BSNL ਨੇ ਆਪਣੇ ਇਸ ਪ੍ਰਸਿੱਧ ਪਲਾਨ ’ਚ ਕੀਤਾ ਬਦਲਾਅ, ਹੁਣ ਮਿਲੇਗਾ ਜ਼ਿਆਦਾ ਫਾਇਦਾ
Saturday, Nov 20, 2021 - 03:19 PM (IST)

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਪ੍ਰਸਿੱਧ ਪ੍ਰੀਪੇਡ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। BSNL ਦੇ 187 ਰੁਪਏ ਵਾਲੇ ਪਲਾਨ ’ਚ ਹੁਣ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ ਪਹਿਲਾਂ 24 ਦਿਨਾਂ ਦੀ ਸੀ ਜੋ ਕਿ ਹੁਣ 28 ਦਿਨਾਂ ਦੀ ਹੋ ਗਈ ਹੈ। BSNL ਕੇਰਲ ਨੇ ਟਵਿਟਰ ਰਾਹੀਂ ਇਸ ਅਪਡੇਟ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ
187 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਜੋ ਕਿ ਲੋਕਲ, ਐੱਸ.ਟੀ.ਡੀ., ਨੈਸ਼ਨਲ ਰੋਮਿੰਗ ਅਤੇ MTNL ਦੇ ਨੈੱਟਵਕ ’ਤੇ ਵੀ ਲਾਗੂ ਹੋਵੇਗੀ। ਰੋਜ਼ਾਨਾ 2 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 80kbps ਹੋ ਜਾਵੇਗੀ। ਇਸ ਤੋਂ ਇਲਾਵਾ 100SMS ਵੀ ਮਿਲਦੇ ਹਨ। ਇਸ ਪਲਾਨ ਤੋਂ ਇਲਾਵਾ BSNL ਨੇ 147 ਰੁਪਏ, 247 ਰੁਪਏ, 447 ਰੁਪਏ ਵਾਲੇ ਪਲਾਨ ਵੀ ਅਪਡੇਟ ਕੀਤੇ ਹਨ।
ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ