BSNL ਦੇ ਇਸ ਰਿਚਾਰਜ ਪੈਕ ’ਚ ਰੋਜ਼ਾਨਾ ਮਿਲੇਗਾ 3.21GB ਡਾਟਾ

01/16/2019 4:08:36 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਰੋਜ਼ਾਨਾ 3.21 ਜੀ.ਬੀ. ਡਾਟਾ ਦੇ ਨਾਲ ਆਉਣ ਵਾਲਾ 399 ਰੁਪਏ ਦਾ ਰਿਚਾਰਜ ਪੈਕ ਪੇਸ਼ ਕੀਤਾ ਹੈ। 399 ਰੁਪਏ ਵਾਲੇ ਪ੍ਰੀਪੇਡ ਪੈਕ ਨਾਲ ਕੰਪਨੀ ਦੀ ਕੋਸ਼ਿਸ਼ ਰਿਲਾਇੰਸ ਜਿਓ ਦੇ 349 ਰੁਪਏ ਵਾਲੇ ਰਿਚਾਰਜ ਪੈਕ ਨੂੰ ਟੱਕਰ ਦੇਣ ਦੀ ਹੈ ਜਿਸ ਵਿਚ ਜਿਓ ਸਬਸਕ੍ਰਾਈਬਰ ਨੂੰ 70 ਦਿਨਾਂ ਤਕ ਇਸਤੇਮਾਲ ਲਈ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਬੀ.ਐੱਸ.ਐੱਨ.ਐੱਲ. ਦੇ 399 ਰੁਪਏ ਵਾਲੇ ਪੈਕ ਨੂੰ ਬੀਤੇ ਸਾਲ ਅਗਸਤ ’ਚ ਲਾਂਚ ਕੀਤਾ ਗਿਆ ਸੀ। ਇਹ ਅਨਲਿਮਟਿਡ ਵੁਆਇਸ ਕਾਲ ਅਤੇ ਪਰਸਨਲਾਈਜ਼ਡ ਰਿੰਗ ਬੈਕ ਟੋਨ ਦੇ ਨਾਲ ਆਉਂਦਾ ਹੈ। ਇਸ ਰਿਚਾਰਜ ਪੈਕ ਦੀ ਮਿਆਦ 74 ਦਿਨਾਂ ਦੀ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਕੁਲ 237.54 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ 399 ਰੁਪਏ ਵਾਲੇ ਪੈਕ ’ਚ ਅਨਲਿਮਟਿਡ ਵੁਆਇਸ ਕਾਲ ਦੀ ਸੁਵਿਧਾ ਹੈ। ਨਾਲ ਹੀ ਰੋਜ਼ਾਨਾ 100 ਮੈਸੇਜ ਮੁਫਤ ਮਿਲਣਗੇ। ਇਹ ਰਿਚਾਰਜ ਪੈਕ ਮੁਫਤ ਪਰਸਨਲਾਈਜ਼ਡ ਰਿੰਗ ਬੈਕ ਟਿਊਨ ਦੇ ਨਾਲ ਆਉਂਦਾ ਹੈ। ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੇ ਇਸ ਪੈਕ ਦੇ ਨਾਲ ਅਨਲਿਮਟਿਡ ਵੁਆਇਸਕਾਲ ਦੀ ਸੁਵਿਧਾ ਦਿੱਲੀ ਅਤੇ ਮੁੰਬਈ ’ਚ ਵੀ ਉਪਲੱਬਧ ਹੈ। ਇਹ ਬੀ.ਐੱਸ.ਐੱਨ.ਐੱਲ. ਦੇ ਹੋਰ ਸਪੈਸ਼ਲ ਟੈਰਿਫ ਵਾਊਚਰ ਤੋਂ ਅਲੱਗ ਹੈ। 


Related News