BSNL ਨੇ ਪੇਸ਼ ਕੀਤਾ 147 ਰੁਪਏ ਦਾ ਨਵਾਂ ਵਾਊਚਰ, ਮਿਲੇਗਾ 10GB ਡਾਟਾ

08/01/2020 6:21:34 PM

ਗੈਜੇਟ ਡੈਸਕ– ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਗਾਹਕਾਂ ਨੂੰ ਤੋਹਫਤਾ ਦਿੰਦੇ ਹੋਏ 147 ਰੁਪਏ ਵਾਲਾ ਨਵਾਂ ਵਾਊਚਰ ਪੇਸ਼ ਕਰ ਦਿੱਤਾ ਹੈ। ਇਸ ਵਿਚ ਯੂਜ਼ਰ ਨੂੰ 10 ਜੀ.ਬੀ. ਡਾਟਾ ਇਸਤੇਮਾਲ ਕਰਨ ਲਈ ਮਿਲੇਗਾ ਪਰ ਇਸ ਨੂੰ ਫਿਲਹਾਲ ਚੇਨਈ ’ਚ ਹੀ ਲਿਆਇਆ ਗਿਆ ਹੈ। ਕੰਪਨੀ ਨੇ ਨਵੇਂ ਪਲਾਨ ਤੋਂ ਇਲਾਵਾ ਕੁਝ ਵਾਊਚਰਸ ’ਤੇ ਵਾਧੂ ਮਿਆਦ ਵੀ ਆਫਰ ਕੀਤੀ ਹੈ। ਨਵੇਂ ਪਲਾਨ ਅਤੇ ਵਾਧੂ ਮਿਆਦ ਦਾ ਫਾਇਦਾ 1 ਅਗਸਤ 2020 ਤੋਂ ਮਿਲਣ ਲੱਗੇਗਾ। 

147 ਰੁਪਏ ਵਾਲੇ ਪਲਾਨ ’ਚ ਕੀ ਮਿਲੇਗਾ ਖ਼ਾਸ
ਇਸ ਪਲਾਨ ’ਚ ਗਾਹਕਾਂ ਨੂੰ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਦੀ ਸੁਵਿਧਾ ਮਿਲੇਗੀ। ਪਲਾਨ ’ਚ ਕੁਲ 10 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ ਜਿਸ ਵਿਚ ਬੀ.ਐੱਸ.ਐੱਨ.ਐੱਲ. ਟਿਊਨਸ ਦੀ ਸੁਵਿਧਾ ਵੀ ਮੁਫ਼ਤ ਮਿਲਦੀ ਹੈ। ਇਸ ਨੂੰ ਸਭ ਤੋਂ ਪਹਿਲਾਂ ਚੇਨਈ ’ਚ ਉਪਲੱਬਧ ਕੀਤਾ ਗਿਆ ਹੈ। ਫਿਲਹਾਲ ਬਾਕੀ ਥਾਵਾਂ ’ਤੇ ਇਸ ਨੂੰ ਕਦੋਂ ਤੋਂ ਉਪਲੱਬਧ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ। 


Rakesh

Content Editor

Related News