BSNL ਨੇ ਲਾਂਚ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ

Monday, Jan 31, 2022 - 12:06 PM (IST)

BSNL ਨੇ ਲਾਂਚ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 3GB ਡਾਟਾ

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਦੋ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਦੀ ਸੁਵਿਧਾ ਦਿੱਤ ਜਾ ਰਹੀ ਹੈ। BSNL ਨੇ 2,999 ਰੁਪਏ ਅਤੇ 299 ਰੁਪਏ ਵਾਲੇ ਦੋ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਨੂੰ 1 ਫਰਵਰੀ 2022 ਤੋਂ ਉਪਲੱਬਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

BSNL ਦਾ 2,999 ਰੁਪਏ ਵਾਲਾ ਪਲਾਨ
ਇਸ ਪਲਾਨ ਨੂੰ 365  ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ ਅਤੇ ਇਸਨੂੰ ਇਕ ਪ੍ਰਮੋਸ਼ਨਲ ਪਲਾਨ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਪਲਾਨ ’ਚ 365 ਦਿਾਂ ਦੀ ਮਿਆਦ ਮਿਲਦੀ ਹੈ ਪਰ ਜੇਕਰ ਤੁਸੀਂ 31 ਮਾਰਚ 2022 ਤੋਂ ਪਹਿਲਾਂ ਰੀਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ 90 ਦਿਨਾਂ ਦੀ ਵਾਧੂ ਮਿਆਦ ਮਿਲੇਗੀ। ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ ਅਤੇ ਰੋਜ਼ਾਨਾ 100 SMS ਵੀ ਮਿਲਣਗੇ।

ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ

BSNL ਦਾ 299 ਰੁਪਏ ਵਾਲਾ ਪਲਾਨ
ਕੰਪਨੀ ਦੇ 299 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਨੂੰ 30 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਵੀ ਰੋਜ਼ਾਨਾ 3 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲੇਗੀ।

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ


author

Rakesh

Content Editor

Related News