20 ਅਪ੍ਰੈਲ ਤੋਂ ਸ਼ੁਰੂ ਹੋਵੇਗੀ Canvas Pro 6 ਦੀ ਵਿਕਰੀ

Wednesday, Apr 20, 2016 - 12:22 PM (IST)

20 ਅਪ੍ਰੈਲ ਤੋਂ ਸ਼ੁਰੂ ਹੋਵੇਗੀ Canvas Pro 6 ਦੀ ਵਿਕਰੀ

ਜਲੰਧਰ: ਮਾਇਕ੍ਰੋਮੈਕਸ ਨੇ ਹਾਲ ਹੀ ''ਚ ਇਕ ਈਵੈਂਟ ਦੌਰਾਨ ਕਈ ਪ੍ਰੋਡਕਟਸ ਪੇਸ਼ ਕੀਤੇ ਸਨ। ਇਨ੍ਹਾਂ ''ਚ ਇਕ Canvas 6 Pro ਵੀ ਹੈ ਜਿਸ ਦੀ ਡਿਲੀਵਰੀ 20 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਫਿਲਹਾਲ ਜਿਨ੍ਹਾਂ ਨੇ ਇਸ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਪ੍ਰੀ-ਬੁਕਿੰਗ ਕਰਾਈ ਸੀ ਉਨ੍ਹਾਂ ਨੂੰ ਹੀ ਮਿਲੇਗਾ। ਤੁਹਾਨੂੰ ਦੱਸ ਦਈਏ ਕਿ 4gb ਰੈਮ ਅਤੇ helio X10 ਪ੍ਰੋਸੈਸਰ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ 13,999 ਰੁਪਏ ਹੈ। ਇਸ ਦੇ ਲਈ ਕੰਪਨੀ ਦੇ ਨਵੇਂ ਈ-ਸਟੋਰ ਨਾਲ ਪ੍ਰੀ ਬੁਕਿੰਗ ਕਰਾ ਸਕਦੇ ਹਨ। ਪਿਛਲੇ ਹਫ਼ਤੇ ਕੰਪਨੀ ਨੇ ਈਵੈਂਟ ਦੇ ਦੌਰਾਨ ਸਮਾਰਟਫੋਨ ਅਤੇ ਟੀਵੀਲ ਸਹਿਤ 17 ਪ੍ਰੋਡਕਟਸ ਲਾਂਚ ਕਰਨ ਦਾ ਐਲਾਨ ਕੀਤਾ ਸੀ।

 
5.5 ਇੰਚ ਫੁੱਲ ਐੱਚ. ਡੀ, 4gb ਰੈਮ ਅਤੇ helio X10 ਪ੍ਰੋਸੈਸਰ
ਧਿਆਨ ਯੋਗ ਹੈ ਕਿ canvas 6 Pro ਮਾਈਕ੍ਰੋਮੈਕਸ ਦਾ ਪਹਿਲਾ ਸਮਾਰਟਫੋਨ ਹੈ ਜਿਸ ''ਚ 4gb ਰੈਮ ਦਿਤੀ ਗਈ ਹੈ। ਇਸ ਡਿਵਾਈਸ ''ਚ 5.5 ਇੰਚ ਦੀ ਫੁੱਲ ਐੱਚ. ਡੀ ਸਕ੍ਰੀਨ ਦੇ ਨਾਲ MediaTek Helio X10 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ ''ਚ 13MP ਆਟੋਫੋਕਸ ਰਿਅਰ ਕੈਮਰਾ ਅਤੇ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਮੈਮਰੀ 16GB ਦਿੱਤੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕਦੀ ਹੈ।

Related News