BSNL ਦੇ ਇਸ ਪਲਾਨ ’ਚ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ

02/18/2019 11:54:55 AM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਆਪਣੇ 98 ਰੁਪਏ ਵਾਲੇ ਡਾਟਾ ਪ੍ਰੀਪੇਡ ਪਲਾਨ ’ਚ ਬਦਲਾਅ ਕੀਤਾ ਹੈ। ਜਾਣਕਾਰੀ ਮੁਤਬਕ, ਇਸ ਪਲਾਨ ’ਚ ਪਹਿਲਾਂ 26 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾਂਦਾ ਸੀ ਜੋ ਕਿ ਹੁਣ ਬਦਲਾਅ ਤੋਂ ਬਾਅਦ ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਕ ਵਾਰ FUP ਲਿਮਟ ਖਤਮ ਹੋਣ ਤੋਂ ਬਾਅਦ ਡਾਟਾ ਸਪੀਡ 80kbps ਹੋ ਜਾਵੇਗੀ। ਕੰਪਨੀ ਨੇ ਇਸ ਪਲਾਨ ਦੀ ਮਿਆਦ ’ਚ ਵੀ ਬਦਲਾਅ ਕੀਤਾ ਹੈ ਅਤੇ ਇਸ ਦੀ ਮਿਆਦ 2 ਦਿਨਾਂ ਤਕ ਘਟਾ ਦਿੱਤੀ ਹੈ ਯਾਨੀ ਹੁਣ ਇਸ ਪਲਾਨ ’ਚ 24 ਦਿਨਾਂ ਦੀ ਮਿਾਦ ਦਿੱਤੀ ਜਾ ਰਹੀ ਹੈ। 

PunjabKesari

ਇਸ ਤੋਂ ਇਲਾਵਾ ਹੁਣ ਇਸ ਪਲਾਨ ’ਚ ਗਾਹਕਾਂ ਨੂੰ ਇਰੋਜ਼ ਨਾਓ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਇਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਇਰੋਜ਼ ਨਾਓ ਦਾ ਇਸਤੇਮਾਲ ਕਰਨਾ ਹੋਵੇਗਾ ਅਤੇ ਆਪਣੇ 98 ਰੁਪਏ ਵਾਲੇ ਪਲਾਨ ਦੇ ਨਾਲ ਲਾਗ ਇਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸਰਕਾਰੀ ਟੈਲੀਕਾਮ ਕੰਪਨੀ ਨੇ ਇਰੋਜ਼ ਨਾਓ ਦਾ ਸਬਸਕ੍ਰਿਪਸ਼ਨ 333 ਰੁਪਏ ਅਤੇ 444 ਰੁਪਏ ਵਾਲੇ ਪ੍ਰੀਪੇਡ ਪਲਾਨਜ਼ ’ਚ ਵੀ ਦੇਣਾ ਸ਼ੁਰੂ ਕੀਤਾ ਹੈ। 

PunjabKesari

ਕੰਪਨੀ ਨੇ ਆਪਣੇ ਗਾਹਕਾਂ ਨੂੰ ਕੁਝ ਪਲਾਨ ’ਚ ਫ੍ਰੀ ਕੰਟੈਂਟ ਮੁਹੱਈਆ ਕਰਾਉਣ ਲਈ ਇਰੋਜ਼ ਨਾਓ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤੋਂ ਪਹਿਲਾਂ ਕੰਪਨੀ ਇਰੋਜ਼ ਨਾਓ ਦਾ ਸਬਸਕ੍ਰਿਪਸ਼ਨ 78 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਦੇ ਰਹੀ ਸੀ ਪਰ ਹੁਣ 98 ਰੁਪਏ ਵਾਲੇ ਪਲਾਨ ਦਾ ਨਾਂ ਵੀ ਇਸ ਲਿਸਟ ’ਚ ਸ਼ਾਮਲ ਹੋ ਗਿਆ ਹੈ। 


Related News