BSNL ਦੇ ਇਨ੍ਹਾਂ ਪਲਾਨਜ਼ ’ਚ ਮਿਲ ਰਿਹੈ 6 ਗੁਣਾ ਜ਼ਿਆਦਾ ਡਾਟਾ

12/07/2018 12:59:27 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਪਿਛਲੇ ਕਾਫੀ ਸਮੇਂ ਤੋਂ ਆਪਣੇ ਬ੍ਰਾਡਬੈਂਡ ਪਲਾਨਜ਼ ਨੂੰ ਰੀਵਾਈਜ਼ ਕਰਕੇ ਗਾਹਕਾਂ ਨੂੰ ਵਾਧੂ ਡਾਟਾ ਦੇ ਰਹੀ ਹੈ। ਹੁਣ ਇਸ ਕੜੀ ’ਚ ਕੰਪਨੀ ਨੇ ਆਪਣੇ 7 ਬ੍ਰਾਡਬੈਂਡ ਪਲਾਨਜ਼ ਨੂੰ ਰੀਵਾਈਜ਼ ਕੀਤਾ ਹੈ। ਰੀਵਾਈਜ਼ ਹੋਣ ਤੋਂ ਬਾਅਦ ਹੁਣ ਇਨ੍ਹਾਂ ਪਲਾਨਜ਼ ’ਚ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਡਾਟਾ ਮਿਲ ਰਿਹਾ ਹੈ। ਇਨ੍ਹਾਂ ’ਚ ਕੰਪਨੀ ਨੇ 675 ਰੁਪਏ, 845 ਰੁਪਏ, 999 ਰੁਪਏ, 1,199 ਰੁਪਏ, 1,495 ਰੁਪਏ 1,745 ਰੁਪਏ ਅਤੇ 2,295 ਰੁਪਏ ਵਾਲੇ ਪਲਾਨਜ਼ ਸ਼ਾਮਲ ਹਨ। 

- 675 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 5 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਵਿਚ ਡਾਟਾ ਸਪੀਡ 10mbps ਹੋਵੇਗੀ। ਇਸ ਹਿਸਾਬ ਨਾਲ ਪਲਾਨ ’ਚ ਕੁਲ 150 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਪਹਿਲਾਂ ਇਸ ਪਲਾਨ ’ਚ ਸਿਰਫ 35 ਜੀ.ਬੀ. ਡਾਟਾ ਮਿਲਦਾ ਸੀ। ਡਾਟਾ ਤੋਂ ਇਲਾਵਾ ਪਲਾਨ ’ਚ ਅਨਲਿਮਟਿਡ ਕਾਲਿੰਗ ਸੁਵਿਧਾ ਵੀ ਮਿਲਦਾ ਹੈ। 

- 845 ਰੁਪਏ ਵਾਲੇ ਪਲਨ ’ਚ ਗਾਹਕਾਂ ਨੂੰ ਰੋਜ਼ਾਨਾ 10 ਜੀ.ਬੀ. ਡਾਟਾ ਦਾ ਲਾਭ ਮਿਲੇਗਾ। ਇਸ ਵਿਚ ਵੀ ਡਾਟਾ ਸਪੀਡ 10mbps ਦੀ ਹੋਵੇਗੀ। ਪਹਿਲਾਂ ਇਸ ਪਲਾਨ ’ਚ 50 ਜੀ.ਬੀ. ਡਾਟਾ ਮਿਲਦਾ ਸੀ ਜੋ ਕਿ ਹੁਣ 300 ਜੀ.ਬੀ. ਹੋ ਗਿਆ ਹੈ। ਇਸ ਵਿਚ ਵੀ ਗਾਹਕਾਂ ਨੂੰ ਮੁਫਤ ਕਾਲਿੰਗ ਦੀ ਸੁਵਿਧਾ ਮਿਲੇਗੀ। 

- ਕੰਪਨੀ ਦੇ 999 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 15 ਜੀ.ਬੀ. (ਮਹੀਨੇ ਦਾ 450 ਜੀ.ਬੀ.) ਅਤੇ 1,199 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 20 ਜੀ.ਬੀ. (600 ਜੀ.ਬੀ. ਮਹੀਨਾ) ਡਾਟਾ ਮਿਲੇਗਾ। ਡਾਟਾ 25 ਜੀ.ਬੀ. ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਲੇਗਾ। 

- ਕੰਪਨੀ ਦੇ ਸਭ ਤੋਂ ਮਹਿੰਗੇ ਪਲਾਨ 2295 ਰੁਪਏ ’ਚ 24mbps ਦੀ ਸਪੀਡ ਨਾਲ 35 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ। ਪਹਿਲਾਂ ਇਸ ਪਲਾਨ ’ਚ ਪੂਰੇ ਮਹੀਨੇ ਲਈ ਕੁਲ 200 ਜੀ.ਬੀ. ਡਾਟਾ ਮਿਲਦਾ ਸੀ। ਹੁਣ ਉਸ ਕੀਮਤ ’ਚ ਹੀ ਗਾਹਕ 1050 ਜੀ.ਬੀ. ਡਾਟਾ ਦਾ ਲਾਭ ਲੈ ਸਕਣਗੇ।

ਇਨ੍ਹਾਂ ਸਭ ਤੋਂ ਇਲਾਵਾ ਕੰਪਨੀ ਨੇ ਆਪਣੇ 1,745 ਰੁਪਏ ਵਾਲੇ ਪਲਾਨ ਨੂੰ ਵੀ ਰੀਵਾਈਜ਼ ਕੀਤਾ ਹੈ। ਇਸ ਵਿਚ ਗਾਹਕ 16mbps ਦੀ ਸਪੀਡ ਨਾਲ ਰੋਜ਼ਾਨਾ 30 ਜੀ.ਬੀ. ਡਾਟਾ ਦਾ ਮਜ਼ਾ ਲੈ ਸਕਣਗੇ। ਪਹਿਲਾਂ ਇਸ ਵਿਚ 140 ਜੀ.ਬੀ. ਡਾਟਾ ਮਿਲਦਾ ਸੀ ਜੋ ਹੁਣ ਵਧ ਕੇ 900 ਜੀ.ਬੀ. ਹੋ ਗਿਆ ਹੈ। ਸਾਰੇ ਪਲਾਨਜ਼ ਨੂੰ ਸਾਰੇ ਸਰਕਿਲਾਂ ’ਚ ਰੀਵਾਈਜ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ 249 ਰੁਪਏ ਵਾਲੇ ਬ੍ਰਾਡਬੈਂਡ ਪਲਾਨ ਨੂੰ ਵੀ ਰੀਵਾਈਜ਼ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਪਲਾਨ ਦੀ ਕੀਮਤ ਨੂੰ 299 ਰੁਪਏ ਕਰਕੇ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਡਾਟਾ ਦੇਣਾ ਸ਼ੁਰੂ ਕੀਤਾ ਸੀ।


Related News