ਸੈਮਸੰਗ ਦੇ ਦੋ ਪ੍ਰੀਮੀਅਮ ਟੈਬਲੇਟ ਦੀ ਸੇਲ ਸ਼ੁਰੂ, ਮਿਲ ਰਿਹਾ 15 ਹਜ਼ਾਰ ਦਾ ਡਿਸਕਾਊਂਟ

Sunday, Oct 06, 2024 - 04:52 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤ 'ਚ ਆਪਣੇ ਦੋ ਪ੍ਰੀਮੀਅਮ ਕੈਟਾਗਰੀ ਦੇ ਟੈਬਲੇਟ ਦੀ ਸੇਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੇ ਨਾਂ Samsung Galaxy Tab S10 Ultra ਅਤੇ Galaxy Tab S10+ ਹਨ। ਇਨ੍ਹਾਂ ਦੋਵਾਂ ਟੈਬਲੇਟ ਦੇ ਅੰਦਰ ਯੂਜ਼ਰਜ਼ ਨੂੰ ਵਾਈ-ਫਾਈ ਅਤੇ 5ਜੀ ਦਾ ਸਪੋਰਟ ਦੇਖਣ ਨੂੰ ਮਿਲੇਗਾ। ਇਹ ਟੈਬਲੇਟ ਦਮਦਾਰ ਫੀਚਰਜ਼ ਦੇ ਨਾਲ ਆਉਂਦੇ ਹਨ। 

ਸੈਮਸੰਗ ਨੇ ਆਪਣੇ ਟੈਬਲੇਟ ਦੀ ਕੀਮਤ ਅਤੇ ਆਫਰਜ਼ ਦਾ ਵੀ ਐਲਾਨ ਕੀਤਾ ਹੈ। Galaxy Tab S10+ ਦੀ ਸ਼ੁਰੂਆਤੀ ਕੀਮਤ 9,0,999 ਰੁਪਏ ਹੈ। Galaxy Tab S10 Ultra ਦੀ ਸ਼ੁਰੂਆਤੀ ਕੀਮਤ 1,08,999 ਰੁਪਏ ਹੈ। ਇਸ ਦੌਰਾਨ ਬੈਂਕ ਇੰਸਟੈਂਟ ਕੈਸ਼ਬੈਕ ਵੀ ਮਿਲ ਰਿਹਾ ਹੈ। ਕੀਮਤ ਅਤੇ ਆਫਰਜ਼ ਨੂੰ ਲੈ ਕੇ ਫੁਲ ਡਿਟੇਲਸ ਹੇਠਾਂ ਦਿੱਤੇ ਗਏ ਟੇਬਲ 'ਚ ਦੇਖ ਸਕਦੇ ਹੋ-

Samsung Galaxy Tab S10 ਸੀਰੀਜ਼ ਦੀ ਕੀਮਤ ਅਤੇ ਆਫਰਜ਼

ਮਾਡਲ ਕਲਰ ਸਟੋਰੇਜ Wifi/5G ਕੀਮਤ (MOP) ਬੈਂਕ ਆਫਰ  ਅਪਗ੍ਰੇਡ ਬੋਨਸ ਨੈੱਟ ਇਫੈਕਟਿਵ ਪ੍ਰਾਈਜ਼ 
Galaxy Tab S10+ ਮੂਨਸਟੋਨ ਗ੍ਰੇਅ 256GB  wifi 90,999 14,000 12,000 76,999
Galaxy Tab S10+ ਪਲੈਟਿਨਮ ਸਿਲਵਰ  256GB  5G 1,04,99 14,000 12,000 90,999
Galaxy Tab S10 Ultra ਮੂਨਸਟੋਨ ਗ੍ਰੇਅ 256GB wifi 1,08,999 15,000 12,000 93,999
Galaxy Tab S10 Ultra ਪਲੈਟਿਨਮ ਸਿਲਵਰ 256GB 5G 1,22,999 15,000 12,000 1,07,999
Galaxy Tab S10 Ultra ਪਲੈਟਿਨਮ ਸਿਲਵਰ 512GB  Wifi 1,19,999 15,000 12,000 1,04,999
Galaxy Tab S10 Ultra ਪਲੈਟਿਨਮ ਸਿਲਵਰ 512GB  5G 1,33,999 15,000 12,000 1,08,999


Samsung Galaxy Tab S10 ਸੀਰੀਜ਼ ਦੇ ਫੀਚਰਜ਼

Samsung Galaxy Tab S10+ ਅਤੇ Galaxy Tab S10 Ultra 'ਚ Dynamic AMOLED 2X ਡਿਸਪਲੇਅ ਦੇ ਨਾਲ ਐਂਟੀ ਰਿਫਲੈਕਟਿਵ ਕੋਟਿੰਗ ਵੀ ਮਿਲੇਗੀ। Galaxy Tab S10 Ultra 'ਚ 14.6 Inch ਦਾ Dynamic AMOLED 2X ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਯੂਜ਼ਰਜ਼ ਨੂੰ ਬਿਹਤਰੀਨ ਵਿਊਇੰਗ ਅਨੁਭਵ ਮਿਲਦਾ ਹੈ। 

ਇਸ ਵਿਚ ਹੈ ਡਿਊਲ ਰੀਅਰ ਕੈਮਰਾ ਸੈੱਟਅਪ

Galaxy Tab S10 ਸੀਰੀਜ਼ 'ਚ 12MP ਦਾ ਸੈਲਫੀ ਕੈਮਰਾ ਦਿੱਤੀ ਗਿਆ ਹੈ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਬੈਕ ਪੈਨਲ 'ਤੇ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਅਤੇ ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਦਾ ਲੈੱਨਜ਼ ਹੈ। ਸੈਮਸੰਗ ਦੇ ਇਸ ਟੈਬਲੇਟ 'ਚ MediaTek Dimensity 9300+ ਪ੍ਰੋਸੈਸਰ ਦਿੱਤਾ ਹੈ। Galaxy Tab S9 Ultra ਦੇ ਮੁਕਾਬਲੇ ਇਹ ਜ਼ਿਆਦਾ ਫਾਸਟ ਹੈ। ਨਾਲ ਹੀ ਇਸ ਵਿਚ ਐਡਵਾਂਸ ਏ.ਆਈ. ਕੈਪੇਬਿਲਿਟੀਜ਼ ਨੂੰ ਸ਼ਾਮਲ ਕੀਤਾ ਹੈ। 

ਇਸ ਟੈਬਲੇਟ ਨੂੰ ਕ੍ਰਿਏਟਰਾਂ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਹੈ। ਇਹ ਟੈਬਲੇਟ Note Assist ਅਤੇ Sketch ਦੇ ਨਾਲ ਆਉਂਦਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਇਮੇਜ ਤਿਆਰ ਕਰ ਸਕਣਗੇ। Samsung Galaxy S10 ਸੀਰੀਜ਼ ਦੇ ਅੰਦਰ ਯੂਜ਼ਰਜ਼ ਨੂੰ Circle to search ਫੀਚਰ ਮਿਲੇਗਾ। ਇਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਸਕਰੀਨ 'ਤੇ ਮੌਜੂਦ ਕਿਸੇ ਵੀ ਕੰਟੈਂਟ ਨੂੰ ਸਰਚ ਕਰ ਸਕਣਗੇ। Samsung Galaxy S Pen ਦੇ ਅੰਦਰ Air Command ਦੇ ਨਾਲ AI ਦਾ ਇੰਸਟੈਂਟ ਐਕਸੈਸ ਮਿਲੇਗਾ। ਇਸ ਵਿਚ ਯੂਜ਼ਰਜ਼ ਨੂੰ 3ਡੀ ਵਿਊ ਮੈਪ ਦੀ ਵੀ ਸਹੂਲਤ ਮਿਲੇਗੀ। 


Rakesh

Content Editor

Related News