Voter ID Status: ਵੋਟਰ ਲਿਸਟ ’ਚ ਤੁਹਾਡਾ ਨਾਂ ਹੈ ਜਾਂ ਨਹੀਂ, ਇੰਝ ਕਰੋ ਚੈੱਕ

03/12/2019 3:37:01 PM

ਗੈਜੇਟ ਡੈਸਕ– ਚੋਣ ਕਮਿਸ਼ਨ ਨੇ ਐਤਵਾਰ ਨੂੰ ਲੋਕ ਸਭ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ। 11 ਅਪ੍ਰੈਲ ਤੋਂ ਸ਼ੁਰੂ ਹੋ ਕੇ 19 ਮਈ 2019 ਤਕ 7 ਪੜਾਵਾਂ ’ਚ ਚੋਣਾਂ ਹੋਣੀਆਂ ਹਨ। ਚੋਣਾਂ ’ਚ ਤੁਹਾਡੇ ਲਈ ਅਹਿਮ ਹੈ ਤੁਹਾਡਾ ਵੋਟਰ ਆਈ.ਡੀ. ਕਾਰਡ। ਜੇਕਰ ਕਿਸੇ ਕਾਰਨ ਤੁਹਾਡਾ ਵੋਟਰ ਆਈ.ਡੀ. ਕਾਰਡ ਚੋਣਾਂ ਤਕ ਨਾ ਪਹੁੰਚੇ ਜਾਂ ਜੇਕਰ ਤੁਸੀਂ ਕਿਸੇ ਇਕ ਥਾਂ ਤੋਂ ਦੂਜੀ ਥਾਂ ਸ਼ਿਫਟ ਹੋ ਗਏ ਹੋ ਅਤੇ ਨਵਾਂ ਵੋਟਰ ਆਈ.ਡੀ. ਕਾਰਡ ਤੁਹਾਨੂੰ ਨਹੀਂ ਮਿਲਿਆ ਤਾਂ ਅਜਿਹਾ ਨਹੀਂ ਹੈ ਕਿ ਤੁਸੀਂ ਵੋਟ ਨਹੀਂ ਪਾ ਸਕੋਗੇ। ਤੁਸੀਂ ਆਨਲਾਈਨ ਇਹ ਪਤਾ ਕਰ ਸਕਦੇ ਹੋ ਕਿ ਤੁਹਾਡਾ ਨਾਂ ਵੋਟਰ ਲਿਸਟ ’ਚ ਹੈ ਜਾਂ ਨਹੀਂ ਅਤੇ ਜੇਕਰ ਤੁਹਾਡਾ ਨਾਂ ਵੋਟਰ ਲਿਸਟ ’ਚ ਹੈ ਤਾਂ ਆਨਲਾਈਨ ਹੀ ‘ਵੋਟਰ ਸੂਚਨਾ ਪਰਚੀ’ ਦਾ ਪ੍ਰਿੰਟ ਕੱਢ ਕੇ ਕਿਸੇ ਹੋਰ ਫੋਟੋ ਆਈ.ਡੀ. ਪਰੂਫ ਦੇ ਨਾਲ ਤੁਸੀਂ ਵੋਟ ਪਾਉਣ ਜਾ ਸਕਦੇ ਹੋ। ਜਾਣੋ ਕਿਸ ਤਰ੍ਹਾਂ ਤੁਸੀਂ ਆਪਣਾ ਨਾਂ ਵੋਟਰ ਲਿਸਟ ’ਚ ਚੈੱਕ ਕਰ ਸਕਦ ਹੋਜ–

1. ਸਭ ਤੋਂ ਪਹਿਲਾਂ Electoralsearch.in ਵੈੱਬਸਾਈਟ ’ਤੇ ਜਾਓ। ਇਥੇ ਤੁਹਾਨੂੰ 2 ਟੈਬ ਮਿਲਣਗੀਆਂ, ਜਿਨ੍ਹਾਂ ’ਚੋਂ ਇਕ ਟੈਬ ’ਚ ਤੁਸੀਂ ਆਪਣੀ ਵੋਟਰ ਆਈ.ਡੀ. ਦੀ ਡਿਟੇਲਸ ਸਿਰਫ ਨਾਂ ਅਤੇ ਕੁਝ ਜ਼ਰੂਰੀ ਜਾਣਕਾਰੀਆਂ ਪਾ ਕੇ ਸਰਚ ਕਰ ਸਕੋਗੇ। ਉਥੇ ਹੀ ਦੂਜੀ ਟੈਬ ’ਚ ਤੁਹਾਨੂੰ ਆਪਣੇ ਵੋਟਰ ਆਈ.ਡੀ. ਕਾਰਡ ਦਾ EPIC No. ਯਾਨੀ ਵੋਟਰ ਆਈ.ਡੀ. ਨੰਬਰ ਪਾਉਣਾ ਹੋਵੇਗਾ। ਜੇਕਰ ਤੁਸੀਂ ਆਪਣੇ ਵੋਟਰ ਆਈ.ਡੀ. ਕਾਰਡ ’ਚ ਕੁਝ ਅਪਡੇਟ ਕਰਵਾਇਆ ਹੈ ਤਾਂ ਦੂਜੀ ਟੈਬ (EPIC No.) ਦਾ ਇਸਤੇਮਾਲ ਕਰੋ ਅਤੇ ਜੇਕਰ ਤੁਹਾਡੇ ਕੋਲ EPIC No. ਨਹੀਂ ਹੈ ਤਾਂ ‘ਵੇਰਵੇ ਦੁਆਰਾ ਖੋਜ ਕਰੋ’ ’ਤੇ ਕਲਿੱਕ ਕਰੋ। 

PunjabKesari

2. ਇਥੇ ਤੁਹਾਨੂੰ ਹੇਠ ਲਿਖਿਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ:

ਨਾਂ/Name- ਆਪਣਾ ਪੂਰਾ ਨਾਂ ਇਥੇ ਲਿਖੋ।
ਪਿਤਾ/ਪਤੀ ਦਾ ਨਾਂ (Father’s/Husband’s Name)- ਆਪਣੇ ਪਿਤਾ/ਪਤੀ ਦਾ ਨਾਂ ਟਾਈਪ ਕਰੋ।
ਲਿੰਗ/Gender- ਆਪਣੇ ਜੈਂਡਰ ਦੀ ਚੋਣ ਕਰੋ।
ਉਮਰ/Age ਜਾਂ ਜਨਮ ਤਰੀਕ /DoB- ਇਨ੍ਹਾਂ ’ਚੋਂ ਕਿਸੇ ਇਕ ਦੀ ਜਾਣਕਾਰੀ ਦਿਓ।
ਰਾਜ/State- ਆਪਣੇ ਰਾਜ ਦੀ ਚੋਣ ਕਰੋ।
ਜਿਲ੍ਹਾ/District- ਆਪਣੇ ਜਿਲ੍ਹੇ ਦੀ ਚੋਣ ਕਰੋ। 
ਵਿਧਾਨ ਸਭਾ ਹਲਕੇ/Assembly Constituency- ਆਪਣੇ ਵਿਧਾਨ ਸਭਾ ਹਲਕੇ ਦੀ ਚੋਣ ਕਰੋ।
ਕੋਡ/Code- ਬਾਕਸ ’ਚ ਦਿੱਤੇ ਗਏ 5 ਅੰਕਾਂ ਦੇ ਕੋਡ ਨੂੰ ਸਹੀ-ਸਹੀ ਦਰਜ ਕਰੋ।

3. ਡਿਟੇਲਸ ਦਰਜ ਕਰਨ ਤੋਂ ਬਾਅਦ ਸਰਚ ’ਤੇ ਕਲਿੱਕ ਕਰੋ।

4. ਇਸ ਤੋਂ ਬਾਅਦ ਹੇਠਾਂ ਦਿਖਾਈ ਦੇ ਰਹੀ ਤਸਵੀਰ ਵਰਗੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। 

5. ਇਥੇ ਦਿਖਾਏ ਗਏ ਕੁੱਲ ਨਤੀਜਿਆਂ ’ਚੋਂ ਆਪਣੀ ਚੋਣ ਕਰਕੇ ‘View Details' ’ਤੇ ਕਲਿੱਕ ਕਰੋ। 

6. ਤੁਹਾਡੀ ਸਾਰੀ ਡਿਟੇਲਸ ਨਵੀਂ ਟੈਬ ’ਚ ਖੁਲ੍ਹ ਕੇ ਤੁਹਾਡੇ ਸਾਹਮਣੇ ਆ ਜਾਣਗੀਆਂ। ਹੇਠਾਂ ਦਿਤੇ ਗਏ ‘ਵੋਟਰ ਸੂਚਨਾ ਪ੍ਰਿੰਟ ਕਰੋ’ ਦੇ ਆਪਸ਼ਨ ’ਤੇ ਕਲਿੱਕ ਕਰਨ ’ਤੇ ਇਹ ਡਿਟੇਲਸ ਪੀ.ਡੀ.ਐੱਫ. ਫਾਰਮੇਟ ’ਚ ਡਾਊਨਲੋਡ ਹੋ ਜਾਣਗੀਆਂ। 

7. ਜੇਕਰ ਆਪਣੀ ਡਿਟੇਲਸ ਪਾਉਣ ਤੋਂ ਬਾਅਦ ਤੁਹਾਡੀਆਂ ਵੋਟਰ ਸੂਚਨਾਵਾਂ ਨਹੀਂ ਦਿਖਾਈ ਦਿੰਦੀਆਂ ਤਾਂ ਤੁਸੀਂ ਚੋਣ ਕਮਿਸ਼ਨ ਦੇ ਟੋਲ ਫ੍ਰੀ ਨੰਬਰ 1800111950 ’ਤੇ ਗੱਲ ਕਰ ਸਕਦੇ ਹੋ। 


Related News