10 ਮਈ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ 4G ਸਮਾਰਟਫੋਨ

Friday, May 06, 2016 - 03:22 PM (IST)

10 ਮਈ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ 4G ਸਮਾਰਟਫੋਨ
ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣੇ ਸਭ ਤੋਂ ਸਸਤੇ Canvas XP ਨਾਂ ਦੇ 4ਜੀ ਸਮਾਰਟਫੋਨ ਨੂੰ ਕੀਮਤ ''ਤੇ ਸਪੈਸੀਫਿਕੇਸ਼ੰਸ ਨਾਲ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ''ਤੇ ਲਿਸਟਿਡ ਕੀਤਾ ਹੈ ਜੇਸ ਨੂੰ ਕੰਪਨੀ 10 ਮਈ ਨੂੰ ਐਕਸਕਲੂਜ਼ਿਵ ਤੌਰ ''ਤੇ ਲਾਂਚ ਕਰੇਗੀ। 
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ
ਇਸ ਸਮਾਰਟਫੋਨ ''ਚ 5-ਇੰਚ 16 M ਕਲਰ ਫੁੱਲ-ਐੱਚ.ਡੀ. 1280x720 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਆਈ.ਪੀ.ਐੱਸ. ਡਿਸਪਲੇ ਦਿੱਤੀ ਜਾਵੇਗੀ। 
ਪ੍ਰੋਸੈਸਰ
ਇਸ ਵਿਚ 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਸ਼ਾਮਲ ਹੋਵੇਗਾ। 
ਮੈਮਰੀ
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3ਜੀ.ਬੀ. ਡੀ.ਡੀ.ਆਰ. 3 ਰੈਮ ਦਿੱਤੀ ਜਾਵੇਗੀ ਜੋ ਗੇਮਜ਼ ਖੇਡਣ ''ਚ ਮਦਦ ਕਰੇਗੀ। 
ਕੈਮਰਾ
ਐੱਲ.ਈ.ਡੀ. ਫਲੈਸ਼ ਦੇ ਨਾਲ ਇਸ ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜੂਦ ਹੋਵੇਗਾ। 
ਬੈਟਰੀ
ਫੋਨ ''ਚ 2000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਜਾਵੇਗੀ।
 

Related News