BSNL Diwali Mahadhamaka, ਇਕ ਸਾਲ ਦੀ ਵੈਲੀਡਿਟੀ ਨਾਲ ਮਿਲੇਗਾ ਰੋਜ਼ਾਨਾ 4GB ਡਾਟਾ
Wednesday, Oct 24, 2018 - 12:33 PM (IST)

ਗੈਜੇਟ ਡੈਸਕ- ਟੈਲੀਕਾਮ ਕੰਪਨੀ BSNL ਨੇ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਦੋ ਐਨੁਅਲ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਸ ਪ੍ਰੀਪੇਡ ਪਲਾਨਜ਼ ਦੀ ਕੀਮਤ 1,699 ਰੁਪਏ ਤੇ 2,099 ਰੁਪਏ ਹੈ। ਦੋਵਾਂ ਪਲਾਨਜ਼ 'ਚ 365 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਡਾਟਾ, ਵੁਆਇਸ ਕਾਲਿੰਗ, ਟੈਕਸਟ ਮੈਸੇਜਸ ਤੇ PRBT ਦੀ ਸਹੂਲਤ ਵੀ ਮਿਲ ਰਹੀ ਹੈ। ਕੰਪਨੀ ਦਾ ਇਹ ਪਲਾਨ ਰਿਲਾਇੰਸ ਜਿਓ ਦੇ 1,699 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਵੇਗਾ। BSNL ਨੇ ਆਪਣੇ ਨਵੇਂ ਪ੍ਰੀਪੇਡ ਪਲਾਨਜ਼ ਨੂੰ Diwali Mahadhamaka ਸਕੀਮ ਦੇ ਤਹਿਤ ਪੇਸ਼ ਕੀਤਾ ਹੈ। ਇਸ ਨੂੰ ਰੀਚਾਰਜ ਨਾਲ ਅਜ਼ਾਦੀ ਦੇ ਨਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ।
1,699 ਰੁਪਏ ਵਾਲਾ ਟੈਰਿਫ ਪਲਾਨ
ਬੀ. ਐੱਸ. ਐੱਨ. ਐੱਲ. (BSNL) ਦੇ 1,699 ਰੁਪਏ ਵਾਲੇ ਟੈਰਿਫ ਪਲਾਨ 'ਚ ਤੁਹਾਨੂੰ ਰੋਜ਼ਾਨਾ 2GB ਡਾਟਾ ਮਿਲੇਗਾ। ਡਾਟਾ ਖਤਮ ਹੋਣ ਤੋਂ ਬਾਅਦ ਤੁਸੀਂ 80 Kbps ਦੀ ਸਪੀਡ ਨਾਲ ਡਾਟਾ ਡਾਊਨਲੋਡ ਕਰ ਸਕੋਗੇ। ਇਸ ਪਲਾਨ 'ਚ ਤੁਹਾਨੂੰ ਅਨਲਿਮਟਿਡ ਲੋਕਲ, STD ਤੇ ਨੈਸ਼ਨਲ ਰੋਮਿੰਗ ਕਾਲਸ (ਦਿੱਲੀ, ਮੁੰਬਈ 'ਚ ਵੀ) ਦਾ ਫਾਇਦਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 100 SMS ਰੋਜ਼ਾਨਾ ਤੇ 365 ਦਿਨਾਂ ਤੱਕ ਫ੍ਰੀ hello tune ਦਾ ਫਾਇਦਾ ਵੀ ਮਿਲ ਰਿਹਾ ਹੈ।2,099 ਰੁਪਏ ਵਾਲਾ ਟੈਰਿਫ ਪਲਾਨ
ਉਥੇ ਹੀ ਕੰਪਨੀ ਦੇ 2,099 ਰੁਪਏ ਵਾਲੇ ਟੈਰਿਫ ਪਲਾਨ 'ਚ ਤੁਹਾਨੂੰ ਰੋਜ਼ਾਨਾ 4GB ਡਾਟਾ ਮਿਲ ਰਿਹਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਤੁਸੀਂ 80 Kbps ਦੀ ਸਪੀਡ ਨਾਲ ਡਾਟਾ ਡਾਊਨਲੋਡ ਕਰ ਸਕੋਗੇ। ਇਸ ਪਲਾਨ 'ਚ ਵੀ ਤੁਹਾਨੂੰ ਅਨਲਿਮਟਿਡ ਲੋਕਲ, STD ਤੇ ਨੈਸ਼ਨਲ ਰੋਮਿੰਗ ਕਾਲਿੰਗ (ਦਿੱਲੀ, ਮੁੰਬਈ 'ਚ ਵੀ) ਦਾ ਫਾਇਦਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 100SMS ਰੋਜ਼ਾਨਾ ਤੇ 365 ਦਿਨਾਂ ਤੱਕ ਫ੍ਰੀ hello tune ਦਾ ਫਾਇਦਾ ਵੀ ਮਿਲ ਰਿਹਾ ਹੈ। ਬੀ. ਐੱਸ ਐੱਨ ਐੱਲ. ਦੇ ਇਹ ਦੋਵੇਂ ਪਲਾਨਜ਼ 29 ਅਕਤੂਬਰ 2018 ਤੱਕ ਵੈਲੀਡ ਹੋਣਗੇ। ਇਸ ਪਲਾਨ ਨੂੰ ਓਪਨ ਮਾਰਕੀਟ ਬੇਸਿਸ 'ਤੇ ਲਾਂਚ ਕੀਤੇ ਗਏ ਹਨ।