੇ ਫੋਟੋ 'ਚ ਮੌਜੂਦ ਕਿਸੇ ਖਾਸ ਚੀਜ਼ ਬਾਰੇ ਵੀ ਸਰਚ ਕਰ ਸਕਦਾ ਹੈ ਪਰ ਗੂਗਲ ਲੈੱਨਜ਼ ਸਾਰੀਆਂ ਚੀਜ਼ਾਂ ਬਾਰੇ ਵੱਖ-ਵੱਖ ਜਾਣਕਾਰੀ ਦਿੰਦਾ ਹੈ। ਸਰਕਿਲ ਟੂ ਸਰਚ ਨੂੰ ਯੂਜ਼ ਕਰਨ ਲਈ ਤੁਹਾਨੂੰ ਕਿਸੇ ਫੋਟੋ 'ਚ ਮੌਜੂਦ ਉਸ ਸਬਜੈੱਕਟ 'ਤੇ ਇਕ ਘੇਰਾ (ਸਰਕਿਲ) ਬਣਾਉਣਾ ਹੋਵੇਗਾ ਜਿਸ ਬਾਰੇ ਤੁਸੀਂ ਸਰਚ ਕਰਨਾ ਚਾਹੁੰਦੇ ਹੋ। ਉਸਤੋਂ ਬਾਅਦ ਗੂਗਲ ਉਸ ਸਬਜੈੱਕਟ ਨਾਲ ਜੁੜੇ ਰਿਜ਼ਲਟ ਤੁਹਾਨੂੰ ਦਿਖਾ ਦੇਵੇਗਾ। ਸਰਕਿਲ ਬਣਾਉਣ ਤੋਂ ਇਲਾਵਾ ਤੁਸੀਂ ਟੈਪ ਕਰਕੇ ਵੀ ਕਿਸੇ ਚੀਜ਼ ਬਾਰੇ ਸਰਚ ਕਰ ਸਕਦੇ ਹੋ।

ਇਹ ਪੂਰਾ ਸਰਚ ਕਿਸੇ ਐਪ ਨੂੰ ਸਵਿੱਚ ਕੀਤੇ ਬਿਨਾਂ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਡੀ ਗੈਲਰੀ 'ਚ ਕੋਈ ਫੋਟੋ ਹੈ ਤਾਂ ਉਸ ਬਾਰੇ ਸਰਚ ਕਰਨ ਲਈ ਤੁਹਾਨੂੰ ਗੂਗਲ ਐਪ 'ਚ ਜਾਣ ਦੀ ਲੋੜ ਨਹੀਂ ਹੈ। ਇਹ ਫੀਚਰ ਫੋਟੋ ਤੋਂ ਇਲਾਵਾ ਵੀਡੀਓ 'ਚ ਵੀ ਕੰਮ ਕਰੇਗਾ। ਗੂਗਲ ਦਾ ਸਰਕਿਲ ਟੂ ਸਰਚ ਫੀਚਰ 31 ਜਨਵਰੀ 2024 ਤੋਂ ਪਿਕਸਲ ਫੋਨ ਅਤੇ ਕੁਝ ਪ੍ਰੀਮੀਅਮ ਐਂਡਰਾਇਡ ਫੋਨਾਂ 'ਤੇ ਉਪਲੱਬਧ ਹੋਵੇਗਾ। ਇਹ ਫੀਚਰ ਇੰਟਰਨੈੱਟ 'ਤੇ ਮੌਜੂਦ ਸਾਰੀਆਂ ਭਾਸ਼ਾਵਾਂ ਨੂੰ ਸਪੋਰਟ ਕਰੇਗਾ। ਸਰਚ ਟੂ ਸਰਕਿਲ ਫੀਚਰ ਨੂੰ ਐਂਡਰਾਇਡ ਫੋਨ ਦੇ ਹੋਮ ਬਟਨ ਨੂੰ ਵੀ ਥੋੜ੍ਹੀ ਦੇਰ ਦਬਾਕੇ ਐਕਟਿਵ ਕੀਤਾ ਜਾ ਸਕਦਾ ਹੈ।

Multisearch + Gen AI ਫੀਚਰ

ਮਲਟੀਸਰਚ ਫੀਚਰ ਨੂੰ ਯੂਜ਼ਰਜ਼ ਦੇ ਸਰਚ ਐਕਸਪੀਰੀਅੰਸ ਨੂੰ ਪਹਿਲਾਂ ਦੇ ਮੁਕਾਬਲੇ ਫਾਸਟ ਅਤੇ ਬਿਹਤਰ ਬਣਾਉਣ ਲਈ ਪੇਸ਼ ਕੀਤਾ ਗਿਆ ਹੈ। ਇਹ ਫੀਚਰ ਟੈਕਸਟ, ਫੋਟੋ ਅਤੇ ਸਕਰੀਨਸ਼ਾਟ ਤਿੰਨਾਂ ਨੂੰ ਸਪੋਰਟ ਕਰੇਗਾ। ਇਸਦੀ ਮਦਦ ਨਾਲ ਤੁਸੀਂ ਏ.ਆਈ. ਜਨਰੇਟਿਡ ਰਿਜ਼ਲਟ ਹਾਸਿਲ ਕਰ ਸਕਦੇ ਹੋ। ਇਸ ਫੀਚਰ ਨੂੰ ਅਗਲੇ ਹਫਤੇ ਤਕ ਰਿਲੀਜ਼ ਕੀਤਾ ਜਾਵੇਗਾ। ਇਸਨੂੰ ਗੂਗਲ ਲੈੱਨਜ਼ ਜਾਂ ਗੂਗਲ ਐਪ ਰਾਹੀਂ ਐਕਟੀਵੇਟ ਕੀਤਾ ਜਾ ਸਕੇਗਾ। ਇਸਦੇ ਨਾਲ ਸਰਚ ਜਨਰੇਟਿਵ ਐਕਸਪੀਰੀਅੰਸ (SGE) ਦਾ ਸਪੋਰਟ ਹੈ। 


Rakesh

Content Editor

Related News