ਐਪਲ ਨੂੰ ਬ੍ਰਾਜ਼ੀਲ 'ਚ ਹੋਣਾ ਪਿਆ ਮਜ਼ਬੂਰ, ਆਈਫੋਨ ਨਾਲ ਬਾਕਸ 'ਚ ਦੇਣਾ ਪਵੇਗਾ ਚਾਰਜਰ

Thursday, Dec 03, 2020 - 09:36 PM (IST)

ਗੈਜੇਟ ਡੈਸਕ—ਐਪਲ ਨੇ ਆਈਫੋਨ 12 ਸੀਰੀਜ਼ ਦੇ ਨਾਲ ਬਾਕਸ 'ਚ ਚਾਰਜਰ ਅਤੇ ਈਅਰਫੋਨ ਨਾ ਦੇਣ ਦਾ ਫੈਸਲਾ ਲਿਆ ਹੈ ਪਰ ਇਹ ਫੈਸਲਾ ਹੁਣ ਕੰਪਨੀ ਦੀ ਗੱਲੇ ਦੀ ਹੱਡੀ ਬਣਨ ਜਾ ਰਿਹਾ ਹੈ। ਐਪਲ ਹੁਣ ਨਵੇਂ ਆਈਫੋਨ ਨਾਲ ਸਿਰਫ ਇਕ ਲਾਈਟਨਿੰਗ ਕੇਬਲ ਦੇ ਰਿਹਾ ਹੈ ਜੋ ਕਿ ਟਾਈਪ-ਸੀ ਹੈ। ਅਜਿਹੇ 'ਚ ਇਸ ਕੇਬਲ ਦਾ ਇਸਤੇਮਾਲ ਵੀ ਹਰੇਕ ਤਰ੍ਹਾਂ ਦੇ ਚਾਰਜਰ ਨਾਲ ਨਹੀਂ ਕੀਤਾ ਜਾ ਸਕਦਾ ਹੈ। ਐਪਲ ਦਾ ਆਈਫੋਨ ਨਾਲ ਚਾਰਜਰ ਨਾ ਦੇਣ ਦਾ ਫੈਸਲਾ ਫਰਾਂਸ ਨੂੰ ਛੱਡ ਕੇ ਸਾਰੇ ਦੇਸ਼ਾਂ 'ਚ ਪ੍ਰਭਾਵੀ ਹੈ ਪਰ ਹੁਣ ਬ੍ਰਾਜ਼ੀਲ 'ਚ ਐਪਲ ਨੂੰ ਫੋਨ ਨਾਲ ਚਾਰਜਰ ਦੇਣ 'ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਬ੍ਰਾਜ਼ੀਲ ਦੇ Sao Pauloਸੂਬਾ ਸਰਕਾਰ ਨੇ ਐਪਲ ਨੂੰ ਨਵੇਂ ਆਈਫੋਨ ਨਾਲ ਚਾਰਜ ਦੇਣ ਦਾ ਹੁਕਮ ਦਿੱਤਾ ਹੈ। ਅਜਿਹੇ 'ਚ ਹੁਣ ਐਪਲ ਦਾ ਫਰਾਂਸ ਤੋਂ ਇਲਾਵਾ ਬ੍ਰਾਜ਼ੀਲ 'ਚ ਵੀ ਪਹਿਲੀ ਦੀ ਤਰ੍ਹਾਂ ਹੀ ਆਈਫੋਨ ਨੂੰ ਚਾਰਜਰ ਨਾਲ ਵੇਚਣਾ ਹੋਵੇਗਾ। ਇਸ ਦੀ ਪੁਸ਼ਟੀ Sao Paulo ਦੀ ਕੰਜ਼ਿਊਮਰ ਪ੍ਰੋਟੈਕਸਨ ਏਜੰਸੀ Procon-SP ਨੇ ਕੀਤੀ ਹੈ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਅਕਤੂਬਰ 'ਚ ਏਜੰਸੀ ਨੇ ਦੱਸਿਆ ਕਾਰਣ ਦੱਸੋ ਨੋਟਿਸ
ਇਸ ਏਜੰਸੀ ਨੇ ਅਕਤੂਬਰ 'ਚ ਐਪਲ ਨੂੰ ਪੁੱਛਿਆ ਸੀ ਕਿ ਉਸ ਨੇ ਆਈਫੋਨ ਨਾਲ ਈਅਰਫੋਨ ਅਤੇ ਚਾਰਜਰ ਦੇਣਾ ਬੰਦ ਕਿਉਂ ਕੀਤਾ ਹੈ। ਏਜੰਸੀ ਨੇ ਕਿਹਾ ਕਿ ਚਾਰਜਰ ਕਿਸੇ ਵੀ ਇਲੈਕਟ੍ਰਾਨਿਕ ਪ੍ਰੋਡਕਟ ਨਾਲ ਮਿਲਣ ਵਾਲਾ ਅਹਿਮ ਹਿੱਸਾ ਹੈ ਅਤੇ ਇਸ ਦੇ ਬਿਨਾਂ ਕਿਸੇ ਪ੍ਰੋਡਕਟ ਨੂੰ ਵੇਚਣਾ ਉਚਿਤ ਨਹੀਂ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਐਪਲ ਨੇ ਅਜੇ ਤੱਕ ਕੋਈ ਸਬੂਤ ਨਹੀਂ ਦਿੱਤਾ ਹੈ ਜਿਸ ਨਾਲ ਸਾਬਤ ਹੋਵੇ ਕਿ ਉਸ ਦਾ ਇਹ ਫੈਸਲਾ ਵਾਤਾਵਰਤਣ ਦੇ ਹਿੱਤ 'ਚ ਹੈ। ਦੱਸ ਦੇਈਏ ਕਿ ਐਪਲ ਨੇ ਦਲੀਲ ਦਿੱਤੀ ਕਿ ਕਾਰਬਨ ਉਤਸਰਜਨ ਨੂੰ ਘੱਟ ਕਰਨ ਲਈ ਉਸ ਨੇ ਚਾਰਜਰ ਨਾ ਦੇਣ ਦਾ ਫੈਸਲਾ ਲਿਆ ਹੈ। ਐਪਲ ਦਾ ਕਹਿਣਾ ਹੈ ਕਿ ਲੋਕਾਂ ਕੋਲ ਪਹਿਲਾਂ ਤੋਂ ਹੀ ਚਾਰਜਰ ਹਨ ਜਿਸ ਨਾਲ ਉਹ ਨਵੇਂ ਆਈਫੋਨ ਨੂੰ ਚਾਰਜ ਕਰ ਸਕਦੇ ਹਨ, ਜਦਕਿ ਸੱਚਾਈ ਇਹ ਹੈ ਕਿ ਨਵੇਂ ਆਈਫੋਨ ਨਾਲ ਮਿਲਣ ਵਾਲੀ ਕੇਬਲ ਪੁਰਾਣੇ ਚਾਰਜਰ ਨੂੰ ਸਪੋਰਟ ਨਹੀਂ ਕਰ ਰਹੀ ਹੈ।


ਇਹ ਵੀ ਪੜ੍ਹੋ:-ਇੰਗਲੈਂਡ ਦੇ ਇਕ ਗੋਦਾਮ 'ਚ ਧਮਾਕਾ, ਕਈ ਜ਼ਖਮੀ

ਕੀ ਭਾਰਤ 'ਚ ਵੀ ਅਜਿਹਾ ਫੈਸਲਾ ਹੋਣਾ ਚਾਹੀਦਾ?
ਫਰਾਂਸ ਅਤੇ ਬ੍ਰਾਜ਼ੀਲ ਤੋਂ ਬਾਅਦ ਕੀ ਭਾਰਤ 'ਚ ਵੀ ਕੰਪਨੀ ਨੂੰ ਆਈਫੋਨ ਦੇ ਬਾਕਸ 'ਚ ਚਾਰਜਰ ਅਤੇ ਈਅਰਫੋਨਸ ਦੇਣਾ ਚਾਹੀਦਾ? ਭਾਰਤ 'ਚ ਬਜਟ ਸੈਗਮੈਟ ਦੇ ਫੋਨ ਜ਼ਿਆਦਾ ਮਸ਼ਹੂਰ ਹਨ ਅਤੇ ਆਈਫੋਨ ਦਾ ਮਾਰਕਿਟ ਸ਼ੇਅਰ ਕਾਫੀ ਘੱਟ ਹੈ। ਦੂਜੇ ਦੇਸ਼ਾਂ ਦੀ ਤੁਲਨਾ 'ਚ ਭਾਰਤੀ ਮਾਰਕਿਟ 'ਚ ਆਈਫੋਨ ਮਹਿੰਗੇ ਹਨ। ਪੁਰਾਣੇ ਆਈਫੋਨ ਨਾਲ USB Type C ਚਾਰਜਰ ਨਹੀਂ ਦਿੱਤਾ ਜਾਂਦਾ ਸੀ ਪਰ ਨਵੇਂ ਆਈਫੋਨ ਨਾਲ ਜਿਹੜੀ ਕੇਬਲ ਦਿੱਤੀ ਜਾ ਰਹੀ ਹੈ ਉਹ USB Type C ਹੈ। ਭਾਵ ਜੇਕਰ ਭਾਰਤ 'ਚ ਲੋਕਾਂ ਕੋਲ ਪੁਰਾਣੇ ਆਈਫੋਨ ਦਾ ਚਾਰਜਿੰਗ ਸਾਕਟ ਹੈ ਵੀ ਤਾਂ ਨਵੇਂ ਆਈਫੋਨ ਨਾਲ ਦਿੱਤੀ ਜਾਣ ਵਾਲੀ ਕੇਬਲ ਨਾਲ ਉਹ ਕੰਮ ਹੀ ਨਹੀਂ ਕਰੇਗੀ। ਅਜਿਹੀ ਹਾਲਾਤ 'ਚ ਭਾਰਤੀ ਯੂਜ਼ਰਸ ਐਪਲ ਦਾ ਚਾਰਜਰ ਲੈਣ ਲਈ ਮਜ਼ਬੂਰ ਹੋਣਗੇ ਅਤੇ ਐਪਲ ਦੇ ਓਰੀਜਨਲ ਚਾਰਜਰ ਮਹਿੰਗੇ ਮਿਲਦੇ ਹਨ। ਜੇਕਰ ਭਾਰਤ 'ਚ ਵੀ ਬ੍ਰਾਜ਼ੀਲ ਅਤੇ ਫਰਾਂਸ ਦੀ ਤਰ੍ਹਾਂ ਫੈਸਲਾ ਲਿਆ ਜਾਂਦਾ ਹੈ ਤਾਂ ਇਥੇ ਦੇ ਕਸਟਮਰਸ ਦੇ ਹਿੱਤ 'ਚ ਵਧੀਆ ਹੋਵੇਗਾ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਨੋਟ: ਐਪਲ ਵੱਲੋਂ ਲਏ ਗਏ ਇਸ ਫ਼ੈਸਲੇ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News