Google Chrome ’ਤੇ ਹੋ ਸਕਦੈ ਸਾਈਬਰ ਹਮਲਾ, ਜਲਦੀ ਕਰੋ ਅਪਡੇਟ

Friday, Mar 08, 2019 - 03:24 PM (IST)

Google Chrome ’ਤੇ ਹੋ ਸਕਦੈ ਸਾਈਬਰ ਹਮਲਾ, ਜਲਦੀ ਕਰੋ ਅਪਡੇਟ

ਗੈਜੇਟ ਡੈਸਕ– ਜੇਕਰ ਤੁਸੀਂ ਗੂਗਲ ਕ੍ਰੋਮ ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ। ਗੂਗਲ ਨੇ ਆਪਣੇ ਯੂਜ਼ਰਜ਼ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਗੂਗਲ ਕ੍ਰੋਮ ਦੇ ਮੌਜੂਦਾ ਵਰਜਨ ’ਚ ਸਾਈਬਰ ਹਮਲਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਇਸ ਲਈ ਯੂਜ਼ਰਜ਼ ਨੂੰ ਅਲਰਟ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੇ ਗੂਗਲ ਕ੍ਰੋਮ ਨੂੰ ਲੇਟੈਸਟ ਵਰਜਨ 72.0.3626.12 ’ਚ ਅਪਡੇਟ ਕਰ ਲਓ। ਇਸ ਨਵੇਂ ਵਰਜਨ ਨੂੰ ਪਿਛਲੇ ਹਫਤੇ ਰੋਲ ਆਊਟ ਕੀਤਾ ਗਿਆ ਹੈ। ਹਾਲਾਂਕਿ ਇਸ ਲੇਟੈਸਟ ਵਰਜਨ ਨੂੰ ਰਿਲੀਜ਼ ਕਰਦੇ ਹੋਏ ਗੂਗਲ ਨੇ ਇਹ ਨਹੀਂ ਦੱਸਿਆ ਸੀ ਕਿ ਇਸ ਵਿਚ ਕੀ ਫਿਕਸ ਕੀਤਾ ਗਿਆ ਹੈ। 

PunjabKesari

ਬਲਾਗ ਪੋਸਟ ਰਾਹੀਂ ਮਿਲੀ ਜਾਣਕਾਰੀ
ਇਸ ਅਪਡੇਟ ਨੂੰ ਗੂਗਲ ਕ੍ਰੋਮ ਦੇ ਆਟੋ ਅਪਡੇਟ ਦੇ ਨਾਲ ਰੋਲ ਆਊਟ ਕੀਤਾ ਹੈ। ਗੂਗਲ ਨੇ ਬਲਾਗ ਪੋਸਟ ਰਾਹੀਂ ਦੱਸਿਆਕਿ ਗੂਗਲ ਕ੍ਰੋਮ ਦੇ ਪਿਛਲੇ ਵਰਜਨ ’ਚ ਆਏ ਬਗ CVE-2019-5786 ਬਾਰੇ ਸਕਿਓਰਿਟੀ ਅਤੇ ਡੈਸਕਟਾਪ ਇੰਜੀਨੀਅਰ ਜਸਟਿਨ ਸ਼ੂਅ ਨੇ ਕਈ ਟਵੀਟ ਕਰਕੇ ਦੱਸਿਆ ਕਿ ਇਹ ਗੜਬੜੀ ਜਾਂ ਬਗ ਪਿਛਲੇ ਬਗ ਤੋਂ ਕਾਫੀ ਅਲੱਗ ਹੈ। 

PunjabKesari

ਇੰਝ ਪ੍ਰਭਾਵਿਤ ਕਰਦਾ ਹੈ ਬਗ
ਇਹ ਬਗ ਗੂਗਲ ਕ੍ਰੋਮ ਦੇ ਕੋਡ ਨੂੰ ਟਾਰਗੇਟ ਕਰਦਾ ਹੈ ਜਿਸ ਤੋਂ ਬਾਅਦ ਯੂਜ਼ਰਜ਼ ਨੂੰ ਬ੍ਰਾਊਜ਼ਰ ਨੂੰ ਰੀ-ਸਟਾਰਟ ਕਰਨਾ ਪੈਂਦਾ ਹੈ। ਇਹ ਬਗ ਗੂਗਲ ਕ੍ਰੋਮ ਦੇ ਫਾਈਲ ਰੀਡਰ ਫੀਚਰ ਨੂੰ ਪ੍ਰਭਾਵਿਤ ਕਰਦਾ ਹੈ। ਗੂਗਲ ਦਾ ਫਾਈਲ ਰੀਡਰ ਉਹ ਫੀਚਰ ਹੈ ਜੋ ਕੰਪਿਊਟਰ ’ਚ ਸੇਵ ਫਾਈਲਾਂ ਨੂੰ ਪੜਦਾ ਹੈ। ਇਸ ਫੀਚਰ ਦੇ ਪ੍ਰਭਾਵਿਤ ਹੋਣ ਨਾਲ ਲੋਕਾਂ ਦੀਆਂ ਨਿਜੀ ਅਤੇ ਅਹਿਮ ਜਾਣਕਾਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਅਜਿਹੇ ’ਚ ਤੁਹਾਨੂੰ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਜਲਦੀ ਅਪਡੇਟ ਕਰ ਲੈਣਾ ਚਾਹੀਦਾ ਹੈ।


Related News