ਚੀਨ ਦੇ ਵਿਗਿਆਨੀਆਂ ਨੇ ਤਿਆਰ ਕੀਤੀ ਸਮੱਗਰੀ, ਸਿਰਫ 7 ਸੈਕਿੰਡ ''ਚ ਚਾਰਜ ਹੋਵੇਗੀ ਬੈਟਰੀ
Saturday, Dec 26, 2015 - 02:30 PM (IST)
ਜਲੰਧਰ— ਚੀਨ ਦੇ ਵਿਗਿਆਨੀਆਂ ਨੇ ਨਾਈਟ੍ਰੋਜਨ ਅਤੇ ਗ੍ਰਾਫੀਨ ਵਰਗੇ ਕਾਰਬਨ ਨਾਲ ਸਫਲਤਾਪੂਰਨ ਇਕ ਸੁਪਰ ਕਪੈਸਿਟਰ ਨੂੰ ਵਿਕਸਿਤ ਕੀਤਾ ਹੈ। ਸ਼ੰਘਾਈ ਇੰਸਟੀਚਿਊਟ ਆਫ ਸੇਰਾਮਿਕਸ ਦੇ ਕੈਮੀਕਲ ਵਿਗਿਆਨੀ ਹੁਆਂਗ ਫੁਕਿਆਂਗ ਮੁਤਾਬਕ ਅਸੀਂ ਕਾਰਬਨ ਨਾਲ ਇਕ ਕਾਫੀ ਬਿਹਤਰ ਸੁਪਰ ਕਪੈਸਿਟੀ ਬਣਾਉਣ ''ਚ ਸਫਲ ਹੋਏ ਹਾਂ।
ਵਿਗਿਆਨੀਆਂ ਮੁਤਾਬਕ ਨਵੇਂ ਪਦਾਰਥ ਨਾਲ ਬਣ੨:੨੪ PM ੧੨/੨੬/੨੦੧੫ਨ ਵਾਲੀ ਬੈਟਰੀ ਵ੍ਹੀਕਲ ਨੂੰ 35 ਕਿਲੋਮੀਟਰ ਤਕ ਚੱਲਣ ''ਚ ਮਦਦ ਕਰੇਗੀ ਅਤੇ ਬੈਟਰੀ ਦੇ ਖਤਮ ਹੋ ਜਾਣ ''ਤੇ ਸਿਰਫ 7 ਸੈਕਿੰਡ ''ਚ ਪੂਰੀ ਤਰ੍ਹਾਂ ਚਾਰਜ ਹੋ ਜਾਵੇਗੀ। ਇਸ ਖੋਜ ਦਾ ਪੂਰਾ ਵੇਰਵਾ ਖੋਜ ਪੱਤਰਿਕਾ ''ਸਾਇੰਸ'' ਦੇ ਤਾਜਾ ਅੰਕ ''ਚ ਪ੍ਰਕਾਸ਼ਿਤ ਹੋਇਆ ਹੈ।
