ਬਿਨਾਂ ਹੋਮ ਬਟਨ ਦੇ ਆਏਗਾ iPhone SE, ਖਤਮ ਹੋ ਜਾਵੇਗਾ ਆਈਕਾਨਿਕ ਬਟਨ

Wednesday, Oct 02, 2024 - 07:17 PM (IST)

ਗੈਜੇਟ ਡੈਸਕ- ਐਪਲ ਨਵੇਂ ਸਾਲ 'ਚ iPhone SE ਨੂੰ ਲਾਂਚ ਕਰਨ ਵਾਲੀ ਹੈ ਜੋ ਕਿ iPhone SE ਦਾ 2025 ਵਰਜ਼ਨ ਹੋਵੇਗਾ। ਐਪਲ ਨੇ ਸਾਲ 2022 ਤੋਂ ਬਾਅਦ iPhone SE ਮਾਡਲ ਨੂੰ ਪੇਸ਼ ਨਹੀਂ ਕੀਤਾ। iPhone SE ਤੋਂ ਇਲਾਵਾ ਐਪਲ ਨਵੇਂ ਆਈਪੈਡ ਵੀ ਲਾਂਚ ਕਰਨ ਵਾਲੀ ਹੈ ਜੋ ਕਿ ਅਗਲੇ ਸਾਲ ਲਾਂਚ ਹੋਵੇਗਾ। 

iPhone SE ਨੂੰ ਲੈ ਕੇ ਖਬਰ ਹੈ ਕਿ ਇਸ ਨਵੇਂ ਆਈਫੋਨ ਨੂੰ ਬਿਨਾਂ ਹੋਮ ਬਟਨ ਦੇ ਪੇਸ਼ ਕੀਤਾ ਜਾਵੇਗਾ। iPhone SE ਨੂੰ ਜਦੋਂ ਐਪਲ ਨੇ ਪਹਿਲੀ ਵਾਰ ਪੇਸ਼ ਕੀਤਾ ਸੀ ਤਾਂ ਇਸ ਵਿਚ ਆਈਫੋਨ ਦਾ ਆਈਕਾਨਿਕ ਬਟਨ ਸੀ। ਅਜੇ ਤਕ iPhone SE ਦੇ ਦੋ ਮਾਡਲ ਲਾਂਚ ਹੋਏ ਹਨ ਅਤੇ ਦੋਵਾਂ 'ਚ ਹੋਮ ਬਟਨ ਹਨ, ਜਦੋਂਕਿ ਰੈਗੁਲਰ ਆਈਫੋਨ ਮਾਡਲ ਹੁਣ ਬਿਨਾਂ ਹੋਮ ਬਟਨ ਦੇ ਆ ਰਹੇ ਹਨ। 

ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਲਾਂਚ ਹੋਣ ਵਾਲੇ iPhone SE 'ਚੋਂ ਹੋਮ ਬਟਨ ਹਟ ਜਾਵੇਗਾ ਅਤੇ ਨਵੇਂ ਫੋਨ ਦਾ ਡਿਜ਼ਾਈਨ ਆਈਫੋਨ 14 ਵਰਗਾ ਹੋਵੇਗਾ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਫੋਨ ਦੀ ਡਿਸਪਲੇਅ 'ਚ ਇਕ ਨੌਚ ਵੀ ਮਿਲੇਗਾ ਜਿਸ ਵਿਚ ਫਰੰਟ ਕੈਮਰਾ ਹੋਵੇਗਾ। 

ਸਭ ਤੋਂ ਵੱਡਾ ਅਪਗ੍ਰੇਡ ਐਪਲ ਇੰਟੈਲੀਜੈਂਸ ਨੂੰ ਲੈ ਕੇ ਹੋਵੇਗਾ। iPhone SE ਦੇ ਨਾਲ ਐਪਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ ਜਿਸ ਨੂੰ ਖਾਸਤੌਰ 'ਤੇ ਇਸ ਸਾਲ ਆਈਫੋਨ 16 ਦੇ ਨਾਲ ਪੇਸ਼ ਕੀਤਾ ਗਿਆ ਹੈ। ਯੂਜ਼ਰਜ਼ ਲਈ ਇਹ ਵੱਡਾ ਫੀਚਰ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਘੱਟ ਕੀਮਤ 'ਚ ਪ੍ਰੀਮੀਅਮ ਫੀਚਰਜ਼ ਮਿਲਣਗੇ। 


Rakesh

Content Editor

Related News