BSNL ਜਨਵਰੀ ਤੋਂ ਸ਼ੁਰੂ ਕਰੇਗੀ VNO ਸੁਵਿਧਾ
Tuesday, Oct 04, 2016 - 12:53 PM (IST)
ਜਲੰਧਰ- ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੂੰ ਉਮੀਦ ਹੈ ਕਿ ਜਿਨ੍ਹਾਂ ਵਰਚੁਅਲ ਨੈੱਟਵਰਕ ਕੰਪਨੀਆਂ (ਵੀ.ਐੱਨ.ਓ.) ਨੇ ਉਸ ਦੇ ਨਾਲ ਗਠਜੋੜ ਕਰਨ ''ਚ ਰੁਚੀ ਦਿਖਾਈ ਸੀ ਉਹ ਜਨਵਰੀ ਤਕ ਸੇਵਾਵਾਂ ਸ਼ੁਰੂ ਕਰ ਦੇਣਗੀਆਂ।
ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਸੀਂ ਵਰਚੁਅਲ ਨੈੱਟਵਰਕ ਇਨੇਬਲ (ਵੀ.ਐੱਨ.ਈ.) ਪਲੇਟਫਾਰਮ ਸਥਾਪਿਤ ਕਰਨ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ ਨੂੰ ਸੱਦਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਇਹ ਪ੍ਰਕਿਰਿਆ ਦਸੰਬਰ ਤੱਕ ਪੂਰੀ ਹੋ ਜਾਣਕਾਰੀ ਚਾਹੀਦੀ ਹੈ, ਨਾਲ ਹੀ ਕਿਹਾ ਗਿਆ ਹੈ ਕਿ ਕਈ ਕੰਪਨੀਆਂ ਨੇ ਵੀ.ਐੱਨ.ਓ. ਦੇ ਰੂਪ ''ਚ ਸਾਡੇ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ ਅਤੇ ਇਸ ਲਈ ਅਸੀਂ ਅਜਿਹਾ ਫੈਸਲਾ ਲਿਆ ਹੈ।
ਤੁਹਾਨੂੰ ਦੱਸ ਦਈਏ ਕਿ ਵੀ.ਐੱਨ.ਆਈ. ਪਲੇਟਫਾਰਮ ਵੀ.ਐੱਨ.ਓ. ਲਈ ''ਪਲੱਗ ਐਂਡ ਪਲੇਅ'' ਵਰਗਾ ਹੋਵੇਗਾ ਅਤੇ ਇਸ ਨਾਲ ਵੀ.ਐੱਨ.ਓ. ਦੇ ਰੂਪ ''ਚ ਕੰਮ ਕਰਨ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ ਨੂੰ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਬੀ.ਐੱਸ.ਐੱਨ.ਐੱਲ. ਨੈੱਟਵਰਕ ਨਾਲ ਕੁਨੈਕਟ ਕਰਨ ਲਈ ਉਪਕਰਣਾਂ ''ਚ ਜ਼ਿਆਦਾ ਨਿਵੇਸ਼ ਨਹੀਂ ਕਰਨਾ ਪਵੇਗਾ।
