ਚਾਈਨੀਜ਼ ਐਪਸ ''ਤੇ ਬੈਨ ਦਾ ਕੋਈ ਆਰਡਰ ਨਹੀਂ, ਸਰਕਾਰ ਨੇ ਕੀਤਾ ਇਨਕਾਰ

06/21/2020 2:13:55 AM

ਗੈਜੇਟ ਡੈਸਕ—ਸੋਸ਼ਲ ਮੀਡੀਆ 'ਤੇ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕਿ ਇਲੈਕਟ੍ਰਾਨਿਕਸ ਅਤੇ ਆਈ.ਟੀ. ਮਨਿਸਟਰੀ ਦੇ ਨੈਸ਼ਨਲ ਇਨਫਾਰਮੈਟਰਿਕਸ ਸੈਂਟਰ ਵੱਲੋਂ ਚੀਨ ਦੀਆਂ ਐਪਸ ਦਾ ਇਸਤੇਮਾਲ ਬੰਦ ਕਰਨ ਦਾ ਆਰਡਰ ਦਿੱਤਾ ਗਿਆ ਹੈ। ਸਰਕਾਰ ਨੇ ਅਜਿਹੇ ਦਾਅਵੇ ਤੋਂ ਇਨਕਾਰ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਹੈ। ਵਾਇਰਲ ਮੈਸੇਜ 'ਚ ਕਿਹਾ ਗਿਆ ਸੀ ਕਿ ਚਾਈਨੀਜ਼ ਐਪਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਵੀ ਰਿਸਟ੍ਰਿਕਟ ਕਰ ਦਿੱਤਾ ਜਾਵੇਗਾ। ਸਰਕਾਰ ਨੇ ਕਿਹਾ ਕਿ ਇਹ ਆਰਡਰ ਪੂਰੀ ਤਰ੍ਹਾਂ ਫੇਕ ਹੈ।
ਸਰਕਾਰ ਨੇ ਕਿਹਾ ਕਿ ਗੂਗਲ ਜਾਂ ਐਪਲ ਨੂੰ ਅਜਿਹੇ ਕੋਈ ਨਿਰੇਦਸ਼ ਨਹੀਂ ਦਿੱਤੇ ਗਏ ਹਨ। ਵਾਇਰਲ ਮੈਸੇਜ 'ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਗੂਗਲ ਅਤੇ ਐਪਲ ਰੀਜਨਲ ਐਗਜੀਕਿਊਟੀਵ ਅਤੇ ਰਿਪ੍ਰੈਜੈਂਟੇਟਿਵਸ ਨੂੰ ਕਿਹਾ ਕਿ ਚਾਈਨੀਜ਼ ਐਪਲੀਕੇਸ਼ੰਸ ਨੂੰ ਤੁਰੰਤ ਉਨ੍ਹਾਂ ਦੇ ਸਟੋਰ 'ਤੇ ਰਿਸਟ੍ਰਿਕਟ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਐਪਸ ਦੀ ਲਿਸਟ ਵੀ ਸ਼ੇਅਰ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ TikTok, VMate, Vigo Video, LiveMe, Bigo Live, Beauty Plus, CamScanner, Club Factory, Shein, Romwe ਅਤੇ AppLock ਸ਼ਾਮਲ ਹੈ।

ਸਰਕਾਰ ਨੇ ਕਿਹਾ- ਫੇਕ ਹੈ ਆਰਡਰ
ਚਾਈਨੀਜ਼ ਐਪਸ ਦੀ ਇਸ ਲਿਸਟ 'ਚ ਕਈ ਗੇਮਸ ਜਿਵੇਂ Mobile Legends, Clash of Kings ਅਤੇ Gale of Sultans ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੈਸੇਜ 'ਚ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਐਪਸ ਦੀ ਮਦਦ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਖਤਰਾ ਹੈ ਅਤੇ ਇਸ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। PIB ਦੇ ਆਫਿਸ਼ਲ ਟਵਿੱਟਰ ਹੈਂਡਲ ਤੋਂ ਟਵੀਟ ਕਰ ਕਿਹਾ ਗਿਆ ਹੈ ਕਿ ਇਹ ਆਰਡਰ ਪੂਰੀ ਤਰ੍ਹਾਂ ਫੇਕ ਹੈ ਅਤੇ ਅਜਿਹਾ ਕੋਈ ਵੀ ਆਦੇਸ਼ ਭਾਰਤ ਜਾਂ ਮੰਤਰਾਲਾ ਦੁਆਰਾ ਕਿਸੇ ਨੂੰ ਨਹੀਂ ਦਿੱਤਾ ਗਿਆ ਹੈ।

ਅਜਿਹੇ ਹਾਲਾਤਾਂ 'ਚ ਫੇਕ ਆਰਡਰ ਵਾਇਰਲ
ਫੇਕ ਆਰਡਰ ਸਰਹੱਦ 'ਤੇ ਭਾਰਤ ਅਤੇ ਚੀਨ ਵਿਚਾਲੇ ਦੇਖਣ ਨੂੰ ਮਿਲੇ ਤਣਾਅ ਅਤੇ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵਾਇਰਲ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਯੂਜ਼ਰਸ ਚਾਈਨੀਜ਼ ਪ੍ਰੋਡਕਟਸ ਅਤੇ ਐਪਸ ਦਾ ਬਾਈਕਾਟ ਕਰਨ ਦੀ ਮੰਗ ਵੀ ਚੁੱਕ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਨੇ ਫੇਕ ਆਰਡਰ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਅਤੇ ਸਾਰੇ ਇਸ ਦੀ ਸਚਾਈ ਜਾਣੇ ਬਿਨਾਂ ਇਸ ਨੂੰ ਇਕ ਤੋਂ ਦੂਜੀ ਜਗ੍ਹਾ ਸ਼ੇਅਰ ਕਰਨ ਲੱਗੇ। ਟਵਿੱਟਰ 'ਤੇ ਵੀ ਯੂਜ਼ਰਸ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦੀ ਮੰਗ ਨਾਲ ਜੁੜੇ ਟ੍ਰੈਂਡਸ ਚੱਲਾ ਰਹੇ ਹਨ।


Karan Kumar

Content Editor

Related News