ਐਂਟਰੀ ਲੇਵਲ DSLR ਖਰੀਦਣਾ ਹੈ ਤਾਂ ਇਸ ਤੋਂ ਵਧੀਆ ਹੋਰ ਕੋਈ ਕੈਮਰਾ ਨਹੀਂ!
Saturday, May 14, 2016 - 06:10 PM (IST)

ਜਲੰਧਰ— ਜੇਕਰ ਤੁਸੀਂ ਤਸਵੀਰਾਂ ਦੇ ਸ਼ੌਕੀਨ ਹੋ ਅਤੇ ਕੈਮਰਾ ਖਰੀਦਣਾ ਚਾਹੁੰਦੇ ਹੋ ਤਾਂ ਕੈਨਨ ਲਿਆਇਆ ਹੈ ਇਕ ਅਜਿਹਾ ਐਂਟਰੀ ਲੇਵਲ ਕੈਮਰਾ ਜੋ ਸ਼ੁਰੂਆਤੀ ਤੌਰ ਦੇ ਕੈਮਰੇ ਲਵਰਸ ਨੂੰ ਕਾਫ਼ੀ ਪਸੰਦ ਆਵੇਗਾ। ਕਿ ਹੋ ਸਕਦੀ ਹੈ ਇਸ ਕੈਮਰੇ ਦੀ ਖਾਸਿਅਤ ਆਓ ਜਾਣਦੇ ਹਾਂ। ਐਂਟਰੀ ਲੇਵਲ ਦਾ DSLR ਕੈਮਰਾ 1300D ਆਪਣੇ ਪਿਛਲੇ ਵੇਰਿਅੰਟ 1200D ਦਾ ਅਪਗ੍ਰੇਟਡ ਵਰਜਨ ਹੈ। ਕੈਨਨ ਨੇ ਪਿਛਲੇ DSLR 1200D ''ਚ ਕੁਝ ਬਦਲਾਵ ਕਰਨ ਨਾਲ ਕੰਪਨੀ ਨੇ ਇਸ ਨੂੰ ਬਾਜ਼ਾਰ ''ਚ ਉਤਾਰਿਆ ਹੈ। 1300D ਦੀ ਫੀਚਰਸ ਦੀ ਗੱਲ ਕਰੀਏ ਤਾਂ ਕੈਨਨ ਨੇ ਇਸ ਕੈਮਰੇ 18 ਮੈਗਾਪਿਕਸਲ APSC CMOS ਸੈਂਸਰ ਦੀ ਲੈਨਜ਼ ਦਿੱਤੇ ਹਨ। ਇਸ ਕੈਮਰੇ ''ਚ 100 ਤੋਂ 6,400 ਤੱਕ ਦਾ iSO ਦਿੱਤਾ ਹੈ। ਜਿਸ ਨਾਲ ਹਨ੍ਹੇਰੇ ''ਚ ਤਸਵੀਰਾਂ ਖਿੱਚਣਾ ਆਸਾਨ ਹੋ ਜਾਂਦਾ ਹੈ। ਕੈਨਨ ਨੇ ਡਿਸਪਲੇ ਲਈ ਇਸ ਕੈਮਰੇ ''ਚ 920k ਡਾਟਸ ਵਾਲੀ 3 ਇੰਚ ਦੀ LED ਸਕ੍ਰੀਨ ਦਿੱਤੀ ਹੈ।
ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਕੈਨਨ 1300D ''ਚ wi-fi ਵਰਗੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ ''ਤੇ ਕਲਿੱਕ ਕੀਤੀਆਂ ਹੋਈਆਂ ਤਸਵੀਰਾਂ ਸ਼ੇਅਰ ਕਰ ਸਕਦੇ ਹੋ। ਕੈਨਨ ਕੰਪਨੀ ਨੇ 1300D ਦੀ ਕੀਮਤ 29, 995 ਰੂਪਏ ਰੱਖੀ ਹੈ ਜਿਸ ਨਾਲ ਕੰਪਨੀ EF-S 18-55mm iS II ਦੀ ਲੈਨਜ਼ ਕਿੱਟ ਨਾਲ ਦੇ ਰਹੀ ਹੈ।