Samsung ਦੇ ਇਨ੍ਹਾਂ ਚਾਰ ਸਮਾਰਟਫੋਨਸ ’ਤੇ ਮਿਲ ਰਿਹਾ ਹੈ ਕੈਸ਼ਬੈਕ
Sunday, Oct 04, 2020 - 07:48 PM (IST)
ਗੈਜੇਟ ਡੈਸਕ—ਸੈਮਸੰਗ ਨੇ ਭਾਰਤੀ ’ਚ ਆਪਣੀ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਸ ’ਤੇ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਹੈ। ਕੈਸ਼ਬੈਕ ਆਫਰ ਦਾ ਫਾਇਦਾ ਚਾਰ ਗਲੈਕਸੀ ਏ ਸਮਾਰਟਫੋਨਸ ’ਤੇ ਲਿਆ ਜਾ ਸਕੇਗਾ। ਇਨ੍ਹਾਂ ਸਮਰਾਟਫੋਨਸ ’ਚ ਗਲੈਕਸੀ ਏ71, ਏ51, ਏ31 ਅਤੇ ਏ21ਐੱਸ ਸ਼ਾਮਲ ਹਨ।
ਇਹ ਕੈਸ਼ਬੈਕ ਆਫਰ ਆਈ.ਸੀ.ਆਈ.ਸੀ.ਆਈ. ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ ਦਿੱਤਾ ਜਾ ਰਿਹਾ ਹੈ। ਚਾਹਵਾਨ ਗਾਹਕ ਸੈਮਸੰਗ ਦੇ ਆਨਲਾਈਨ ਸਟੋਰ ਰਾਹੀਂ ਕੈਸ਼ਬੈਕ ਆਫਰ ਦਾ ਫਾਇਦਾ ਲੈ ਸਕਣਗੇ। ਇਹ ਆਫਰ ਗਾਹਕਾਂ ਲਈ 16 ਅਕਤੂਬਰ ਤੱਕ ਉਪਲੱਬਧ ਹੈ। ਇਹ ਸਮਾਰਟਫੋਨ ਜ਼ੀਰ ਡਾਊਨਪੇਮੈਂਟ ਆਪਸ਼ਨਸ ਨਾਲ ਵੀ ਉਪਲੱਬਧ ਹਨ।
Galaxy A71
ਗਲੈਕਸੀ ਏ71 ਦੀ ਕੀਮਤ 29,499 ਰੁਪਏ ਹੈ ਅਤੇ ਇਸ ’ਤੇ 1500 ਰੁਪਏ ਦਾ ਕੈਸ਼ਬੈਕ ਆਫਰ ਦਿੱਤਾ ਜਾ ਰਿਹਾ ਹੈ। ਅਜਿਹੇ ’ਚ ਗਾਹਕ ਇਸ ਨੂੰ 27999 ਰੁਪਏ ਦੀ ਪ੍ਰਭਾਵੀ ਕੀਮਤ ’ਤੇ ਖਰੀਦ ਸਕਣਗੇ। ਇਹ ਸਨੈਪਡਰੈਗਨ 730 ਪ੍ਰੋਸੈਸਰ ਨਾਲ ਆਉਂਦਾ ਹੈ।
Galaxy A51
ਗਲੈਕਸੀ ਏ51 ’ਚ ਤੁਸੀਂ 1,000 ਰੁਪਏ ਦਾ ਕੈਸ਼ਬੈਕ ਆਫਰ ਦਾ ਲਾਭ ਲੈ ਸਕੋਗੇ। ਆਫਰ ਦਾ ਲਾਭ ਗਾਹਕ ਫੋਨ ਦੇ ਦੋਵਾਂ ਵੈਰੀਐਂਟਸ ’ਤੇ ਲੈ ਸਕਣਗੇ। ਆਫਰ ਨਾਲ ਗਾਹਕ ਗਲੈਕਸੀ ਏ51 ਨੂੰ 21,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖਰੀਦ ਸਕਣਗੇ। ਇਹ ਸਮਾਰਟਫੋਨ 48 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ।
Galaxy A31
ਗਲੈਕਸੀ ਏ31 ਦੀ ਕੀਮਤ 19,999 ਰੁਪਏ ਹੈ ਜਿਸ ਨੂੰ 1,000 ਰੁਪਏ ਦੇ ਕੈਸ਼ਬੈਕ ਤੋਂ ਬਾਅਦ 18,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਹ 6.4 ਇੰਚ FHD+ AMOLED ਡਿਸਪਲੇਅ ਨਾਲ ਆਉਂਦਾ ਹੈ।
Galaxy A21s
Galaxy A21s ਅਤੇ 6GB/4GB ਰੈਮ ਵਾਲੇ ਦੋ ਵੇਰੀਐਂਟਸ ’ਚ ਆਉਂਦਾ ਹੈ। ਇਨ੍ਹਾਂ ਦੀ ਕੀਮਤ 16,499 ਰੁਪਏ ਅਤੇ 14,999 ਰੁਪਏ ਹੈ। ਇਸ ਸਮਾਰਟਫੋਨ ’ਤੇ ਸੈਮਸੰਗ ਵੱਲੋਂ 750 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਹ ਸਮਾਰਟਫੋਨ 13 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਆਉਂਦਾ ਹੈ।