BS6 ਇੰਜਣ ਦੇ ਨਾਲ Hero ਨੇ ਲਾਂਚ ਕੀਤਾ HF Deluxe, ਜਾਣੋ ਕੀਮਤ

01/02/2020 10:30:56 AM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ BS6 ਇੰਜਣ ਦੇ ਨਾਲ ਆਖਿਰਕਾਰ ਆਪਣੇ ਐਂਟਰੀ ਲੈਵਲ ਮੋਟਰਸਾਈਕਲ HF Deluxe ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਵੇਰੀਐਂਟਸ (ਸੈਲਫ ਸਟਾਰਟ ਅਤੇ ਆਈ3ਐੱਸ ਤਕਨੀਕ) ’ਚ ਲਿਆਇਆ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 55,925 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਬਾਈਕ ਨੂੰ ਦੋ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ। 

ਇੰਜਣ
ਹੀਰੋ ਐੱਚ.ਐੱਫ. ਡੀਲਕਸ ’ਚ 100cc ਦਾ ਫਿਊਲ ਇੰਜੈਕਸ਼ਨ ਇੰਜਣ ਲੱਗਾ ਹੈ ਜੋ 8000rpm ’ਤੇ 7.94bhp ਦੀ ਪਾਵਰ ਅਤੇ 8.05 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇੰਜਣ 9 ਫੀਸਦੀ ਜ਼ਿਆਦਾ ਮਾਈਲੇਜ ਦੇਵੇਗਾ। 


Related News