BSNL ਦੇ ਪ੍ਰੀਪੇਡ ਗਾਹਕਾਂ ਲਈ ਬੁਰੀ ਖ਼ਬਰ, 7 ਪਲਾਨਸ ਦੀ ਵੈਲਡਿਟੀ ਘਟੀ

Tuesday, Aug 10, 2021 - 02:40 PM (IST)

BSNL ਦੇ ਪ੍ਰੀਪੇਡ ਗਾਹਕਾਂ ਲਈ ਬੁਰੀ ਖ਼ਬਰ, 7 ਪਲਾਨਸ ਦੀ ਵੈਲਡਿਟੀ ਘਟੀ

ਨਵੀਂ ਦਿੱਲੀ- ਬੀ. ਐੱਸ. ਐੱਨ. ਐੱਲ. ਗਾਹਕਾਂ ਲਈ ਇਕ ਬੁਰੀ ਖ਼ਬਰ ਹੈ। ਕੰਪਨੀ ਨੇ ਆਪਣੇ ਕੁਝ ਪ੍ਰੀਪੇਡ ਪਲਾਨਸ ਵਿਚ ਉਪਲੱਬਧ ਲਾਭਾਂ ਵਿਚ ਬਦਲਾਅ ਕਰ ਦਿੱਤਾ ਹੈ, ਜਿਸ ਕਾਰਨ ਹੁਣ ਗਾਹਕਾਂ ਨੂੰ ਇਹ ਥੋੜ੍ਹੇ ਮਹਿੰਗੇ ਲੱਗਣਗੇ। ਇਨੀਂ ਦਿਨੀਂ ਦੂਰਸੰਚਾਰ ਕੰਪਨੀਆਂ ਆਪਣੀ ਔਸਤ ਆਮਦਨੀ ਪ੍ਰਤੀ ਗਾਹਕ (ਏ. ਆਰ. ਪੀ. ਯੂ.) ਵਧਾਉਣ ਵਿਚ ਲੱਗੀਆਂ ਹਨ। ਇਸ ਸਥਿਤੀ ਵਿਚ ਬੀ. ਐੱਸ. ਐੱਨ. ਐੱਲ. ਨੇ ਵੀ ਪਲਾਨਸ ਦੀ ਕੀਮਤ ਵਿਚ ਕੋਈ ਤਬਦੀਲੀ ਦੀ ਜਗ੍ਹਾ ਵੈਲਡਿਟੀ ਘਟਾ ਦਿੱਤੀ ਹੈ।

ਕੰਪਨੀ ਨੇ ਕੁੱਲ 7 ਪ੍ਰੀਪੇਡ ਪਲਾਨਸ ਵਿਚ ਤਬਦੀਲੀ ਕੀਤੀ। ਇਸ ਵਿਚ 49 ਰੁਪਏ, 75 ਰੁਪਏ ਅਤੇ 94 ਰੁਪਏ ਦੇ ਵਿਸ਼ੇਸ਼ ਟੈਰਿਫ ਵਾਊਚਰ ਸ਼ਾਮਲ ਹਨ। ਇਸ ਤੋਂ ਇਲਾਵਾ 106 ਰੁਪਏ, 107 ਰੁਪਏ, 197 ਰੁਪਏ ਅਤੇ 397 ਰੁਪਏ ਦੇ ਪਲਾਨ ਵਾਊਚਰ ਹਨ।

49 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੁੰਦੀ ਸੀ, ਜੋ ਹੁਣ ਘਟਾ ਕੇ 24 ਦਿਨ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 75 ਰੁਪਏ ਦਾ ਵਿਸ਼ੇਸ਼ ਟੈਰਿਫ ਵਾਊਚਰ ਪਹਿਲਾਂ 60 ਦਿਨ ਚੱਲਦਾ ਸੀ ਪਰ ਹੁਣ ਇਹ ਸਿਰਫ 50 ਦਿਨ ਚੱਲੇਗਾ ਅਤੇ ਪਹਿਲਾਂ 94 ਰੁਪਏ ਦਾ ਵਿਸ਼ੇਸ਼ ਟੈਰਿਫ ਵਾਊਚਰ 90 ਦਿਨਾਂ ਤੱਕ ਚੱਲਦਾ ਸੀ, ਜੋ ਹੁਣ ਸਿਰਫ 75 ਦਿਨ ਹੀ ਚੱਲੇਗਾ। ਉੱਥੇ ਹੀ, 106 ਰੁਪਏ ਤੇ 107 ਰੁਪਏ ਦੇ ਪਲਾਨ ਵਿਚ ਪਹਿਲਾਂ 100 ਦਿਨ ਦੀ ਵੈਲਡਿਟੀ ਮਿਲਦੀ ਸੀ, ਜਿਸ ਨੂੰ ਹੁਣ ਘਟਾ ਕੇ 84 ਦਿਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 197 ਰੁਪਏ ਵਾਲਾ ਪ੍ਰੀਪੇਡ ਪਲਾਨ ਹੁਣ 180 ਦਿਨਾਂ ਦੀ ਬਜਾਏ 150 ਦਿਨਾਂ ਦੀ ਵੈਲਡਿਟੀ ਦੇਵੇਗਾ। ਇਸੇ ਤਰ੍ਹਾਂ ਕੰਪਨੀ ਦਾ 397 ਰੁਪਏ ਵਾਲਾ ਪ੍ਰੀਪੇਡ ਪਲਾਨ ਪਹਿਲਾਂ 365 ਦਿਨ ਚੱਲਦਾ ਸੀ, ਜੋ ਹੁਣ 300 ਦਿਨ ਹੀ ਚੱਲੇਗਾ।


author

Sanjeev

Content Editor

Related News