455 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ, ਰੋਜ਼ ਮਿਲਦਾ ਹੈ 3GB ਡਾਟਾ

Monday, Mar 06, 2023 - 05:57 PM (IST)

455 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ, ਰੋਜ਼ ਮਿਲਦਾ ਹੈ 3GB ਡਾਟਾ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਕਿਸੇ ਅਜਿਹੇ ਪਲਾਨ ਦੀ ਭਾਲ 'ਚ ਹੋ ਜਿਸਦੇ ਨਾਲ ਲੰਬੀ ਮਿਆਦ ਦੇ ਨਾਲ ਭਰਪੂਰ ਡਾਟਾ ਮਿਲੇ ਤਾਂ ਭਾਰਤ ਸੰਚਾਰ ਨਿਗਮ ਲਿਮਟਿਡ ਕੋਲ ਇਕ ਅਜਿਹਾ ਹੀ ਮੋਬਾਇਲ ਪਲਾਨ ਹੈ। BSNL ਕੋਲ ਇਕ 455 ਦਿਨਾਂ ਦੀ ਮਿਆਦ ਵਾਲਾ ਪ੍ਰੀਪੇਡ ਪਲਾਨ ਹੈ ਜਿਸ ਵਿਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਕੰਪਨੀ ਦੇ ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ। 

BSNL ਦੇ ਇਸ ਪਲਾਨ ਦੀ ਕੀਮਤ 2,998 ਰੁਪਏ ਹੈ। ਇਸ ਪਲਾਨ 'ਚ ਰੋਜ਼ਾਨਾ 100 SMS ਮਿਲਦੇ ਹਨ। ਫਾਇਦੇ ਨਾਲ ਦੇਖਿਆ ਜਾਵੇ ਤਾਂ ਰੋਜ਼ਾਨਾ 6.59 ਰੁਪਏ ਖਰਚ ਕਰਨ 'ਤੇ ਤੁਹਾਨੂੰ ਅਨਲਿਮਟਿਡ ਕਾਲਿੰਗ ਤੋਂ ਇਲਾਵਾ 3 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਦੇ ਹਨ। ਇਹ BSNL ਦਾ ਸਭ ਤੋਂ ਕਿਫਾਇਤੀ ਲੰਬੀ ਮਿਆਦ ਵਾਲਾ ਪਲਾਨ ਹੈ। ਇਸ ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਪਲਾਨ ਨੂੰ 3ਜੀ ਅਤੇ 4ਜੀ ਦੋਵੇਂ ਗਾਹਕ ਇਸਤੇਮਾਲ ਕਰ ਸਕਦੇ ਹਨ। ਇਸ਼ ਕੀਮਤ 'ਚ ਦੇਸ਼ ਦੀ ਕੋਈ ਵੀ ਟੈਲੀਕਾਮ ਕੰਪਨੀ ਇੰਨੀ ਮਿਆਦ ਨਹੀਂ ਦੇ ਰਹੀ।


author

Rakesh

Content Editor

Related News