ਜਲਦੀ ਲਾਂਚ ਹੋਵੇਗਾ ਕੈਨਨ ਦਾ ਨਵਾਂ ਫੁੱਲ ਫਰੇਮ ਮਿਰਰਲੈੱਸ ਕੈਮਰਾ, ਟੈਸਟਿੰਗ ਸ਼ੁਰੂ

03/14/2018 5:02:22 PM

ਜਲੰਧਰ- ਜਪਾਨੀ ਮਲਟੀਨੈਸ਼ਨਲ ਕੰਪਨੀ ਕੈਨਨ ਨੇ ਹਾਲ ਹੀ 'ਚ ਆਪਣੇ M50 ਮਿਰਰਲੈੱਸ ਕੈਮਰੇ ਨੂੰ ਰਿਲੀਜ਼ ਕੀਤਾ ਹੈ। ਉਥੇ ਹੀ ਹੁਣ ਕੰਪਨੀ ਆਪਣੇ ਇਕ ਨਵੇਂ ਫੁੱਲ ਫਰੇਮ ਮਿਰਰਲੈੱਸ ਕੈਮਰੇ ਦੀ ਟੈਸਟਿੰਗ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੇ ਇਸ ਨਵੇਂ ਕੈਮਰੇ ਨੂੰ ਸਾਲ ਦੀ ਦੂਜੀ ਛਮਾਹੀ 'ਚ ਪੇਸ਼ ਕਰ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ 'ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। 

PunjabKesari
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦਾ ਨਵਾਂ ਕੈਮਰਾ 10 ਫਰੇਮ ਪ੍ਰਤੀ ਸੈਕਿੰਡ 'ਤੇ 2urst ਮੋਡ ਨੂੰ ਸਪੋਰਟ ਕਰੇਗਾ। ਦੱਸ ਦਈ ਕਿ ਕੈਨਨ ਮਿਰਰਲੈੱਸ ਕੈਮਰਿਆਂ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ। ਪਿਛਲੇ ਸਾਲ ਜਪਾਨ 'ਚ ਐੱਸ.ਐੱਲ.ਆਰ. ਦੀ ਵਿਕਰੀ 'ਚ 10 ਫੀਸਦੀ ਗਿਰਾਵਟ ਆਈ ਸੀ, ਜਦ ਕਿ ਮਿਰਰਲੈੱਸ ਕੈਮਰਿਆਂ ਦੀ ਵਿਕਰੀ ਕਰੀਬ 30 ਫੀਸਦੀ ਵਧੀ ਸੀ। ਉਥੇ ਹੀ ਸੋਨੀ ਇਸ ਸਮੇਂ ਮਿਰਰਲੈੱਸ ਕੈਮਰਿਆਂ ਦੇ ਖਤਰ 'ਚ ਸਭ ਤੋਂ ਅੱਗੇ ਹੈ।


Related News