BSNL ਨੇ ਦੇਸ਼ ਭਰ ''ਚ ਸ਼ੁਰੂ ਕੀਤੀ Wi-Fi ਰੋਮਿੰਗ, ਅਗਲੇ ਸਾਲ ਲਾਂਚ ਹੋਵੇਗਾ ਕੰਪਨੀ ਦਾ 5G ਨੈੱਟਵਰਕ

Tuesday, Nov 19, 2024 - 04:00 PM (IST)

BSNL ਨੇ ਦੇਸ਼ ਭਰ ''ਚ ਸ਼ੁਰੂ ਕੀਤੀ Wi-Fi ਰੋਮਿੰਗ, ਅਗਲੇ ਸਾਲ ਲਾਂਚ ਹੋਵੇਗਾ ਕੰਪਨੀ ਦਾ 5G ਨੈੱਟਵਰਕ

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟਿਡ (BSNL) ਨੇ ਪਿਛਲੇ ਕੁਝ ਮਹੀਨਿਆਂ ’ਚ ਕਈ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਲੜੀ ’ਚ, ਕੰਪਨੀ ਨੇ ਆਪਣੇ ਫਾਈਬਰ-ਟੂ-ਦੀ-ਹੋਮ (FTTH) ਗਾਹਕਾਂ ਲਈ ਦੇਸ਼ ਭਰ ’ਚ Wi-Fi ਰੋਮਿੰਗ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ, BSNL ਦੇ FTTH ਗਾਹਕ ਦੇਸ਼ ਭਰ ’ਚ Wi-Fi ਹੌਟਸਪੌਟਸ ਨਾਲ ਜੁੜ ਸਕਣਗੇ। ਇਸ ਸੇਵਾ ਦੇ ਨਾਲ, ਕੰਪਨੀ ਦੇ ਗਾਹਕ ਯਾਤਰਾ ਕਰਦੇ ਸਮੇਂ ਵੀ ਇੰਟਰਨੈਟ ਕਨੈਕਟੀਵਿਟੀ ਮਿਲ ਸਕੇਗੀ ਅਤੇ ਉਨ੍ਹਾਂ ਦੀ ਡੇਟਾ ਦੀ ਕਾਸਟ ਘਟੇਗੀ। ਇਸ ਨਾਲ, ਉਹ ਬਿਨਾਂ ਕਿਸੇ ਵਾਧੂ ਚਾਰਜ ਦੇ BSNL Wi-Fi ਹੌਟਸਪੌਟਸ ਤੱਕ ਪਹੁੰਚ ਕਰ ਸਕਣਗੇ।

ਪੜ੍ਹੋ ਇਹ ਵੀ ਖਬਰ - Audi ਦੀ ਧਾਕੜ SUV Q7 Facelift ਦੀ ਬੁਕਿੰਗ ਹੋਈ ਸ਼ੁਰੂ, ਸ਼ਾਨਦਾਰ Features ਦੇ ਨਾਲ ਇਸ ਦਿਨ ਹੋਵੇਗੀ ਲਾਂਚ

ਇਕ ਵਾਰ ਰਜਿਸਟਰ ਕਰਨ ’ਤੇ ਗਾਹਕ ਆਸਾਨੀ ਨਾਲ ਕੰਪਨੀ ਦੇ Wi-Fi ਰੋਮਿੰਗ ਨੈੱਟਵਰਕ ਨੂੰ ਲੱਭਣ ਅਤੇ ਉਸ ਨਾਲ ਜੁੜਨ ਦੇ ਯੋਗ ਹੋਣਗੇ। ਇਸ ਹਫਤੇ ਦੀ ਸ਼ੁਰੂਆਤ ’ਚ, BSNL ਨੇ ਪਹਿਲੀ ਫਾਈਬਰ ਬੇਸਡ ਇੰਟਰਨੈੱਟ ਸਰਵਿਸ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਸੀ। ਇਹ ਟੀਵੀ ਸੇਵਾ ਦੇਸ਼ ਦੇ ਚੋਣਵੇਂ ਖੇਤਰਾਂ ’ਚ ਸ਼ੁਰੂ ਕੀਤੀ ਗਈ ਹੈ। ਪਿਛਲੇ ਮਹੀਨੇ, BSNL ਨੇ IFTV ਨਾਮ ਦੀ ਇਸ ਸੇਵਾ ਨੂੰ ਆਪਣੇ ਨਵੇਂ ਲੋਗੋ ਅਤੇ ਛੇ ਨਵੀਆਂ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤਾ ਸੀ। ਇਸ ਸੇਵਾ ਲਈ ਕੰਪਨੀ ਦੇ ਫਾਈਬਰ-ਟੂ-ਦ-ਹੋਮ (FTTH) ਨੈੱਟਵਰਕ ਦੀ ਵਰਤੋਂ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - WhatsApp ਯੂਜ਼ਰਾਂ ਲਈ ਵੱਡੀ ਖੁਸ਼ਖਬਰੀ! ਹੁਣ ਸਟੋਰੀ ’ਤੇ ਦੋਸਤਾਂ ਨੂੰ ਵੀ ਕਰੋ ਟੈਗ

ਨਵੀਂ IFTV ਸੇਵਾ ਦੇ ਨਾਲ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ’ਚ BSNL ਗਾਹਕ ਉੱਚ ਸਟ੍ਰੀਮਿੰਗ ਗੁਣਵੱਤਾ ’ਚ 500 ਤੋਂ ਵੱਧ ਲਾਈਵ ਟੀਵੀ ਚੈਨਲ ਦੇਖ ਸਕਣਗੇ। ਇਸ ਤੋਂ ਇਲਾਵਾ ਇਹ ਪੇਅ ਟੀਵੀ ਕੰਟੈਂਟ ਅਤੇ ਹੋਰ ਲਾਈਵ ਟੀਵੀ ਸੇਵਾਵਾਂ ਵੀ ਪੇਸ਼ ਕਰੇਗਾ। ਪ੍ਰਾਈਵੇਟ ਟੈਲੀਕਾਮ ਕੰਪਨੀਆਂ Bharti Airtel ਅਤੇ Reliance Jio ਦੀਆਂ ਲਾਈਵ ਟੀਵੀ ਸੇਵਾਵਾਂ ’ਚ ਸਟ੍ਰੀਮਿੰਗ ਲਈ ਵਰਤਿਆ ਜਾਣ ਵਾਲਾ ਡੇਟਾ ਗਾਹਕਾਂ ਦੇ ਮਾਸਿਕ ਕੋਟੇ ’ਚੋਂ ਕੱਟਿਆ ਜਾਂਦਾ ਹੈ। BSNL ਦੀ IFTV ਸੇਵਾ ’ਚ ਅਜਿਹਾ ਨਹੀਂ ਹੋਵੇਗਾ। ਕੰਪਨੀ ਨੇ ਦੱਸਿਆ ਕਿ ਟੀਵੀ ਸਟ੍ਰੀਮਿੰਗ ਲਈ ਵਰਤਿਆ ਜਾਣ ਵਾਲਾ ਡੇਟਾ ਗਾਹਕਾਂ ਦੇ ਡੇਟਾ ਪੈਕ ਤੋਂ ਵੱਖ ਹੋਵੇਗਾ ਅਤੇ FTTH ਪੈਕ ਤੋਂ ਨਹੀਂ ਕੱਟਿਆ ਜਾਵੇਗਾ। ਇਸ ਦੇ ਲਈ BSNL ਅਨਲਿਮਟਿਡ ਡੇਟਾਦੀ ਪੇਸ਼ਕਸ਼ ਕਰੇਗਾ। ਲਾਈਵ ਟੀਵੀ ਸੇਵਾ ਕੰਪਨੀ ਦੇ FTTH ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਉਪਲਬਧ ਹੋਵੇਗੀ।

ਪੜ੍ਹੋ ਇਹ ਵੀ ਖਬਰ - YouTube Shorts ਵਾਲਿਆਂ ਲਈ ਵੱਡੀ ਖੁਸ਼ਖਬਰੀ, AI ਨਾਲ ਕਰ ਸਕਣਗੇ ਰੀਮਿਕਸ ਸਾਂਗ

BSNL ਨੇ ਵੀ 5G ਨੈੱਟਵਰਕ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। BSNL ਦਾ ਟੀਤਾ ਮੌਜੂਦਾ ਫਾਇਨੈਂਸ਼ੀਅਲ ਈਅਰ ਦੇ ਅਖੀਰ ਤੱਕ 4G ਦੀਆਂ ਇਕ ਲੱਖ ਸਾਇਟਾਂ ਨੂੰ ਲਾਂਚ ਕਰਨ ਦਾ ਹੈ। Reliance Jio ਅਤੇ Bharti Airtel ਵਰਗੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਦਾ 5G ਨੈੱਟਵਰਕ ਦੇਸ਼ ਦੇ ਵੱਡੇ ਹਿੱਸੇ ’ਚ ਮੌਜੂਦ ਹੈ। ਕੇਂਦਰ ਸਰਕਾਰ ਦੀ ਯੋਜਨਾ BSNL ਨੂੰ ਜਲਦੀ ਪ੍ਰਾਫਿਟ ’ਚ ਲਿਆਉਣ ਦੀ ਹੈ। ਕੰਪਨੀ ਨੇ 5G ਨੈੱਟਵਰਕ ਦੀ ਟੈਸਟਿੰਗ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਕਮਿਊਨੀਕੇਸ਼ਨਜ਼ (C-DoT) ਨਾਲ ਮਿਲ ਕੇ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - BSNL ਨੇ ਆਪਣੇ ਪੋਰਟਫੋਲੀਓ ਨੂੰ ਕੀਤਾ ਅਪਗ੍ਰੇਡ, 5 ਰੁਪਏ ’ਚ ਮਿਲੇਗਾ 2GB ਡਾਟਾ

ਪੜ੍ਹੋ ਇਹ ਵੀ ਖਬਰ - ਕਿਹੜਾ Laptop ਹੈ ਤੁਹਾਡੇ ਲਈ ਬੈਸਟ! ਖਰੀਦਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News