ਸੁੱਤੇ ਉੱਠਦੇ ਹੀ ਤੁਸੀਂ ਵੀ ਦੇਖਦੇ ਹੋ ਆਪਣਾ ਫੋਨ ਤਾਂ ਜਾਣ ਲਓ ਇਸ ਦੇ ਨੁਕਸਾਨ

Wednesday, Oct 09, 2024 - 05:41 PM (IST)

ਗੈਜੇਟ ਡੈਸਕ- ਆਧੁਨਿਕ ਯੁਗ 'ਚ ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਦਿਨ ਦੀ ਸ਼ੁਰੂਆਤ ਹੋਵੇ ਜਾਂ ਅੰਤ ਅਸੀਂ ਹਮੇਸ਼ਾ ਮੋਬਾਇਲ ਦਾ ਇਸਤੇਮਾਲ ਕਰਦੇ ਹਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਵੇਰੇ ਜਾਗਦੇ ਹੀ ਮੋਬਾਇਲ ਦੇਖਣ ਦੀ ਆਦਤ ਤੁਹਾਡੀ ਸਿਹਤ ਅਤੇ ਮਾਨਸਿਕ ਸਥਿਤੀ 'ਤੇ ਕੀ ਅਸਰ ਪਾ ਸਕਦੀ ਹੈ? ਆਏ ਵਿਸਤਾਰ ਨਾਲ ਜਾਣਦੇ ਹਾਂ ਇਸ ਦੇ ਨੁਕਸਾਨ...

ਮਾਨਸਿਕ ਤਣਾਅ ਅਤੇ ਚਿੰਤਾ ਵਧਾਉਣਾ

ਸਵੇਰੇ ਜਾਗਦੇ ਹੀ ਜਦੋਂ ਤੁਸੀਂ ਮੋਬਾਇਲ ਦੇਖਦੇ ਹੋ ਤਾਂ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ, ਈਮੇਲ ਜਾਂ ਹੋਰ ਸੂਚਨਾਵਾਂ ਚੈੱਕ ਕਰਦੇ ਹੋ ਤਾਂ ਇਨ੍ਹਾਂ ਸੂਚਨਾਵਾਂ ਨਾਲ ਤੁਹਾਡੀ ਚਿੰਤਾ ਅਤੇ ਤਣਾਅ ਦਾ ਪੱਧਰ ਵਧ ਜਾਂਦਾ ਹੈ ਕਿਉਂਕਿ ਪਹਿਲੀ ਨਜ਼ਰ 'ਚ ਤੁਹਾਨੂੰ ਸੋਸ਼ਲ ਮੀਡੀਆ 'ਤੇ ਕੀ ਦਿਸ ਜਾਵੇਗਾ ਇਸ ਦੀ ਗਾਰੰਟੀ ਨਹੀਂ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕੁਝ ਅਜਿਹਾ ਦਿਸ ਜਾਵੇ ਜਿਸ ਨਾਲ ਤੁਹਾਡਾ ਪੂਰਾ ਦਿਨ ਖਰਾਬ ਹੋ ਜਾਵੇ। ਜੇਕਰ ਤੁਸੀਂ ਕਿਸੇ ਨਕਾਰਾਤਮਕ ਮੈਸੇਜ ਜਾਂ ਕੰਮ ਨਾਲ ਸੰਬੰਧਿਤ ਮੇਲ ਦੇਖਦੇ ਹੋ ਤਾਂ ਇਹ ਤੁਹਾਨੂੰ ਪੂਰਾ ਦਿਨ ਪਰੇਸ਼ਾਨ ਕਰ ਸਕਦਾ ਹੈ। ਇਸ ਕਾਰਨ ਸਵੇਰ ਦੇ ਸਮੇਂ ਮਾਨਸਿਕ ਰੂਪ ਨਾਲ ਸਕੂਨ ਭਰਿਆ ਮਾਹੌਲ ਬਣਾਈ ਰੱਖਣਾ ਜ਼ਰੂਰੀ ਹੈ। 

ਸਮਾਰਟਫੋਨ ਦੀ ਨੀਲੀ ਰੋਸ਼ਨੀ (ਬਲਿਊ ਲਾਈਟ) ਦਾ ਅਸਰ

ਮੋਬਾਇਲ ਫੋਨ 'ਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ 'ਤੇ ਡੂੰਘਾ ਅਸਰ ਪਾਉਂਦੀ ਹੈ। ਜਦੋਂ ਤੁਸੀਂ ਜਾਗਦੇ ਸਾਰ ਹੀ ਮੋਬਾਇਲ ਦੇਖਦੇ ਹੋ ਤਾਂ ਤੁਹਾਡੀਆਂ ਅੱਖਾਂ ਪੂਰੀ ਤਰ੍ਹਾਂ ਆਰਾਮ ਦੀ ਸਥਿਤੀ 'ਚ ਹੁੰਦੀਆਂ ਹਨ ਅਤੇ ਇਹ ਰੋਸ਼ਨੀ ਅੱਖਾਂ 'ਤੇ ਸਿੱਧਾ ਦਬਾਅ ਪਾਉਂਦੀ ਹੈ। ਇਸ ਨਾਲ ਅੱਖਾਂ 'ਚ ਥਕਾਵਟ, ਸੁੱਕਾਪਨ ਅਤੇ ਧੁੰਦਲਾਪਨ ਹੋ ਸਕਦਾ ਹੈ। 

ਰਚਨਾਤਮਕਤਾ ਦੀ ਘਾਟ

ਸਵੇਰ ਦੇ ਸਮੇਂ ਸਾਡਾ ਦਿਮਾਗ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਅਤੇ ਰਚਨਾਤਮਕ ਹੁੰਦਾ ਹੈ। ਜੇਕਰ ਇਸ ਸਮੇਂ ਨੂੰ ਤੁਸੀਂ ਫੋਨ ਦੇ ਨਾਲ ਬਿਤਾਉਂਦੇ ਹੋ ਤਾਂ ਤੁਹਾਡੇ ਦਿਮਾਗ ਦੀ ਰਚਨਾਤਮਕਤਾ ਪ੍ਰਭਾਵਿਤ ਹੋ ਸਕਦੀ ਹੈ। ਇਹ ਸਮਾਂ ਯੋਗਾ, ਧਿਆਨ ਜਾਂ ਕਿਸੇ ਸਕਾਰਾਤਮਕ ਗਤੀਵਿਧੀ 'ਚ ਲਗਾਉਣ ਨਾਲ ਦਿਮਾਗ ਨੂੰ ਊਰਜਾ ਮਿਲਦੀ ਹੈ ਅਤੇ ਨਵੀਆਂ ਵਿਚਾਰਧਾਰਾਵਾਂ ਪੈਦਾ ਹੁੰਦੀਆਂ ਹਨ। 

ਮਲਟੀਟਾਸਕਿੰਗ ਦੀ ਆਦਤ

ਸਵੇਰੇ ਜਾਗਦੇ ਹੀ ਮੋਬਾਇਲ 'ਤੇ ਨੋਟੀਫਿਕੇਸ਼ਨ ਚੈੱਕ ਕਰਨਾ, ਈਮੇਲ ਪੜ੍ਹਨਾ ਜਾਂ ਸੋਸ਼ਲ ਮੀਡੀਆ ਸਕ੍ਰੋਲ ਕਰਨਾ ਇਕ ਤਰ੍ਹਾਂ ਨਾਲ ਮਲਟੀਟਾਸਕਿੰਗ ਦੀ ਸ਼ੁਰੂਆਤ ਹੈ। ਇਹ ਆਦਤ ਤੁਹਾਡੇ ਦਿਮਾਗ ਨੂੰ ਇਕ ਸਮੇਂ 'ਤੇ ਕਈ ਕੰਮਾਂ 'ਚ ਵਿਅਸਤ ਕਰ ਦਿੰਦੀ ਹੈ, ਜਿਸ ਨਾਲ ਤੁਹਾਡੀ ਇਕਾਗਰਤਾ ਕਮਜ਼ੋਰ ਹੁੰਦੀ ਹੈ ਅਤੇ ਤੁਸੀਂ ਕੋਈ ਵੀ ਕੰਮ ਪੂਰੀ ਤਰ੍ਹਾਂ ਨਹੀਂ ਕਰ ਪਾਉਂਦੇ। 

ਧਿਆਨ ਕੇਂਦਰਿਤ ਕਰਨ 'ਚ ਕਮੀਂ

ਸਵੇਰੇ-ਸਵੇਰੇ ਮੋਬਾਈਲ 'ਤੇ ਜਾਣਕਾਰੀ ਪ੍ਰਾਪਤ ਕਰਨ ਨਾਲ ਤੁਹਾਡਾ ਧਿਆਨ ਭਟਕ ਸਕਦਾ ਹੈ। ਇਸ ਨਾਲ ਤੁਹਾਡੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਤੁਸੀਂ ਆਪਣੇ ਕੰਮਾਂ 'ਤੇ ਪੂਰਾ ਧਿਆਨ ਨਹੀਂ ਲਗਾ ਪਾਉਂਦੇ। ਇਸ ਨਾਲ ਤੁਹਾਡੀ ਪ੍ਰੋਡਕਟੀਵਿਟੀ ਘੱਟ ਸਕਦੀ ਹੈ ਅਤੇ ਤੁਸੀਂ ਰੋਜ਼ਾਨਾ ਦੇ ਕੰਮ ਵਿੱਚ ਸੁਸਤ ਮਹਿਸੂਸ ਕਰ ਸਕਦੇ ਹੋ।


Rakesh

Content Editor

Related News