ਹੁਣ ਆਨਲਾਈਨ ਖਰੀਦੀਆਂ ਜਾ ਸਕਣਗੀਆਂ ਪੁਰਾਣੀਆਂ ਮਹਿੰਗੀ ਕਾਰਾਂ
Wednesday, Apr 05, 2017 - 12:43 PM (IST)

ਜਲੰਧਰ- ਰਾਲਸ ਰਾਇਸ, ਬੇਂਟਲੇ ਅਤੇ ਫੇਰਾਰੀ ਵਰਗੇ ਮਹਿੰਗੇ ਬਰਾਂਡ ਵਾਲੀਆਂ ਕਾਰਾਂ ਹੁਣ ਆਨਲਾਈਨ ਵੀ ਖਰੀਦੀਆਂ ਜਾ ਸਕਣਗੀਆਂ । ਫਰਮ ਬਿੱਗ ਬਵਾਏ ਟਾਇਜ਼ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ।
ਕੰਪਨੀ ਦੇ ਬਿਆਨ ''ਚ ਕਿਹਾ ਗਿਆ ਹੈ ਕਿ ਗਾਹਕ ਕੰਪਨੀ ਦੀ ਵੈੱਬਸਾਈਟ ''ਤੇ ਕਾਰਾਂ ਵੇਖ ਸੱਕਦੇ ਹਨ ਅਤੇ ਕੁੱਝ ਰਾਸ਼ੀ ਦਾ ਆਗਾਊਂ ਭੁਗਤਾਨ ਕਰ ਕੇ ਕਿਸੇ ਮਾਡਲ ਨੂੰ ਇਕ ਦਿਨ ਲਈ ਬੁੱਕ ਕਰ ਸਕਦੇ ਹਨ। ਇਸ ਦੇ ਅਨੁਸਾਰ, ਵੈੱਬਸਾਈਟ ''ਤੇ 2 ਆਪਸ਼ਨਜ ਹਨ । ਇਕ ਤਾਂ ਇਹ ਕਿ 2 ਲੱਖ ਰੁਪਏ ਦੀ ਰਾਸ਼ੀ ਦੇ ਕੇ ਕਿਸੇ ਕਾਰ ਨੂੰ 24 ਘੰਟਿਆਂ ਲਈ ਬੁੱਕ ਕਰਨਾ ਜਾਂ 10 ਫੀਸਦੀ ਕੀਮਤ ਟਰਾਂਸਫਰ ਕਰ ਕੇ ਹਫ਼ਤੇ ਭਰ ਲਈ ਬੁਕਿੰਗ ਕਰਨਾ।