16 ਰੁਪਏ ''ਚ 60 ਐੱਮ. ਬੀ. ਡਾਟਾ ਦੇਵੇਗੀ BSNL
Tuesday, Oct 11, 2016 - 11:03 AM (IST)

ਜਲੰਧਰ- ਦੂਰਸੰਚਾਰ ਸੇਵਾਵਾਂ ਦੇਣ ਵਾਲੀ ਸਰਕਾਰੀ ਭਾਰਤ ਸੰਚਾਰ ਨਿਗਮ ਲਿਮ. (ਬੀ. ਐੱਸ. ਐੱਨ. ਐੱਲ.) ਨੇ 16ਵੇਂ ਫਾਊਂਡੇਸ਼ਨ ਮਹੀਨੇ ਦੇ ਮੱਦੇਨਜ਼ਰ ਡਿਜੀਟਲ ਇੰਡੀਆ ਮੁਹਿੰਮ ਦੇ ਸਮਰਥਨ ''ਚ ਇੰਟਰਨੈੱਟ ਤੋਂ ਵਾਂਝੇ ਗਾਹਕਾਂ ਲਈ 16 ਰੁਪਏ ਦੇ ਵਿਸ਼ੇਸ਼ ਵਾਊਚਰ ''ਤੇ 60 ਐੱਮ. ਬੀ. ਡਾਟਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਬੀ. ਐੱਸ. ਐੱਨ. ਐੱਲ. ਨੇ ਦੱਸਿਆ ਕਿ ਇਹ ਆਫਰ 31 ਅਕਤੂਬਰ ਤਕ ਉਪਲਬਧ ਰਹੇਗਾ। ਬੀ. ਐੱਸ. ਐੱਨ. ਐੱਲ. ਦੇ ਨਿਰਦੇਸ਼ਕ ਆਰ. ਕੇ. ਮਿੱਤਲ ਨੇ ਦੱਸਿਆ ਕਿ ਸਾਡੀ ਕੰਪਨੀ ਵਲੋਂ ਦਿੱਤੀਆਂ ਜਾ ਰਹੀਆਂ ਡਾਟਾ ਸੇਵਾਵਾਂ ਦਾ ਮੁਕਾਬਲਾ ਕਿਸੇ ਹੋਰ ਕੰਪਨੀ ਨਾਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਾਡੇ ਵਲੋਂ ਸੇਵਾਵਾਂ ਗਾਹਕਾਂ ਦੇ ਹਿੱਤਾਂ ਨੂੰ ਧਿਆਨ ''ਚ ਰੱਖ ਕੇ ਦਿੱਤੀਆਂ ਜਾਂਦੀਆਂ ਹਨ।