BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ

Wednesday, Oct 16, 2024 - 09:40 PM (IST)

ਗੈਜੇਟ ਡੈਸਕ- ਡਾਇਰੈਕਟ-ਟੂ-ਡਿਵਾਈਸ (D2D) ਇਕ ਨਵੀਂ ਸੈਟੇਲਾਈਟ ਕਮਿਊਨੀਕੇਸ਼ਨ ਤਕਨਾਲੋਜੀ ਹੈ, ਜੋ ਗਾਹਕਾਂ ਨੂੰ ਬਿਨਾਂ ਕਿਸੇ ਮੋਬਾਇਲ ਟਾਵਰ ਜਾਂ ਵਾਇਰ ਦੇ ਸਿੱਧਾ ਆਪਣੇ ਸਮਾਰਟ ਡਿਵਾਈਸ ਤੋਂ ਕੁਨੈਕਟੀਵਿਟੀ ਦੀ ਸਹੂਲਤ ਦਿੰਦੀ ਹੈ। ਇਹ ਤਕਨੀਕ ਸਮਾਰਟਫੋਨ, ਸਮਾਰਟਵਾਚ ਅਤੇ ਹੋਰ ਗੈਜੇਟਸ 'ਚ ਕਮਿਊਨੀਕੇਸ਼ਨ ਸਥਾਪਿਤ ਕਰਨ 'ਚ ਮਦਦ ਕਰਦੀ ਹੈ। 

BSNL ਅਤੇ Viasat ਦਾ ਸਫਲ ਟ੍ਰਾਇਲ

BSNL ਨੇ Viasat ਦੇ ਸਹਿਯੋਗ ਨਾਲ ਇਸ ਤਕਨਾਲੋਜੀ ਦਾ ਸਫਲ ਟ੍ਰਾਇਲ ਪੂਰਾ ਕੀਤਾ ਹੈ, ਜਿਸ ਵਿਚ ਗਾਹਕਾਂ ਨੂੰ ਬਿਨਾਂ ਸਿਮ ਕਾਰਡ ਅਤੇ ਨੈੱਟਵਰਕ ਦੇ ਆਡੀਓ-ਵੀਡੀਓ ਕਾਲਿੰਗ ਕਰਨ ਦੀ ਸਹੂਲਤ ਮਿਲੇਗੀ। ਇਸ ਟ੍ਰਾਇਲ 'ਚ ਕਮਰਸ਼ੀਅਲ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋਏ 36,000 ਕਿਲੋਮੀਟਰ ਦੂਰ ਦੇ ਸੈਟੇਲਾਈਟ ਨੈੱਟਵਰਕ ਤੋਂ ਫੋਨ ਕਾਲਿੰਗ ਕੀਤੀ ਗਈ। 

ਵਿਸ਼ੇਸ਼ਤਾਵਾਂ

- ਬਿਨਾਂ ਸਿਮ ਕਾਰਡ : ਗਾਹਕਾਂ ਨੂੰ ਕਾਲਿੰਗ ਕਰਨ ਲਈ ਕਿਸੇ ਵੀ ਸਿਮ ਦੀ ਲੋੜ ਨਹੀਂ ਹੋਵੇਗੀ। 

- ਸਮਾਰਟ ਡਿਵਾਈਸ ਕੁਨੈਕਟੀਵਿਟੀ : ਇਹ ਤਕਨੀਕ ਸਮਾਰਟਫੋਨ, ਸਮਾਰਟਵਾਚ ਅਤੇ ਹੋਰ ਗੈਜੇਟਸ 'ਚ ਸਿੱਧਾ ਕੁਨੈਕਸ਼ਨ ਸਥਾਪਿਤ ਕਰਦੀ ਹੈ। 

- ਐਮਰਜੈਂਸੀ ਕੁਨੈਕਟੀਵਿਟੀ : ਇਹ ਸਹੂਲਤ ਵਿਸ਼ੇਸ਼ ਤੌਰ 'ਤੇ ਐਮਰਜੈਂਸੀ ਦੀ ਹਾਲਤ 'ਚ ਉਪਯੋਗੀ ਸਾਬਿਤ ਹੋਵੇਗੀ, ਜਦੋਂ ਪਾਰੰਪਰਿਕ ਨੈੱਟਵਰਕ ਉਪਲੱਬਧ ਨਹੀਂ ਹੁੰਦੇ। 

ਐਮਰਜੈਂਸੀ ਸਥਿਤੀ 'ਚ ਮਦਦ

ਇਹ ਨਵੀਂ ਤਕਨੀਕ ਐਮਰਜੈਂਸੀ 'ਚ ਗਾਹਕਾਂ ਨੂੰ ਕਾਲਿੰਗ ਦੀ ਸਹੂਲਤ ਪ੍ਰਦਾਨ ਕਰਦੀ ਹੈ, ਜਦੋਂ ਹੋਰ ਨੈੱਟਵਰਕ ਉਪਲੱਬਧ ਨਹੀਂ ਹੁੰਦੇ। ਗਾਹਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਸਮਾਰਟਫੋਨ ਜਾਂ ਹੋਰ ਸਮਾਰਟ ਡਿਵਾਈਸ 'ਤੇ ਕੁਨੈਕਟੀਵਿਟੀ ਪ੍ਰਾਪਤ ਕਰ ਸਕਦੇ ਹਨ। 

ਮੁਕਾਬਲੇਬਾਜ਼ੀ ਦਾ ਵਧਦਾ ਦਾਇਰਾ

BSNL ਤੋਂ ਇਲਾਵਾ, ਹੋਰ ਪ੍ਰਮੁੱਖ ਟੈਲੀਕਾਮ ਆਪਰੇਟਰ ਜਿਵੇਂ- ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਵੀ ਆਪਣੇ ਸੈਟੇਲਾਈਟ ਕੁਨੈਕਟੀਵਿਟੀ ਸੇਵਾਵਾਂ 'ਤੇ ਕੰਮ ਕਰ ਰਹੇ ਹਨ। 

ਏਅਰਟੈੱਲ ਦੀ ਪਹਿਲ

ਏਅਰਟੈੱਲ ਨੇ ਹਾਲ ਹੀ 'ਚ ਇੰਡੀਆ ਮੋਬਾਇਲ ਕਾਂਗਰਸ 2024 ਦੌਰਾਨ ਆਪਣੀ ਸੈਟੇਲਾਈਟ ਇੰਟਰਨੈੱਟ ਸਰਵਿਸ ਦਾ ਡੈਮੋ ਪੇਸ਼ ਕੀਤਾ ਹੈ। ਇਸ ਡੈਮੋ 'ਚ ਏਅਰਟੈੱਲ ਨੇ ਇਹ ਦਿਖਾਇਆ ਕਿ ਕਿਵੇਂ ਸੈਟੇਲਾਈਟ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਦੂਰਦਰਾਜ ਦੇ ਖੇਤਰਾਂ 'ਚ ਵੀ ਕੁਨੈਕਟੀਵਿਟੀ ਯਕੀਨੀ ਕੀਤੀ ਜਾ ਸਕੇ। 

Jio ਅਤੇ Vodafone-Idea

ਜੀਓ ਅਤੇ ਵੋਡਾਫੋਨ-ਆਈਡੀਆ ਵੀ ਆਪਣੇ-ਆਪਣੇ ਸੈਟੇਲਾਈਟ ਕੁਨੈਕਟੀਵਿਟੀ ਪ੍ਰਾਜੈਕਟਾਂ 'ਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਹ ਕੰਪਨੀਆਂ ਵੀ ਇਸ ਖੇਤਰ 'ਚ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਮੁਕਾਬਲੇਬਾਜ਼ੀ 'ਚ ਅੱਗੇ ਰਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ। 


Rakesh

Content Editor

Related News