Android 15: ਗੂਗਲ ਨੇ ਰਿਲੀਜ਼ ਕੀਤਾ ਐਂਡਰਾਇਡ 15, ਇਨ੍ਹਾਂ ਫੋਨਾਂ ਨੂੰ ਮਿਲੇਗੀ ਅਪਡੇਟ

Wednesday, Oct 16, 2024 - 05:34 PM (IST)

Android 15: ਗੂਗਲ ਨੇ ਰਿਲੀਜ਼ ਕੀਤਾ ਐਂਡਰਾਇਡ 15, ਇਨ੍ਹਾਂ ਫੋਨਾਂ ਨੂੰ ਮਿਲੇਗੀ ਅਪਡੇਟ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਐਂਡਰਾਇਡ 15 ਦਾ ਇੰਤਜ਼ਾਰ ਕਰ ਰਹੇ ਸੀ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਨੇ ਪਿਕਸਲ ਡਿਵਾਈਸਾਂ ਲਈ ਐਂਡਰਾਇਡ 15 ਦਾ ਰੋਲ ਆਊਟ ਸ਼ੁਰੂ ਕਰ ਦਿੱਤਾ ਹੈ। ਨਵੇਂ ਆਪਰੇਟਿੰਗ ਸਿਸਟਮ ਨੂੰ 3 ਸਤੰਬਰ ਨੂੰ ਗਲੋਬਲ ਪੱਧਰ 'ਤੇ ਜਾਰੀ ਕੀਤਾ ਗਿਆ ਸੀ। ਗੂਗਲ ਨੇ ਪਿਕਸਲ ਡਿਵਾਈਸਾਂ 'ਤੇ ਇਸ ਅਪਡੇਟ ਦੇ ਫੀਚਰਜ਼ ਨੂੰ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਸਕਿਓਰਿਟੀ ਫੀਚਰਜ਼ ਜਿਵੇਂ- Theft Detection Lock ਅਤੇ ਹੋਰ ਪ੍ਰਾਈਵੇਸੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਵੇਂ ਆਪਰੇਟਿੰਗ ਸਿਸਟਮ 'ਚ ਪ੍ਰਾਈਵੇਸੀ ਦੇ ਤੌਰ 'ਤੇ Private Space ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਐਂਡਰਾਇਡ 15 ਫੋਲਡੇਬਲ ਸਮਾਰਟਫੋਨਾਂ ਅਤੇ ਡਿਵਾਈਸਾਂ ਲਈ ਕੈਮਰਾ ਅਤੇ ਆਥੈਂਟੀਕੇਸ਼ਨ ਨੂੰ ਵੀ ਬਿਹਤਰ ਕਰੇਗਾ। 

Android 15 ਦੇ ਫੀਚਰਜ਼

ਗੂਗਲ ਨੇ ਇਕ ਬਲਾਗ ਪੋਸਟ 'ਚ ਦੱਸਿਆ ਕਿ ਐਂਡਰਾਇਡ 15 ਅਪਡੇਟ ਦੇ ਨਾਲ ਪਿਕਸਲ ਸਮਾਰਟਫੋਨਾਂ 'ਤੇ ਕਈ ਨਵੇਂ ਫੀਚਰਜ਼ ਆ ਰਹੇ ਹਨ। ਇਨ੍ਹਾਂ 'ਚ ਸਭ ਤੋਂ ਖਾਸ Theft Detection Lock ਫੀਚਰ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਉਂਦਾ ਹੈ ਕਿ ਡਿਵਾਈਸ ਨੂੰ ਖੋਹਿਆ ਜਾਂ ਚੋਰੀ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਹ ਫੋਨ ਨੂੰ ਆਟੋਮੈਟਿਕ ਲਾਕ ਕਰ ਦੇਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਮੌਜੂਦਾ Remote Lock ਫੰਕਸ਼ਨ ਦਾ ਇਸਤੇਮਾਲ ਕਰਕੇ ਆਪਣੇ ਮੋਬਾਇਲ ਨੰਬਰ ਰਾਹੀਂ ਡਿਵਾਈਸ ਨੂੰ ਮੈਨੁਅਲ ਰੂਪ ਨਾਲ ਲਾਕ ਕਰ ਸਕਦੇ ਹਨ। 

ਗੂਗਲ ਨੇ ਡਿਵਾਈਸ ਸੈਟਿੰਗਸ ਨੂੰ ਪਹਿਲਾਂ ਦੇ ਮੁਕਾਬਲੇ ਸਕਿਓਰ ਕੀਤਾ ਹੈ। ਜਿਵੇਂ ਸਿਮ ਕੱਢਣ ਜਾਂ ਫਾਇੰਡ ਮਾਈ ਡਿਵਾਈਸ ਨੂੰ ਬੰਦ ਕਰਨ 'ਤੇ ਆਥੈਂਟੀਕੇਸ਼ਨ ਦੀ ਲੋੜ ਹੋਵੇਗੀ। ਵਾਰ-ਵਾਰ ਫੇਲ੍ਹ ਹੋਣ 'ਤੇ ਫੋਨ ਆਟੋਮੈਟਿਕ ਲਾਕ ਹੋ ਜਾਵੇਗਾ। ਗੂਗਲ ਨੇ ਪ੍ਰਾਈਵੇਸੀ 'ਤੇ ਜ਼ੋਰ ਦਿੰਦੇ ਹੋਏ ਪਹਿਲਾਂ ਤੋਂ ਪੇਸ਼ ਕੀਤੇ ਗਏ Private Space ਫੀਚਰ 'ਤੇ ਵੀ ਚਰਚਾ ਕੀਤੀ ਹੈ। ਇਹ ਯੂਜ਼ਰਜ਼ ਨੂੰ ਆਪਣੀ ਨਿੱਜੀ ਜਾਣਾਕਰੀ ਸੁਰੱਖਿਅਤ ਰੱਖਣ ਲਈ ਇਕ ਅਲੱਗ ਸਥਾਨ ਪ੍ਰਦਾਨ ਕਰਦਾ ਹੈ। 

ਐਂਡਰਾਇਡ 15 'ਚ ਪਿਕਸਲ ਡਿਵਾਈਸਾਂ 'ਤੇ ਹੋਰ ਬਦਲਾਅ ਵੀ ਸ਼ਾਮਲ ਹਨ, ਜਿਵੇਂ ਕਿ ਘੱਟ ਰੋਸ਼ਨੀ ਵਾਲੀ ਸਥਿਤੀ 'ਚ ਕੈਮਰਾ ਐਪ 'ਚ ਬਿਹਤਰ ਕੰਟਰੋਲ, ਥਰਡ-ਪਾਰਟੀ ਕੈਮਰਾ ਐਪਸ 'ਚ ਜ਼ਿਆਦਾ ਸਹੀ ਕੰਟਰੋਲ, ਪਾਸਕੀਅ ਦਾ ਇਸਤੇਮਾਲ ਕਰਕੇ ਸਿੰਗਲ-ਟੈਪ ਲਾਗਇਨ, ਅਤੇ ਵਾਈ-ਫਾਈ ਜਾਂ ਸੈਲੁਲਰ ਕੁਨੈਕਸ਼ਨ ਦੇ ਬਿਨਾਂ ਥਰਡ ਪਾਰਟੀ ਐਪਸ 'ਚ ਸੈਟੇਲਾਈਟ ਕਮਿਊਨੀਕੇਸ਼ਨ ਦਾ ਇਸਤੇਮਾਲ ਕਰਨ ਦੀ ਸਮਰੱਥਾ।

ਇਨ੍ਹਾਂ ਡਿਵਾਈਸਾਂ ਨੂੰ ਮਿਲੇਗੀ Android 15 ਦੀ ਅਪਡੇਟ

- Google Pixel 9 ਸੀਰੀਜ਼
- Google Pixel Fold
- Google Pixel 8 ਸੀਰੀਜ਼
- Google Pixel 7 ਸੀਰੀਜ਼
- Google Pixel 6 ਸੀਰੀਜ਼
- Google Pixel ਟੈਬਲੇਟ


author

Rakesh

Content Editor

Related News