Jio ਨੇ ਲਾਂਚ ਕੀਤੇ 2 ਸਸਤੇ 4G ਫੋਨ, ਕੀਮਤ ਸਿਰਫ 1,099 ਰੁਪਏ... ਦੇਖ ਸਕੋਗੇ 455 ਤੋਂ ਵਧ TV ਚੈਨਲ

Tuesday, Oct 15, 2024 - 05:09 PM (IST)

ਗੈਜੇਟ ਡੈਸਕ- ਰਿਲਾਇੰਸ ਜੀਓ ਨੇ JioBharat ਸੀਰੀਜ਼ ਤਹਿਤ ਦੋ ਨਵੇਂ ਫੋਨ, JioBharat V3 ਅਤੇ V4 ਲਾਂਚ ਕੀਤੇ ਹਨ। ਇਨ੍ਹਾਂ ਦੀ ਕੀਮਤ ਸਿਰਫ 1,099 ਰੁਪਏ ਹੈ। ਕੰਪਨੀ ਨੇ ਇਹ ਫੋਨ ਇੰਡੀਆ ਮੋਬਾਇਲ ਕਾਂਗਰਸ 2024 'ਚ ਲਾਂਚ ਕੀਤੇ ਹਨ। ਦੋਵੇਂ ਫੋਨ 2ਜੀ ਗਾਹਕਾਂ ਨੂੰ ਸਸਤੀ 4ਜੀ ਕੁਨੈਕਟੀਵਿਟੀ ਪ੍ਰਦਾਨ ਕਰਨ ਲਈ ਬਣਾਏ ਗਏ ਹਨ। JioBharat V2 ਦੀ ਸਫਲਤਾ ਤੋਂ ਬਾਅਦ ਇਹ ਨਵੇਂ ਮਾਡਲ ਪੇਸ਼ ਕੀਤੇ ਗਏ ਹਨ। 

ਆਕਰਸ਼ਕ ਡਿਜ਼ਾਈਨ ਅਤੇ ਬਿਹਤਰੀਨ ਪਰਫਾਰਮੈਂਸ

JioBharat V3 ਇਕ ਸਟਾਈਲਿਸ਼ ਫੋਨ ਹੈ, ਜੋ ਸ਼ਾਨਦਾਰ ਡਿਜ਼ਾਈਨ ਨਾਲ ਆਉਂਦਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਫੀਚਰ ਫੋਨ 'ਚ ਆਕਰਸ਼ਣ ਚਾਹੁੰਦੇ ਹਨ। ਦੂਜੇ ਪਾਸੇ JioBharat V4 ਲੇਟੈਸਟ ਡਿਜ਼ਾਈਨ ਅਤੇ ਹਾਈ ਕੁਆਲਿਟੀ ਦੇ ਨਾਲ ਆਉਂਦਾ ਹੈ, ਜਿਸ ਨਾਲ ਗਾਹਕਾਂ ਨੂੰ ਬਿਹਤਰੀਨ ਅਨੁਭਵ ਮਿਲਦਾ ਹੈ। ਦੋਵੇਂ ਫੋਨ ਕਿਫਾਇਤੀ ਕੀਮਤ 'ਚ ਪ੍ਰੀਮੀਅਮ ਅਨੁਭਵ ਦੇਣ ਲਈ ਤਿਆਰ ਕੀਤੇ ਗਏ ਹਨ। ਇਹ ਦੋਵੇਂ ਫੋਨ ਜਲਦੀ ਹੀ ਜੀਓ ਦੇ ਫਿਜੀਕਲ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ, ਜਿਵੇਂ- JioMart ਅਤੇ Amazon 'ਤੇ ਉਪਲੱਬਧ ਹੋਣਗੇ।

ਬੈਟਰੀ ਅਤੇ ਸਟੋਰੇਜ

JioBharat V3 ਅਤੇ V4 'ਚ 1000 mAh ਦੀ ਬੈਟਰੀ ਹੈ ਜੋ ਪੂਰਾ ਦਿਨ ਚੱਲ ਸਕਦੀ ਹੈ। ਫੋਨ 'ਚ 128 ਜੀ.ਬੀ. ਤਕ ਸਟੋਰੇਜ ਵਧਾਉਣ ਦੀ ਸਹੂਲਤ ਹੈ, ਜਿਸ ਨਾਲ ਗਾਹਕ ਆਪਣੀਆਂ ਤਸਵੀਰਾਂ, ਵੀਡੀਓ ਅਤੇ ਐਪਸ ਰੱਖ ਸਕਦੇ ਹਨ। ਇਹ ਫੋਨ 23 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦੇ ਹਨ, ਜਿਸ ਨਾਲ ਇਹ ਕਈ ਗਾਹਕਾਂ ਲਈ ਉਪਯੋਗੀ ਬਣਦੇ ਹਨ। 

ਕਿਫਾਇਤੀ ਮੰਥਲੀ ਰੀਚਾਰਜ ਪਲਾਨ

JioBharat ਦੀ ਇਕ ਖਾਸ ਗੱਲ ਇਸ ਦੀ ਕਿਫਾਇਤੀ ਕੀਮਤ ਹੈ। ਇਹ ਫੋਨ 123 ਰੁਪਏ ਦੇ ਮੰਥਲੀ ਰੀਚਾਰਜ ਪਲਾਨ ਦੇ ਨਾਲ ਆਉਂਦੇ ਹਨ, ਜਿਸ ਵਿਚ ਅਲਿਮਟਿਡ ਵੌਇਸ ਕਾਲ ਅਤੇ 14 ਜੀ.ਬੀ. ਡਾਟਾ ਸ਼ਾਮਲ ਹੈ। ਇਸ ਨਾਲ ਇਹ ਫੋਨ ਬਜਟ ਦੇ ਹਿਸਾਬ ਨਾਲ ਬਹੁਤ ਚੰਗੇ ਹਨ। 

455 ਤੋਂ ਵਧ ਲਾਈਵ ਟੀਵੀ ਚੈਨਲਸ

JioBharat V3 ਅਤੇ V4 'ਚ ਜੀਓ ਦੀਆਂ ਡਿਜੀਟਲ ਸੇਵਾਵਾਂ ਵੀ ਸ਼ਾਮਲ ਹਨ। ਜੀਓ ਟੀਵੀ ਰਾਹੀਂ ਗਾਹਕਾਂ ਨੂੰ 455 ਤੋਂ ਵਧ ਲਾਈਵ ਟੀਵੀ ਚੈਨਲਸ ਦਾ ਐਕਸੈਸ ਮਿਲਦਾ ਹੈ, ਜਿਸ ਵਿਚ ਸ਼ੋਅ, ਖਬਰਾਂ ਅਤੇ ਖੇਡਾਂ ਸ਼ਾਮਲ ਹਨ। ਜੀਓ ਪੇਅ ਰਾਹੀਂ ਡਿਜੀਟਲ ਪੇਮੈਂਟ ਕਰਨਾ ਆਸਾਨ ਹੈ, ਜਦੋਂਕਿ ਜੀਓ ਚਾਰਟ ਗਾਹਕਾਂ ਨੂੰ ਅਨਲਿਮਟਿਡ ਮੈਸੇਜਿੰਗ, ਫੋਟੋ ਸ਼ੇਅਰਿੰਗ ਅਤੇ ਗਰੁੱਪ ਚੈਟ ਦੀ ਸਹੂਲਤ ਦਿੰਦਾ ਹੈ। 


Rakesh

Content Editor

Related News