OnePlus ਤੇ Oppo ''ਤੇ ਪੇਟੈਂਟ ਚੋਰੀ ਦਾ ਦੋਸ਼, ਇਸ ਦੇਸ਼ ਦੀ ਸਰਕਾਰ ਨੇ ਸਮਾਰਟਫੋਨ ਦੀ ਵਿਕਰੀ ''ਤੇ ਲਗਾਈ ਰੋਕ

Wednesday, Oct 02, 2024 - 09:39 PM (IST)

ਗੈਜੇਟ ਡੈਸਕ- ਚੀਨੀ ਸਮਾਰਟਫੋਨ ਕੰਪਨੀਆਂ OnePlus ਤੇ Oppo ਨੂੰ ਪੇਟੈਂਟ ਚੋਰੀ ਦੇ ਦੋਸ਼ 'ਚ ਜਰਮਨੀ 'ਚ ਆਪਣੇ ਸਮਾਰਟਫੋਨ ਦੀ ਵਿਕਰੀ 'ਤੇ ਬੈਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੋਵਾਂ ਕੰਪਨੀਆਂ 'ਤੇ ਬਿਨਾਂ ਇਜਾਜ਼ਤ ਦੇ 5ਜੀ ਤਕਨਾਲੋਜੀ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇੰਟਰਡਿਜੀਟਲ ਨਾਂ ਦੀ ਵਾਇਰਲੈੱਸ ਟੈੱਕ ਰਿਸਰਚ ਅਤੇ ਡਿਵੈਲਪਮੈਂਟ ਕੰਪਨੀ ਨੇ ਦਾਅਵਾ ਕੀਤਾ ਹੈ ਕਿ OnePlus ਤੇ Oppo ਨੇ 5ਜੀ ਤਕਨੀਕ ਦੀ ਵਰਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਕੀਤੀ, ਜੋ ਪੇਟੈਂਟ ਨਿਯਮਾਂ ਦੀ ਉਲੰਘਣਾ ਹੈ। 

ਬੈਨ ਦਾ ਅਸਰ

ਇਸ ਪਾਬੰਦੀ ਤੋਂ ਬਾਅਦ, OnePlus ਨੇ ਜਰਮਨੀ ਵਿੱਚ ਆਪਣੇ ਅਧਿਕਾਰਤ ਈ-ਸਟੋਰ ਤੋਂ ਸਮਾਰਟਫੋਨ ਨੂੰ ਡੀਲਿਸਟ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਕੰਪਨੀਆਂ ਦੇ ਹੋਰ ਪ੍ਰੋਡਕਟ ਜਿਵੇਂ ਕਿ ਸਮਾਰਟਵਾਚਿਸ ਅਤੇ ਈਅਰਬਡਸ ਬਾਜ਼ਾਰ 'ਚ ਵੇਚੇ ਜਾਣਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਨਪਲੱਸ 'ਤੇ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਵੀ ਵਨਪਲੱਸ 'ਤੇ ਨੋਕੀਆ ਦਾ ਪੇਟੈਂਟ ਚੋਰੀ ਕਰਨ ਦਾ ਦੋਸ਼ ਲੱਗਾ ਸੀ, ਜਿਸ ਤੋਂ ਬਾਅਦ ਇਸ ਦੀ ਵਿਕਰੀ ਪ੍ਰਭਾਵਿਤ ਹੋਈ ਸੀ।

OnePlus ਦਾ ਬਿਆਨ

ਵਨਪਲੱਸ ਨੇ ਇਸ ਮਾਮਲੇ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਸੁਰੱਖਿਆ ਖੋਜ ਕੰਪਨੀ ਇੰਟਰਡਿਜੀਟਲ ਦੇ ਸੰਪਰਕ 'ਚ ਹੈ ਅਤੇ ਉਮੀਦ ਹੈ ਕਿ ਇਹ ਮਾਮਲਾ ਜਲਦ ਹੀ ਹੱਲ ਹੋ ਜਾਵੇਗਾ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਉੱਚ-ਮੁੱਲ ਵਾਲੇ ਬੌਧਿਕ ਸੰਪਤੀ ਅਧਿਕਾਰ ਨਿਯਮਾਂ ਦਾ ਸਨਮਾਨ ਕਰਦੀ ਹੈ, ਜੋ ਉਦਯੋਗ ਵਿੱਚ ਨਵੀਨਤਾ ਲਈ ਜ਼ਰੂਰੀ ਹਨ।

ਪੇਟੈਂਟ ਨਿਯਮ

ਜੇਕਰ ਕੋਈ ਕੰਪਨੀ ਕਿਸੇ ਹੋਰ ਕੰਪਨੀ ਦੀ ਤਕਨੀਕ ਦੀ ਵਰਤੋਂ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਪੇਟੈਂਟ ਕਰਨ ਵਾਲੀ ਕੰਪਨੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਦੇ ਲਈ ਤਕਨੀਕ ਲੈਣ ਵਾਲੀ ਕੰਪਨੀ ਨੂੰ ਰਾਇਲਟੀ ਅਦਾ ਕਰਨੀ ਪੈਂਦੀ ਹੈ। ਪੇਟੈਂਟ ਨਿਯਮ ਬਣਾਏ ਗਏ ਹਨ ਤਾਂ ਜੋ ਕਿਸੇ ਵੀ ਨਵੀਨਤਾ ਜਾਂ ਤਕਨਾਲੋਜੀ ਦੀ ਨਕਲ ਨਾ ਕੀਤੀ ਜਾ ਸਕੇ। ਜੇਕਰ ਕੋਈ ਨਕਲ ਕਰਦਾ ਪਾਇਆ ਗਿਆ ਤਾਂ ਉਸ ਨੂੰ ਜੁਰਮਾਨੇ ਵਜੋਂ ਰਾਇਲਟੀ ਅਦਾ ਕਰਨੀ ਪਵੇਗੀ। ਇਸ ਤਰ੍ਹਾਂ, OnePlus ਅਤੇ Oppo ਦੀ ਵਿਕਰੀ 'ਤੇ ਇਸ ਪਾਬੰਦੀ ਨੇ ਇਕ ਵਾਰ ਫਿਰ ਤਕਨੀਕੀ ਅਤੇ ਵਪਾਰਕ ਨਿਯਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।


Rakesh

Content Editor

Related News