ਚੀਨ ''ਚ ਡਰੋਨ ਰਾਹੀਂ ਆਈਫੋਨ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

04/01/2018 4:47:07 PM

ਜਲੰਧਰ- ਚੀਨੀ ਅਧਿਕਾਰੀਆਂ ਨੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨੇ 50 ਕਰੋੜ ਯੂਆਨ (ਕਰੀਬ 7.95 ਕਰੋੜ ਡਾਲਰ) ਦੇ ਆਈਫੋਨ ਦੀ ਤਸਕਰੀ ਦੇਸ਼ਭਰ 'ਚ ਡਰੋਨ ਰਾਹੀਂ ਕੀਤੀ ਹੈ। ਲੀਗਲ ਡੇਲੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ੇਨਝੇਨ ਕਸਟਮਸ ਨੇ ਇਕ ਆਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਸ਼ੇਨਝੇਨ-ਹਾਂਗਕਾਂਗ ਸਰਹੱਦੀ ਖੇਤਰ 'ਚ ਆਮਤੌਰ 'ਤੇ 'ਫਲਾਇੰਗ ਲਾਈਨ' ਦੇ ਰੂਪ 'ਚ ਜਾਣ ਵਾਲੇ ਮਨੁੱਖ ਰਹਿਤ ਓਵਰਹੇਡ ਲਾਈਨ ਦਾ ਇਸਤੇਮਾਲ ਕਰਕੇ ਆਯਾਤਿਤ ਇਲੈਕਟ੍ਰੋਨਿਕ ਪ੍ਰਾਡਕਟਸ ਦੀ ਤਸਕਰੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਹੁਣ ਤਕ 26 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

 

ਸੀ.ਐਨ.ਐੱਨ. ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਗਿਰੋਹ ਨੇ ਡਰੋਨ ਦਾ ਇਸਤੇਮਾਲ ਕਰਕੇ ਸਰਹੱਦ ਦੇ ਆਰ-ਪਾਰ ਦੀਆਂ ਦੋ ਇਮਾਰਤਾਂ ਨੂੰ ਇਕ 200 ਮੀਟਰ ਲੰਬੀ ਤਾਰ ਨਾਲ ਜੋੜ ਦਿੱਤਾ। ਇਸ ਤੋਂ ਬਾਅਦ ਬੈਗਾਂ 'ਚ ਸਮਾਰਟਫੋਨ ਭਰ ਕੇ ਉਸ ਨੂੰ ਇਨ੍ਹਾਂ ਤਾਰਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਸ਼ੇਨਝੇਨ ਵਲੋਂ ਖਿੱਚ ਲਿਆ ਜਾਂਦਾ ਸੀ। 
ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਰੋਹ ਅੱਧੀ ਰਾਤ ਤੋਂ ਬਾਅਦ ਕੰਮ ਕਰਦਾਂ ਸੀ ਅਤੇ ਇਕ ਵਾਰ 'ਚ ਜ਼ਿਆਦਾ ਤੋਂ ਜ਼ਿਆਦਾ 10 ਆਈਫੋਨ ਛੋਟੇ ਬੈਗ 'ਚ ਭਰ ਕੇ ਤਸਕਰੀ ਕਰਦਾ ਸੀ। ਇਹ ਤਸਕਰ ਇਕ ਰਾਤ 'ਚ ਕਰੀਬ 15,000 ਯੂਨਿਟਸ ਸਰਹੱਦ ਤੋਂ ਪਾਰ ਲੈ ਆਉਂਦੇ ਸਨ। ਇਸ ਤੋਂ ਪਹਿਲਾਂ ਦੱਖਣ-ਪੱਛਮੀ ਚੀਨ 'ਚ ਹਵਾਈ ਅੱਡੇ ਦੇ ਉੱਪਰ ਗੈਰ-ਕਾਨੂੰਨੀ ਤੌਰ 'ਤੇ ਡਰੋਨ ਉਡਦੇ ਪਾਏ ਗਏ ਸਨ।


Related News