Bounce ਨੇ ਲਾਂਚ ਕੀਤਾ ਨਵਾਂ ਇਨਫਿਨਿਟੀ ਇਲੈਕਟ੍ਰਿਕ ਸਕੂਟਰ

Thursday, Dec 02, 2021 - 05:44 PM (IST)

Bounce ਨੇ ਲਾਂਚ ਕੀਤਾ ਨਵਾਂ ਇਨਫਿਨਿਟੀ ਇਲੈਕਟ੍ਰਿਕ ਸਕੂਟਰ

ਆਟੋ ਡੈਸਕ– Bounce ਨੇ ਵੀਰਵਾਰ ਨੂੰ ਭਾਰਤ ’ਚ ਆਪਣਾ ਨਵਾਂ ਇਨਫਿਨਿਟੀ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ। ਬੈਟਰੀ ਅਤੇ ਚਾਰਜਰ ਦੇ ਨਾਲ ਇਸ ਨੂੰ 68,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ, ਜਦਕਿ ਬਿਨਾਂ ਬੈਟਰੀ ਦੇ ਸਕੂਟਰ ਦੀ ਕੀਮਤ 36,000 ਰੁਪਏ ਹੋਵੇਗੀ। ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਇਸ ਸਕੂਟਰ ਲਈ ਬੁਕਿੰਗਸ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਬੁਕਿੰਗ ਲਈ ਟੋਕਨ ਰਕਮ 499 ਰੁਪਏ ਰੱਖੀ ਗਈ ਹੈ। ਇਸ ਦੀ ਟੈਸਟ ਡਰਾਈਵ ਲਈ ਦਸੰਬਰ ਦੇ ਅੱਧ ਤਕ ਸ਼ੁਰੂ ਹੋਵੇਗੀ, ਜਦਕਿ ਡਿਲਿਵਰੀ ਅਗਲੇ ਸਾਲ ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ। 

PunjabKesari

ਇਨਫਿਨਿਟੀ ਇਲੈਕਟ੍ਰਿਕ ਸਕੂਟਰ ਨੂੰ 5 ਰੰਗਾਂ ’ਚ ਉਪਲੱਬਧ ਕਰਵਾਇਆ ਜਾਵੇਗਾ। ਇਸ ਨੂੰ ਆਪਸ਼ਨਲ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ ਆਪਸ਼ਨਲ ਬੈਟਰੀ ਨਾਲ ਪੇਸ਼ ਕੀਤਾ ਜਾਣ ਵਾਲਾ ਪਹਿਲਾ ਸਕੂਟਰ ਹੋਵੇਗਾ। ਕੰਪਨੀ ਨੇ ਬਾਊਂਸ ਈ-ਸਕੂਟਰ ’ਚ 2 ਕਿਲੋਵਾਟ ਦਾ ਲਿਥੀਅਮ ਆਇਨ ਬੈਟਰੀ ਪੈਕ ਦਿੱਤਾ ਹੈ। ਜਿਸ ਨੂੰ ਇਕ ਵਾਰ ਚਰਜ ਕਰਨ ’ਤੇ 85 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾ ਸਕਦੀ ਹੈ। ਇਸ ਈ-ਸਕੂਟਰ ਦੀ ਟਾਪ ਸਪੀਡ 65 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਇਸ ਸਕੂਟਰ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਵਿਚ ਇਕ ਡ੍ਰੈਗ ਮੋਡ ਵੀ ਦਿੱਤਾ ਜਾਵੇਗਾ, ਜਿਸ ਦੀ ਮਦਦ ਨਾਲ ਤੁਸੀਂ ਸਕੂਟਰ ਦੇ ਪੰਚਰ ਹੋਣ ’ਤੇ ਸਕੂਟਰ ਨੂੰ ਆਸਾਨੀ ਨਾਲ ਖਿੱਟ ਸਕੋਗੇ। ਇਸਦਾ ਮੁਕਾਬਲਾ ਬਜਾਜ ਚੇਤਕ ਇਲੈਕਟ੍ਰਿਕ, ਟੀ.ਵੀ.ਐੱਸ. ਆਈ.ਕਿਊਬ ਅਤੇ ਐਥਰ 450x ਨਾਲ ਹੋਵੇਗਾ।


author

Rakesh

Content Editor

Related News