Jio ਦੇ ਮੁਕਾਬਲੇ ''ਚ BSNL ਦੇ ਰਿਹਾ ਹੈ 333 ਰੁਪਏ ''ਚ 270GB ਡਾਟਾ
Saturday, Apr 22, 2017 - 02:26 PM (IST)
ਜਲੰਧਰ- BSNL ਨੇ ਸ਼ੁੱਕਰਵਾਰ ਨੂੰ ਤਿੰਨ ਨਵੇਂ ਪਲਾਨ ਦੀ ਜਾਣਕਾਰੀ ਦਿੱਤੀ ਹੈ, ਜਿਸ ਦੀ ਕੀਮਤ 333 ਰੁਪਏ ਤੋਂ ਲੈ ਕੇ 395 ਰੁਪਏ ਦੇ ਵਿਚਕਾਰ ਹੋਵੇਗੀ। ਇਨ੍ਹਾਂ ਪਲਾਨਸ ''ਚ 3GB ਡਾਟਾ ਹਰ ਦਿਨ ਅਨਲਿਮਟਿਡ ਕਾਲਿੰਗ ਦਿੱਤਾ ਜਾਵੇਗਾ, ਮੰਨਿਆ ਜਾ ਸਕਦਾ ਹੈ ਕਿ ਇਹ ਸਰੇ ਆਫਰਸ ਜਿਓ ਦੇ ਮੁਕਾਬਲੇ ''ਚ ਉਤਾਰੇ ਗਏ ਹਨ।
BSNL ਨੇ ਆਪਣੇ ਜਾਰੀ ਕੀਤੇ ਗਏ ਬਿਆਨ ''ਚ ਦੱਸਿਆ ਹੈ ਕਿ ਮੋਬਾਇਲ ਗਾਹਕ 333 ਰੁਪਏ ਵਾਲੇ BSNL ਦੇ ਟ੍ਰਿਪਲ ਐੱਸ ਪਲਾਨ ''ਚ 90 ਦਿਨ੍ਹਾਂ ਲਈ ਅਨਲਿਮਟਿਡ 3G ਡਾਟਾ ਦਾ ਇਸਤੇਮਾਲ ਕਰ ਪਾਉਣਗੇ। ਜਿਸ ਦੀ ਰੋਜ਼ਾਨਾ ਲਿਮਟਿਡ 3GB ਹਰ ਦਿਨ ਹੋਵੇਗੀ। ਇਸ ਦਾ ਮਤਲਬ ਗਾਹਕ 333 ਰੁਪਏ ''ਚ ਕੁੱਲ 270GB ਡਾਟਾ ਦਾ ਉਪਯੋਗ ਕਰ ਪਾਉਣਗੇ। ਗਾਹਕਾਂ ਨੂੰ ਇਸ ਦੀ ਕੀਮਤ 1.23 ਫੀਸਦੀ GB ਪਵੇਗੀ, ਪਲਾਨ ''ਚ ਸਿਰਫ 3G ਸਪੀਡ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਬਾਕੀ ਕੰਪਨੀਆਂ 4G ਸਪੀਡ ਦੇ ਰਹੀਆਂ ਹਨ।
ਇਸ ਤੋਂ ਇਲਾਵਾ ਕੰਪਨੀ ਨੇ 349 ਰੁਪਏ ਵਾਲਾ ਪਲਾਨ ਵੀ ਪੇਸ਼ ਕੀਤਾ ਹੈ, ਜਿਸ ਦਾ ਨਾਂ ''ਦਿਲ ਖੋਲ ਦੇ ਬੋਲ'' ਰੱਖਿਆ ਗਿਆ ਹੈ। ਇਸ ਪਲਾਨ ''ਚ ਗਾਹਕਾਂ ਨੂੰ ਹੋਮ ਸਰਕਿਲ ''ਚ ਅਨਲਿਮਟਿਡ ਲੋਕਲ ਅਤੇ STD ਕਾਲ ਅਤੇ ਹਰ ਦਿਨ 2GB 3G ਡਾਟਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਸਪੀਡ 80 kilobit ''ਤੇ ਸੈਕਿੰਡ ਹੋ ਜਾਵੇਗੀ। ਇਸ ਪਲਾਨ ਦਾ ਮੁਕਾਬਲਾ ਜਿਓ ਦੇ ਧਨ ਧਨਾ ਧਨ ਆਫਰ ਨਾਲ ਰਹੇਗਾ।
BSNL ਨੇ ''ਨਹਿਲੇ ਪੇ ਦਹਿਲਾ'' ਨਾਂ ਤੋਂ ਵੀ ਇਕ ਪਲਾਨ ਪੇਸ਼ ਕੀਤਾ ਹੈ, ਜਿਸ ''ਚ ਗਾਹਕਾਂ ਨੂੰ 395 ਰੁਪਏ ਦੇ ਪਲਾਨ ''ਚ ਬੀ. ਐੱਸ. ਐੱਨ. ਐੱਲ. ਦੇ ਨੈੱਟਵਰਕ ''ਤੇ 3000 ਮਿੰਟ ਅਤੇ ਦੂਜੇ ਨੈੱਟਵਰਕ ''ਤੇ 1800 ਮਿੰਟ ਨਾਲ ਹੀ ਹਰ ਦਿਨ 2GB 3G ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਦੀ ਵੈਲਿਡਿਟੀ 71 ਦਿਨ ਰਹੇਗੀ। ਆਪਣੇ ਵਿਰੋਧੀਆਂ ''ਤੇ ਦਬਾਅ ਪਾਉਣ ਲਈ BSNL ਨੇ 339 ਰੁਪਏ ਵਾਲੇ ਪਲਾਨ ''ਚ ਬਦਲਾਅ ਕਰਦੇ ਹੋਏ 2GB ਦੀ ਲਿਮਟ ਨੂੰ ਵਧਾ ਕੇ 3GB ਕਰ ਦਿੱਤਾ ਹੈ। 3GB ਖਤਮ ਹੋ ਜਾਣ ਤੋਂ ਬਾਅਦ ਇਸ ਦੀ ਸਪੀਡ 80Kbps ਹੋ ਜਾਵੇਗੀ। ਇਸ ਨਾਲ ਹੀ ਆਫਰ ''ਚ BSNL ਦੇ ਨੈੱਟਵਰਕ ''ਤੇ ਅਨਲਿਮਟਿਡ ਵਾਇਸ ਕਾਲ ਦੀ ਵੀ ਸੁਵਿਧਾ ਉਪਲੱਬਧ ਹੈ।
