ਹੋਂਡਾ ਨੇ BS-6 ਇੰਜਣ ਨਾਲ ਲਾਂਚ ਕੀਤਾ ਨਵਾਂ Livo ਮੋਟਰਸਾਈਕਲ

07/01/2020 4:27:28 PM

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਬੀ.ਐੱਸ.-6 ਇੰਜਣ ਨਾਲ ਨਵਾਂ ਲਿਵੋ ਮੋਟਰਸਾਈਕਲ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 69,422 ਰੁਪਏ ਰੱਖੀ ਗਈ ਹੈ, ਜਦਕਿ ਇਸ ਦਾ ਪੁਰਾਣਾ ਮਾਡਲ 58,775ਰੁਪਏ ਦੀ ਕੀਮਤ ’ਚ ਮਿਲਦਾ ਸੀ। ਯਾਨੀ ਨਵੇਂ ਲਿਵੋ ਦੀ ਕੀਮਤ ਪੁਰਾਣੇ ਮਾਡਲ ਨਾਲੋਂ ਲਗਭਗ 10,647 ਰੁਪਏ ਜ਼ਿਆਦਾ ਹੈ। 

ਇੰਜਣ
ਹੋਂਡਾ ਲਿਵੋ ’ਚ 110cc ਦਾ ਏਅਰਕੂਲਡ ਬੀ.ਐੱਸ.-6 ਇੰਜਣ ਲੱਗਾ ਹੈ ਜੋ 8.8 ਬੀ.ਐੱਚ.ਪੀ. ਦੀ ਪਾਵਰ ਅਤੇ 9.3 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਏ.ਸੀ.ਜੀ. ਸਟਾਰਟ ਮੋਟਰ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇੰਜਣ ਨੂੰ ਸਾਈਲੈਂਟ ਸਟਾਰਟ ਮਿਲਦਾ ਹੈ। ਹੋਂਡਾ ਲਿਵੋ ਆਪਣੀ ਸਟਾਈਲਿਸ਼ ਲੁਕ ਨੂੰ ਲੈ ਕੇ ਜਾਣਿਆ ਜਾਂਦਾ ਹੈ। ਇਹ ਮੋਟਰਸਾਈਕਲ ਵਿਖਣ ’ਚ ਕਾਫੀ ਸਪੋਰਟੀ ਅਤੇ ਪਤਲਾ ਹੈ। ਇਸ ਮੋਟਰਸਾਈਕਲ ਨੂੰ ਪਰਫਾਰਮੈਂਸ ਅਤੇ ਮਾਈਲੇਜ ਦਾ ਬਿਹਤਰ ਕੰਬੀਨੇਸ਼ਨ ਕਿਹਾ ਜਾ ਸਕਦਾ ਹੈ। 

ਮੋਟਰਸਾਈਕਲ ’ਚ ਕੀਤੇ ਗਏ ਅਹਿਮ ਬਦਲਾਅ
ਹੋਂਡਾ ਲਿਵੋ ਬੀ.ਐੱਸ.-6 ’ਚ ਨਵੀਂ ਡੀ.ਸੀ. ਹੈੱਡਲੈਂਪ, ਇੰਜਣ ਸਟਾਰਟ/ਸਟਾਪ ਸਵਿੱਚ, ਪਾਸ ਸਵਿੱਚ, ਸਰਵਿਸ ਇੰਡੀਕੇਟਰ ਅਤੇ 5 ਸਟੈੱਪ ਅਡਜਸਟੇਬਲ ਰੀਅਰ ਸਸਪੈਂਸ਼ਨ ਦਿੱਤਾ ਗਿਆ ਹੈ। ਡਿਜ਼ਾਇਨ ’ਚ ਨਵਾਂ ਹੈੱਡਲੈਂਪ ਕਾਊਲ, ਨਵੇਂ ਡਿਜ਼ਾਇਨ ਦਾ ਫਿਊਲ ਟੈਂਕ ਅਤੇ ਨਾਲ ਹੀ ਟੈਂਕ ਕਾਊਲ ਵੀ ਲਗਾਇਆ ਗਿਆ ਹੈ। 

ਸੈਮੀ ਡਿਜੀਟਲ ਇੰਸਟਰੂਮੈਂਟ ਕਲੱਸਟਰ
ਮੋਟਰਸਾਈਕਲ ’ਚ ਨਵਾਂ ਸੈਮੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਕੰਫਰਟ ਲਈ ਪਹਿਲਾਂ ਨਾਲੋਂ ਜ਼ਿਆਦਾ ਲੰਬੀ ਸੀਟ ਦਿੱਤੀ ਗਈ ਹੈ। ਸੁਰੱਖਿਆ ਲਈ ਇਸ ਵਿਚ ਕਾਂਬੀ ਬ੍ਰੇਕ ਸਿਸਟਮ ਸਟੈਂਡਰਡ ਤੌਰ ’ਤੇ ਮੌਜੂਦ ਹੈ। 

6 ਸਾਲ ਦੀ ਵਾਰੰਟੀ
ਇਸ ਮੋਟਰਸਾਈਕਲ ਨੂੰ ਗਾਹਕ ਚਾਰ ਰੰਗਾਂ- ਬਲਿਊ ਮਟੈਲਿਕ, ਮਟੈਲਿਕ ਗ੍ਰੇਅ, ਮਟੈਲਿਕ ਰੈੱਡ ਅਤੇ ਮਟੈਲਿਕ ਬਲੈਕ ’ਚ ਖ਼ਰੀਦ ਸਕਣਗੇ। ਇਸ ਦੇ ਨਾਲ ਕੰਪਨੀ 6 ਸਾਲ ਦੀ ਵਾਰੰਟੀ ਵੀ ਦੇਵੇਗੀ ਅਤੇ ਇਸ ਦੀ ਡਿਲਿਵਰੀ ਇਸੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਵੇਗੀ। 


Rakesh

Content Editor

Related News