ਭਾਰਤੀ ਭਾਸ਼ਾਵਾਂ ''ਚ ਇੰਟਰਨੈੱਟ ''ਤੇ ਲਾਗ ਆਨ ਕਰਨਗੇ 53.6 ਕਰੋੜ ਲੋਕ

Monday, May 01, 2017 - 11:32 AM (IST)

ਭਾਰਤੀ ਭਾਸ਼ਾਵਾਂ ''ਚ ਇੰਟਰਨੈੱਟ ''ਤੇ ਲਾਗ ਆਨ ਕਰਨਗੇ 53.6 ਕਰੋੜ ਲੋਕ

ਜਲੰਧਰ- ਸਾਲ 2021 ਤੱਕ 53.6 ਕਰੋੜ ਲੋਕਾਂ ਦੇ ਆਨਲਾਈਨ ਰਹਿਣ ਦੇ ਸਮੇਂ ਆਪਣੀਆਂ ਖੇਤਰੀ ਭਾਸ਼ਾਵਾਂ ਦਾ ਇਸਤੇਮਾਲ ਕਰਨ ਦੀ ਸੰਭਾਵਨਾ ਹੈ। ਇਸ ਦਾ ਸਿਹਰਾ ਮੋਬਾਇਲ ਅਤੇ ਡਾਟਾ ਪੈਕ ਦੇ ਘਟਦੇ ਰੇਟ ਅਤੇ ਹੋਰ ਸਥਾਨਕ ਸਮੱਗਰੀ ਦੀ ਉਪਲੱਬਧਤਾ ਨੂੰ ਜਾਵੇਗਾ। ਸਾਲ 2016 ''ਚ ਭਾਰਤੀ ਭਾਸ਼ਾਵਾਂ ''ਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 23.4 ਕਰੋੜ ਸੀ, ਜਦਕਿ ਅੰਗਰੇਜ਼ੀ ''ਚ ਇਸ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 17.7 ਕਰੋੜ ਸੀ। ਹਿੰਦੀ ਤੋਂ ਇਲਾਵਾ ਮਰਾਠੀ, ਬੰਗਾਲੀ, ਤਮਿਲ, ਕੰਨੜ ਤੇ ਤੇਲਗੂ ਯੂਜ਼ਰਸ ਦੀ ਗਿਣਤੀ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।

ਗੂਗਲ ਕੇ. ਪੀ. ਐੱਮ. ਜੀ. ਦੀ ਰਿਪੋਰਟ ਅਨੁਸਾਰ ਹਿੰਦੀ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਸਾਲ 2021 ਤੱਕ ਅੰਗਰੇਜ਼ੀ ਯੂਜ਼ਰਸ ਤੋਂ ਬਹੁਤ ਅੱਗੇ ਨਿਕਲ ਜਾਵੇਗੀ ਅਤੇ 19.9 ਕਰੋੜ ਤੱਕ ਪਹੁੰਚ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਉਸ ਸਮੇਂ ਤੱਕ ਭਾਰਤ ''ਚ 73.5 ਕਰੋੜ ਇੰਟਰਨੈੱਟ ਯੂਜ਼ਰਸ ਹੋ ਜਾਣਗੇ। ਉਨ੍ਹਾਂ ਦੀ ਗਿਣਤੀ 2016 ''ਚ 40.9 ਕਰੋੜ ਸੀ। ਰੌਚਕ ਗੱਲ ਇਹ ਹੈ ਕਿ ਭਾਰਤੀ ਭਾਸ਼ਾਵਾਂ ''ਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ''ਚ ਵੱਡੀ ਗਿਣਤੀ ''ਚ ਲੋਕ ਪਹਿਲਾਂ ਤੋਂ ਹੀ ਸਰਕਾਰੀ ਸੇਵਾਵਾਂ, ਕਲਾਸੀਫਾਈਡ ਅਤੇ ਖਬਰਾਂ ਦਾ ਲਾਭ ਉਠਾ ਰਹੇ ਹਨ ਅਤੇ ਭੁਗਤਾਨ ਵੀ ਆਨਲਾਈਨ ਹੀ ਕਰਦੇ ਹਨ।

Related News