British Airways ਨੂੰ ਕਿਉਂ ਲੰਡਨ ਤੋਂ ਰੱਦ ਕਰਨੀਆਂ ਪਈਆਂ ਸਾਰੀਆਂ ਉਡਾਨਾਂ, ਜਾਣੋ ਵਜ੍ਹਾ
Saturday, Jun 03, 2017 - 01:49 PM (IST)

ਜਲੰਧਰ- ਬ੍ਰਿਟਿਸ਼ ਏਅਰਵੇਜ਼ ਨੇ ਲੰਡਨ ਦੇ ਦੋ ਮੁੱਖ ਹਵਾਈ ਅੱਡਿਆਂ ਤੋਂ ਸ਼ਨੀਵਾਰ ਨੂੰ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਕੰਪਿਊਟਰ ਸਿਸਟਮ 'ਚ ਗਲੋਬਲ ਰੂਪ ਤੋਂ ਆਈ ਗੜਬੜੀ ਦੀ ਵਜ੍ਹਾ ਤੋਂ ਐਵੀਏਸ਼ਨ ਕੰਪਨੀ ਨੂੰ ਇਹ ਫੈਸਲਾ ਲੈਣਾ ਪਿਆ, ਜਿਸ ਦੀ ਵਜ੍ਹਾ ਤੋਂ ਯਾਤਰੀਆਂਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਯਾਤਰੀਆਂ ਨੂੰ ਪੇਸ਼ ਆਈ ਇਸ ਤਰ੍ਹਾਂ ਦੀਆਂ ਦਿੱਕਤਾਂ ਲਈ ਐਵੀਏਸ਼ਨ ਕੰਪਨੀ ਨੇ ਮਾਫੀ ਵੀ ਮੰਗ ਲਈ।
ਏਅਰਲਾਈਨ ਨੇ ਕਿਹਾ ਹੈ ਕਿ ਹੀਥ੍ਰੋ ਅਤੇ ਗੈਟਵਿਕ ਟਰਮੀਨਲ 'ਚ ਕਾਫੀ ਭੀੜ ਇੱਕਠੀ ਹੋ ਗਈ, ਕਿਉਂਕਿ ਵੱਡੇ ਆ. ਈ. ਟੀ. ਫਲੇਅਰ (ਆਈ. ਟੀ. ਕਮਜ਼ੋਰੀ) ਦੇ ਕਾਰਨ ਸ਼ਾਮ 5 ਵਜੇ ਤੋਂ ਪਹਿਲਾਂ ਦੀਆਂ ਸਾਰੀਆਂ ਫਲਾਈਟਸ ਨੂੰ ਰੱਦ ਕਰਨ ਦਾ ਫੈਸਲਾ ਕਰਨਾ ਪਿਆ ਸੀ। ਐਵੀਏਸ਼ਨ ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਕਿਰਪਾ ਕਰ ਕੇ ਤੁਸੀਂ ਏਅਰਪੋਰਟ ਨਾ ਆਓ। ਅਸੀਂ ਇਕ ਵੱਡੇ ਆਈ. ਟੀ. ਸਿਸਟਮ ਫਲੇਅਰ ਦਾ ਸਾਹਮਣਾ ਕਰ ਰਹੇ ਹਨ, ਜੋ ਐਵੀਏਸ਼ਨ ਸੰਚਾਲਨ ਲਈ ਵੱਡੀ ਰੁਕਾਵਟ ਪੈਦਾ ਕਰ ਰਿਹਾ ਹੈ। ਅਸੀਂ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮਾਫੀ ਮੰਗਦੇ ਹਾਂ, ਅਸੀਂ ਇਸ ਕਮਜ਼ੋਰੀ ਨੂੰ ਜਲਦ ਹੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਹੀਥ੍ਰੋ ਏਅਰਪੋਰਟ ਨੇ ਕਿਹਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਨਾਲ ਮਿਲ ਕੇ ਇਸ ਮੁੱਦੇ ਦੇ ਹੱਲ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਇਹ ਪਤਾ ਨਹੀਂ ਚੱਲ ਪਾਇਆ ਕਿ ਇਸ ਸਮੱਸਿਆਂ ਦੇ ਕਾਰਨ ਕਿੰਨੀ ਉਡਾਨਾਂ ਪ੍ਰਭਾਵਿਤ ਹੋਈਆਂ ਹਨ ਪਰ ਹੀਥ੍ਰੋ, ਗੇਟਵਿਕ ਅਤੇ ਬੇਲਫਾਸਟ 'ਚ ਏਅਰਲਾਇੰਸ ਨੇ ਯਾਤਰੀਆਂ ਦੀਆਂ ਸਮੱਸਿਆਂ ਜਾ ਜ਼ਿਕਰ ਕੀਤਾ ਹੈ।